British ਦੀ ਇਸ ਕੰਪਨੀ ਨੇ ਸ਼ੁਰੂ ਕੀਤਾ COVID-19 vaccine ਦਾ ਪ੍ਰੋਡਕਸ਼ਨ, ਤਿਆਰ ਕਰੇਗੀ 2 ਅਰਬ ਡੋਜ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਡਰੱਗ ਕੰਪਨੀ AstraZeneca ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

COVID-19 vaccine

ਨਵੀਂ ਦਿੱਲੀ: ਡਰੱਗ ਕੰਪਨੀ AstraZeneca ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਕ ਰਿਪੋਰਟ ਵਿਚ ਕੰਪਨੀ ਦੇ ਪਾਸਕਲ ਸੋਰਿਅਟ (Pascal Soriot)) ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ ਪਰ ਕੰਪਨੀ ਨੇ ਪ੍ਰੋਡਕਸ਼ਨ ਇਸ ਲਈ ਸ਼ੁਰੂ ਕੀਤਾ ਹੈ ਤਾਂ ਜੋ ਜਲਦ ਤੋਂ ਜਲਦ ਮੰਗ ਨੂੰ ਪੂਰਾ ਕਰਨ ਵਿਚ ਮਦਦ ਮਿਲ ਸਕੇ। 

ਇਸ ਰਿਪੋਰਟ ਵਿਚ ਸੋਰਿਅਟ ਨੇ ਕਿਹਾ, 'ਅਸੀਂ ਹੁਣ ਤੋਂ ਇਸ ਵੈਕਸੀਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਜਦੋਂ ਤੱਕ ਨਤੀਜੇ ਮਿਲ ਜਾਣਗੇ ਤਾਂ ਉਦੋਂ ਤੱਕ ਅਸੀਂ ਵੈਕਸੀਨ ਦੇ ਨਾਲ ਤਿਆਰ ਹੋਵਾਂਗੇ'। AstraZeneca ਨੇ ਦੱਸਿਆ ਕਿ ਉਹ ਕੋਵਿਡ 19 ਵੈਕਸੀਨ ਦੇ 2 ਅਰਬ ਡੋਜ਼ ਉਪਲਬਧ ਕਰਵਾਏਗੀ।

ਬੀਬੀਸੀ ਦੇ ਇਕ ਖਾਸ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਪਾਸਕਲ ਸੋਰਿਅਟ ਨੇ ਕਿਹਾ ਕਿ ਅਸੀਂ ਇਸ ਲਈ ਪਹਿਲਾਂ ਤੋਂ ਹੀ ਵੈਕਸੀਨ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਹ ਪ੍ਰਕਿਰਿਆ ਇਕਦਮ ਤੇਜ਼ੀ ਨਾਲ ਪੂਰੀ ਕੀਤੀ ਜਾਵੇ। ਉਹਨਾਂ ਨੇ ਅੱਗੇ ਕਿਹਾ ਕਿ ਇਹ ਫੈਸਲਾ ਸਾਡੇ ਲਈ ਜੋਖਮ ਵਾਲਾ ਹੈ ਪਰ ਇਹ ਇਕ ਵਿੱਤੀ ਜੋਖਮ ਹੈ।

ਸਾਨੂੰ ਨੁਕਸਾਨ ਉਸ ਸਮੇਂ ਹੋਵੇਗਾ, ਜਦੋਂ ਇਹ ਵੈਕਸੀਨ ਕੰਮ ਨਹੀਂ ਕਰੇਗੀ। ਉਸ ਸਮੇਂ ਸਾਡਾ ਮਾਲ, ਵੈਕਸੀਨ ਬੇਕਾਰ ਹੋ ਜਾਵੇਗੀ।ਉਹਨਾਂ ਨੇ ਕਿਹਾ ਕਿ ਮੌਜੂਦਾ ਮਹਾਂਮਾਰੀ ਵਿਚ ਇਸ ਵੈਕਸੀਨ ਨਾਲ ਅਸੀਂ ਮੁਨਾਫਾ ਕਮਾਉਣ ਦੀ ਨਹੀਂ ਸੋਚ ਰਹੇ। ਜੇਕਰ ਇਹ ਵੈਕਸੀਨ ਕੰਮ ਕਰਦੀ ਹੈ ਤਾਂ ਕੰਪਨੀ ਕਰੀਬ 2 ਅਰਬ ਡੋਜ਼ ਤਿਆਰ ਕਰੇਗੀ।

ਬੀਤੇ ਵੀਰਵਾਰ ਨੂੰ ਕੰਪਨੀ ਨੇ ਦੋ ਇਕਰਾਰਨਾਮੇ ਸਾਈਨ ਕੀਤੇ ਹਨ, ਜਿਨ੍ਹਾਂ ਵਿਚ ਇਕ ਬਿਲ ਗੇਟਸ ਦੇ ਨਾਲ ਵੀ ਹੈ।  ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨਕਾਂ ਨਾਲ ਮਿਲ ਕੇ AstraZeneca ਇਹ ਵੈਕਸੀਨ ਤਿਆਰ ਕਰ ਰਹੀ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਕੁੱਲ ਵੈਕਸੀਨ ਦੀ ਅੱਧੀ ਸਪਲਾਈ ਘੱਟ ਅਤੇ ਮੀਡੀਅਮ ਆਮਦਨ ਵਾਲੇ ਦੇਸ਼ਾਂ ਨੂੰ ਕੀਤੀ ਜਾਵੇਗੀ।

ਕੰਪਨੀ ਦੀ ਦੂਜੀ ਸਾਥੀ ਭਾਰਤ ਦੀ ਸੀਰਮ ਇਸਟੀਚਿਊਟ ਹੈ, ਜੋ ਕਿ ਵਾਲੀਅਮ ਦੇ ਮਾਮਲੇ ਵਿਚ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ। ਬਿਲ ਐਂਡ ਮਿਲਿੰਡਾ ਗੇਟ, ਫਾਂਊਡੇਸ਼ਨ ਦੀਆਂ ਦੋ ਸੰਸਥਾਵਾਂ ਦੇ ਨਾਲ ਕੰਪਨੀ ਨੇ 75 ਕਰੋੜ ਡਾਲਰ ਦਾ ਸਮਝੌਤਾ ਕੀਤਾ ਹੈ।