ਦੇਸ਼ ਨੂੰ ਅੱਜ 5 ਵਜੇ ਸੰਬੋਧਨ ਕਰਨਗੇ PM ਮੋਦੀ, PMO ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਸਕਦੇ ਹਨ, ਅਤੇ ਨਾਲ ਹੀ ਟੀਕਾਕਰਨ( vaccination)  ਦੇ ਸੰਬੰਧ ਵਿੱਚ ਦੇ ਸਕਦੇ ਹਨ ਸੰਦੇਸ਼

Prime minister narendra modi

 ਨਵੀਂ ਦਿੱਲੀ: ਕੋਰੋਨਾ( Coronavirus) ਦੀ ਦੂਜੀ ਲਹਿਰ ਦੇ ਘਟਣ ਦੇ ਨਾਲ, ਅੱਜ ਤੋਂ ਦੇਸ਼ ਵਿੱਚ ਲਾਕਡਾਊਨ ਖੁੱਲ੍ਹਣ (Lockdown) ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ( Narendra Modi)  ਸੋਮਵਾਰ ਸ਼ਾਮ 5 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ। 

 

 

 

 

 ਇਹ ਵੀ ਪੜ੍ਹੋ: ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ 10ਵੇਂ ਸਥਾਨ 'ਤੇ

 

ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤਾਲਾਬੰਦੀ((Lockdown) ਖੋਲ੍ਹਣ ਦੀ ਪ੍ਰਕਿਰਿਆ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ( Narendra Modi)   ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਸਕਦੇ ਹਨ, ਅਤੇ ਨਾਲ ਹੀ ਟੀਕਾਕਰਨ( vaccination)  ਦੇ ਸੰਬੰਧ ਵਿੱਚ ਸੰਦੇਸ਼ ਦੇ ਸਕਦੇ ਹਨ।

ਇਸ ਦੇ ਨਾਲ ਹੀ ਕੋਰੋਨਾ ਵਾਇਰਸ ( Coronavirus)  ਕਾਰਨ 48 ਦਿਨਾਂ ਦੇ ਲਾਕਡਾਊਨ (Lockdown) ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ  (Delhi) ਦੇ ਬਾਜ਼ਾਰ ਅਤੇ ਦਫ਼ਤਰ ਸੀਮਤ ਰਿਆਇਤਾਂ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਮੈਟਰੋ (Delhi Metro) ਵੀ  50% ਸਮਰੱਥਾ ਨਾਲ ਪਟੜੀ ਉੱਤੇ ਦੌੜੇਗੀ।

ਇਸ ਦੌਰਾਨ ਮਾਲ ਅਤੇ ਬਾਜ਼ਾਰ ਆਡ-ਈਵਨ (Odd-Even) ਅਧਾਰ ’ਤੇ ਖੁੱਲ੍ਹਣਗੇ। ਅਨਲਾਕ (Delhi Unlock) ਦੌਰਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਵਾਉਣ ਲਈ ਦਿੱਲੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਤੈਨਾਤ ਕੀਤੀਆਂ ਗਈਆਂ ਹਨ।

 

 ਇਹ ਵੀ ਪੜ੍ਹੋ: ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ