ਪੰਜਾਬ ਦਾ ਜੋੜਾ ਚਿੱਟੇ ਸਮੇਤ ਗ੍ਰਿਫ਼ਤਾਰ, 8 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਸਾਲ ਤੋਂ ਉਹ ਸ਼ਿਮਲਾ ਆ ਕੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਸਨ

PHOTO

 

ਸ਼ਿਮਲਾ : ਸ਼ਿਮਲਾ ਵਿਚ ਪੁਲਿਸ ਟੀਮ ਨੇ ਐਨਡੀਪੀਐਸ ਕੇਸ ਵਿਚ ਪੰਜਾਬ ਤੋਂ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸੰਜੀਵ ਬਾਂਸਲ ਪੁੱਤਰ ਅਮਰਨਾਥ (45) ਅਤੇ ਨੀਨਾ ਰਾਣੀ (45) ਪਤਨੀ ਸੰਜੀਵ ਵਾਸੀ ਮਕਾਨ ਨੰਬਰ 409, ਜਗਦੀਸ਼ ਕਲੋਨੀ, ਵਾਰਡ ਨੰਬਰ 05, ਆਨੰਦਪੁਰੀ ਆਸ਼ਰਮ ਰਾਜਪੁਰਾ, ਜ਼ਿਲ੍ਹਾ ਪਟਿਆਲਾ ਹਨ। ਇਨ੍ਹਾਂ ਦੇ ਕਬਜ਼ੇ 'ਚੋਂ 15.21 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ ਹੈ। ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਦੋਸ਼ੀਆਂ ਨੂੰ 8 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ।

ਮੁੱਢਲੀ ਜਾਂਚ ਮੁਤਾਬਕ ਦੋਵੇਂ ਪਤੀ-ਪਤਨੀ ਹਨ। ਇਕ ਸਾਲ ਤੋਂ ਉਹ ਸ਼ਿਮਲਾ ਆ ਕੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦਾ ਸੀ। ਐਸਆਈਯੂ ਦੇ ਹੈੱਡ ਕਾਂਸਟੇਬਲ ਸੁਸ਼ੀਲ ਕੁਮਾਰ ਨੇ ਇਹ ਕਾਰਵਾਈ ਕੀਤੀ ਹੈ। ਦੇਰ ਰਾਤ SIU ਦੀ ਟੀਮ ਬਲੂਗੰਜ ਬੈਰੀਅਰ 'ਤੇ ਗਸ਼ਤ 'ਤੇ ਸੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਨਿੱਜੀ ਹੋਟਲ 'ਤੇ ਛਾਪਾ ਮਾਰ ਕੇ ਮੁਲਜ਼ਮਾਂ ਕੋਲੋਂ ਚਿੱਟਾ ਬਰਾਮਦ ਕੀਤਾ ਗਿਆ।

 ਏਐਸਪੀ ਸੁਨੀਲ ਨੇਗੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸੰਪਰਕ ਵਿਚ ਆਏ ਸ਼ੱਕੀ ਵਿਅਕਤੀਆਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ।