India vs Pakistan News: ਅਤਿਵਾਦੀਆਂ 'ਤੇ ਕਾਰਵਾਈ ਤੋਂ ਬਾਅਦ ਭੜਕਿਆ ਪਾਕਿਸਤਾਨ, LOC 'ਤੇ ਕੀਤੀ ਗੋਲੀਬਾਰੀ, 3 ਭਾਰਤੀ ਨਾਗਰਿਕਾਂ ਦੀ ਮੌਤ
India vs Pakistan News: ਭਾਰਤੀ ਫੌਜ ਦੇ ਰਹੀ ਮੂੰਹ ਤੋੜ ਜਵਾਬ
Firing on LOC India vs Pakistan Option Sandur News in punjabi
Firing on LOC India vs Pakistan Option Sandur News : ਭਾਰਤ ਨੇ ਪਾਕਿਸਤਾਨ 'ਤੇ ਹਵਾਈ ਹਮਲਾ ਕੀਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਭੜਕ ਗਿਆ ਹੈ ਅਤੇ ਆਮ ਭਾਰਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਗੁਆਂਢੀ ਦੇਸ਼ ਵੱਲੋਂ ਐਲਓਸੀ 'ਤੇ ਗੋਲੀਬਾਰੀ ਕੀਤੀ ਗਈ ਹੈ। ਜਿਸ ਵਿੱਚ 3 ਭਾਰਤੀਆਂ ਦੀ ਮੌਤ ਹੋ ਗਈ ਹੈ।
ਰੱਖਿਆ ਸੂਤਰਾਂ ਅਨੁਸਾਰ, ਇਹ ਗੋਲੀਬਾਰੀ ਭਾਰਤ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅਤਿਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕਰਨ ਤੋਂ ਕੁਝ ਘੰਟਿਆਂ ਬਾਅਦ ਹੋਈ। ਪਾਕਿਸਤਾਨ ਦੀ ਇਸ ਘਬਰਾਹਟ ਭਰੀ ਕਾਰਵਾਈ ਵਿੱਚ, ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਇੱਕ ਘਰ 'ਤੇ ਸਿੱਧੀ ਗੋਲੀਬਾਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 3 ਨਾਗਰਿਕਾਂ ਦੀ ਮੌਤ ਹੋ ਗਈ।