ਦਿੱਲੀ ਸਰਕਾਰ ਦਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਕੇਵਲ ਦਿੱਲੀ ਵਾਸੀਆਂ ਦਾ ਹੋਵੇਗਾ ਇਲਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਨੇ ਹੁਣ ਇਕ ਵੱਡਾ ਫੈਸਲਾ ਲਿਆ ਹੈ ਜਿਸ ਵਿਚ ਦਿੱਲੀ ਸਰਕਾਰ ਦੇ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੇਵਲ ਦਿੱਲੀ ਦੇ ਵਾਸੀਆਂ ਦਾ ਹੀ ਇਲਾਜ਼ ਹੋਵੇਗਾ

Arvind kejriwal

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਹੁਣ ਇਕ ਵੱਡਾ ਫੈਸਲਾ ਲਿਆ ਹੈ ਜਿਸ ਵਿਚ ਦਿੱਲੀ ਸਰਕਾਰ ਦੇ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੇਵਲ ਦਿੱਲੀ ਦੇ ਵਾਸੀਆਂ ਦਾ ਹੀ ਇਲਾਜ਼ ਹੋਵੇਗਾ ਅਤੇ ਇਸੇ ਨਾਲ ਹੀ ਦਿੱਲੀ ਵਿਚ ਸਥਿਤ ਕੇਂਦਰ ਸਰਕਾਰ ਦੇ ਹਸਪਤਾਲਾਂ ਵਿਚ ਸਾਰਿਆਂ ਦਾ ਇਲਾਜ਼ ਹੋ ਸਕੇਗਾ। ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਦਿੱਲੀ ਸਰਕਾਰ ਦੀ ਕੈਬਨੇਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਇਸ ਦਾ ਐਲਾਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੂਨ ਦੇ ਅੰਤ ਤੱਕ 15 ਹਜ਼ਾਰ ਦੇ ਕਰੀਬ ਕਰੋਨਾ ਮਰੀਜ਼ਾਂ ਦੇ ਲ਼ਈ ਬੈੱਡ ਦੀ ਜਰੂਰਤ ਹੋਵੇਗੀ। ਦੱਸ ਦੱਈਏ ਕਿ ਐਕਸਪ੍ਰਟ ਕਮੇਟੀ ਦੇ ਦੇ ਮਦੇਨਜ਼ਰ ਦਿੱਲੀ ਸਰਕਾਰ ਦੇ ਵੱਲੋਂ ਇਸ ਫੈਸਲੇ ਨੂੰ ਲਿਆ ਗਿਆ ਹੈ। ਪ੍ਰੈੱਸ ਕਾਨਫਰੰਸ ਕਰਦੇ ਸਮੇਂ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਨੇ ਕਿਹਾ ਕਿ ਮਾਰਚ ਮਹੀਨੇ ਵਿਚ ਸਾਰੇ ਦੇਸ਼ ਲਈ ਦਿੱਲੀ ਸਰਕਾਰ ਦੇ ਹਸਪਤਾਲ ਖੁੱਲੇ ਸਨ।

ਇਕ ਸਮਾਂ ਅਜਿਹਾ ਵੀ ਸੀ ਜਦੋਂ ਦਿੱਲੀ ਦੇ ਹਸਪਤਾਲਾਂ ਵਿਚ ਪੂਰੇ ਦੇਸ਼ ਚੋਂ 60 ਤੋਂ 70 ਫੀਸਦੀ ਮਰੀਜ਼ ਦਿੱਲੀ ਤੋਂ ਬਾਹਰ ਦੇ ਸਨ, ਪਰ ਹੁਣ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਹੁਣ ਵੀ ਹਸਪਤਾਲਾਂ ਨੂੰ ਪੂਰੇ ਦੇਸ਼ ਲਈ ਖੋਲ ਦਿੱਤਾਂ ਤਾਂ ਦਿੱਲੀ ਵਾਸੀਆਂ ਦਾ ਕੀ ਹੋਵੇਗਾ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਦਿੱਲੀ ਵਾਸੀਆਂ ਦੀ ਵੀ ਰਾਏ ਮੰਗੀ ਗਈ ਸੀ,

ਜਿਸ ਵਿਚ 90 ਫੀਸਦੀ ਦੇ ਕਰੀਬ ਲੋਕਾਂ ਨੇ ਇਹ ਹੀ ਕਿਹਾ ਕਿ ਜਿੰਨੇ ਸਮੇਂ ਤੱਕ ਕਰੋਨਾ ਸੰਕਟ ਚੱਲ ਰਿਹਾ ਹੈ ਉਨ੍ਹੇ ਸਮੇਂ ਲਈ ਦਿੱਲੀ ਵਿਚ ਕੇਵਲ ਦਿੱਲੀ ਵਾਸੀਆਂ ਦਾ ਹੀ ਇਲਾਜ਼ ਕੀਤਾ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬੰਧ ਵਿਚ 5 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਨੇ ਹੁਣ ਰਿਪੋਰਟ ਦਿੱਤੀ ਹੈ। ਕਮੇਟੀ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ 15 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਇਸ ਦੇ ਮਦੱਨਜ਼ਰ ਦਿੱਲੀ ਸਰਕਾਰ ਨੇ ਇਸ ਫੈਸਲੇ ਨੂੰ ਲਿਆ ਹੈ।