Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਕਾਰਨ 48 ਦਿਨਾਂ ਦੇ ਲਾਕਡਾਊਨ (Lockdown) ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ (Delhi) ਦੇ ਬਾਜ਼ਾਰ ਅਤੇ ਦਫ਼ਤਰ ਸੀਮਤ ਰਿਆਇਤਾਂ ਨਾਲ ਖੁੱਲ੍ਹਣ ਜਾ ਰਹੇ ਹਨ

Unlock 2.0 in Delhi from today

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ 48 ਦਿਨਾਂ ਦੇ ਲਾਕਡਾਊਨ (Lockdown) ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ  (Delhi) ਦੇ ਬਾਜ਼ਾਰ ਅਤੇ ਦਫ਼ਤਰ ਸੀਮਤ ਰਿਆਇਤਾਂ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਮੈਟਰੋ (Delhi Metro) ਵੀ  50% ਸਮਰੱਥਾ ਨਾਲ ਪਟੜੀ ਉੱਤੇ ਦੌੜੇਗੀ। ਇਸ ਦੌਰਾਨ ਮਾਲ ਅਤੇ ਬਾਜ਼ਾਰ ਆਡ-ਈਵਨ (Odd-Even) ਅਧਾਰ ’ਤੇ ਖੁੱਲ੍ਹਣਗੇ। ਅਨਲਾਕ (Delhi Unlock) ਦੌਰਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਵਾਉਣ ਲਈ ਦਿੱਲੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਤੈਨਾਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ

ਗਲੀ ਮੁਹੱਲੇ ਦੀਆਂ ਸਾਰੀਆਂ ਦੁਕਾਨਾਂ ਹਰ ਰੋਜ਼ ਖੁੱਲ੍ਹਣਗੀਆਂ। ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ ਪਰ ਰੈਸਟੋਰੈਂਟ ਅਤੇ ਬਾਰ ਬੰਦ ਰਹਿਣਗੇ।  ਇਸ ਤੋਂ ਪਹਿਲਾਂ ਅਨਲਾਕ -1 (Unlock 1) ਅਧੀਨ ਨਿਰਮਾਣ ਕਾਰਜਾਂ ਅਤੇ ਫੈਕਟਰੀਆਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਕੰਨਟੇਨਮੈਂਟ ਜ਼ੋਨ (Containment Zone) ਵਿਚ ਪਾਬੰਦੀਆਂ ਲਾਗੂ ਰਹਿਣਗੀਆਂ।

ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ

ਇਸ ਦੌਰਾਨ ਗਰੁੱਪ -1 ਦੇ ਅਧਿਕਾਰੀ 100% ਹਾਜ਼ਰੀ ਨਾਲ ਸਰਕਾਰੀ ਦਫਤਰਾਂ (Government offices)  ਵਿਚ ਕੰਮ ਕਰਨਗੇ, ਜਦਕਿ ਦੂਜੇ ਕਰਮਚਾਰੀ ਇਸ ਸਮੇਂ ਸਿਰਫ 50% ਸਮਰੱਥਾ ਨਾਲ ਦਫਤਰ ਆਉਣਗੇ। ਇਸੇ ਤਰ੍ਹਾਂ ਨਿੱਜੀ ਦਫਤਰਾਂ (Private offices) ਨੂੰ ਵੀ 50 ਪ੍ਰਤੀਸ਼ਤ ਸਮਰੱਥਾ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਬਜ਼ਾਰਾ ਵਿਚ ਸਵੇਰੇ 10 ਤੋਂ ਰਾਤ 8 ਵਜੇ ਤੱਕ ਹੀ ਖਰੀਦਦਾਰੀ ਹੋ ਸਕੇਗੀ।

ਇਹ ਵੀ ਪੜ੍ਹੋ: ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਮਿਲ ਸਕਦੀ ਹੈ ਘਰੇਲੂ ਹਵਾਈ ਯਾਤਰਾ ਵਿੱਚ ਛੋਟ

ਅਨਲਾਕ-2 (Unlock-2) ਦੇ ਤਹਿਤ ਜਿਮ, ਸੈਲੂਨ, ਸਵੀਮਿੰਗ ਪੂਲ, ਸਿਨੇਮਾ ਹਾਲ, ਸਪਾ, ਪਾਰਕ, ਮੈਰਿਜ ਪੈਲੇਸ ਬੰਦ ਰਹਿਣਗੇ। ਈ-ਕਾਮਰਸ ਕੰਪਨੀਆਂ ਦੇ ਕਰਮਚਾਰੀਆਂ, ਦੁਕਾਨਦਾਰਾਂ ਅਤੇ ਮਾਲਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਅਧਿਕਾਰਤ ਪਾਸ ਦਿਖਾਉਣੇ ਪੈਣਗੇ। ਜੇਕਰ ਦੁਕਾਨਾਂ ਅਤੇ ਮਾਲਜ਼ ਵਿਚ ਕੋਵਿਡ ਨਿਯਮਾਂ ਦੀ ਉਲੰਘਣ ਪਾਈ ਜਾਂਦੀ ਹੈ ਤਾਂ ਕਾਰਵਾਈ ਹੋਵੇਗੀ। ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।