15 ਅਗਸਤ ਤੋਂ ਬਾਅਦ ਖੁੱਲਣਗੇ ਸਕੂਲ - ਕਾਲਜ : ਰਮੇਸ਼ ਪੋਖਰਿਆਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਚਆਰੀਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਅੱਜ ਅਗਸਤ ਤੋਂ ਬਾਅਦ ਇਕ ਵਾਰ ਫਿਰ ਸਕੂਲ ਕਾਲਜਾਂ ਨੂੰ ਖੋਲਣ ਦੀ ਗੱਲ ਕਹੀ ਹੈ।

Ramesh Pokhriyal

ਨਵੀਂ ਦਿੱਲੀ : ਐਚਆਰੀਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਅੱਜ ਅਗਸਤ ਤੋਂ ਬਾਅਦ ਇਕ ਵਾਰ ਫਿਰ ਸਕੂਲ ਕਾਲਜਾਂ ਨੂੰ ਖੋਲਣ ਦੀ ਗੱਲ ਕਹੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਇਕ ਇੰਟਰਵਿਊ ਵਿਚ ਗੱਲ ਕਰਦਿਆਂ ਕਿਹਾ ਕਿ 15 ਅਗਸਤ ਤੋਂ ਪਹਿਲਾਂ ਸਾਰੀਆਂ ਪ੍ਰੀਖਿਆਵਾਂ ਦੇ ਨਤੀਜ਼ੇ ਘੋਸ਼ਿਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਇਹ ਵੀ ਦੱਸ ਦੱਈਏ ਕਿ ਇਸ ਸਬੰਧ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ  ਮਨੀਸ਼ ਸਿਸੋਦੀਆ ਨੇ ਐਚਆਰਡੀ ਮੰਤਰੀ ਰਮੇਸ਼ ਪੋਘਖਰਿਆਲ ਨਿਸ਼ਾਂਕ ਨੂੰ ਮੁੜ ਸਕੂਲ ਖੋਲਣ ਦੀ ਯੋਜਨਾ ਤੇ ਇਕ ਪੱਤਰ ਵੀ ਲਿਖਿਆ ਸੀ। ਇਸ ਸਬੰਧ ਵਿਚ ਉਨ੍ਹਾਂ ਨੇ ਜਾਣਕਾਰੀ ਇਕ ਟਵੀਟ ਦੇ ਮਾਧਿਅਮ ਰਾਹੀਂ ਦਿੱਤੀ । ਇਸ ਪੱਤਰ ਵਿਚ ਉਨ੍ਹਾਂ ਨੇ ਲਿਖਿਆ ਕਿ ਸਮਾਂ ਆ ਗਿਆ ਹੈ ਕਿ ਕਰੋਨਾ ਨੂੰ ਸਵੀਕਾਰ ਕਰ ਸਕੂਲਾਂ ਨੂੰ ਮੁੜ ਤੋਂ ਖੋਲਣ ਲਈ ਨਵੇਂ ਤਰੀਕੇ ਤੈਅ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਸਕੂਲਾਂ ਨੂੰ ਸਾਹਸਿਕ ਭੂਮਿਕਾ ਦੇ ਲਈ ਤਿਆਰ ਨਾ ਕੀਤਾ ਗਿਆ ਤਾਂ ਇਹ ਸਾਡੀ ਇਕ ਇਤਿਹਾਸਿਕ ਭੁੱਲ ਹੋਵੇਗੀ।

ਹੁਣ ਸਕੂਲਾਂ ਦੀ ਭੂਮਿਕਾ ਪਾਠਪੁਸਤਕਾਂ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਬੱਚਿਆਂ ਨੂੰ ਜਿੰਮੇਵਾਰ ਜੀਵਨ ਜਿਉਂਣ ਲਈ ਤਿਆਰ ਕਰਨ ਦੀ ਜਰੂਰਤ ਹੋਵੇਗੀ। ਦੱਸ ਦੱਈਏ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਮਾਰਚ ਮਹੀਨੇ ਤੋਂ ਦਿੱਲੀ ਦੇ ਸਾਰੇ ਸਕੂਲ ਕਾਲਜਾਂ ਨੂੰ ਬੰਦ ਕੀਤਾ ਹੋਇਆ ਹੈ, ਪਰ ਅਜਿਹੇ ਵਿਚ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ ।

ਇਸ ਦੇ ਨਾਲ ਹੀ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਇਸ ਨਾਲ ਬੱਚਿਆਂ ਦੀ ਪੜਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ CBSE ਬੋਰਡ ਦੀ ਪ੍ਰੀਖਿਆ 1 ਜੁਲਾਈ ਤੋਂ 15 ਜੁਲਾਈ ਤੱਕ ਅਯੋਜ਼ਿਤ ਕਰਵਾਈ ਜਾਵੇਗੀ। ICSE / ISC 1 ਜੁਲਾਈ ਤੋਂ ਸ਼ੁਰੂ ਹੋ ਕੇ 12 ਜੁਲਾਈ ਤੱਕ ਚੱਲੇਗੀ। ਇਸ ਦੇ ਨਾਲ ਹੀ NEET ਅਤੇ JEE ਦੀ ਪ੍ਰੀਖਿਆ ਜੁਲਾਈ ਵਿਚ ਹੋਵੇਗੀ। NEET ਦੀ ਪ੍ਰਵੇਸ਼ ਪ੍ਰੀਖਿਆ 26 ਜੁਲਾਈ ਅਤੇ JEE ਦੀ ਪ੍ਰਵੇਸ਼ ਪ੍ਰੀਖਿਆ 18 ਤੋਂ 23 ਜੁਲਾਈ ਤੱਕ ਹੋਵੇਗੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।