ਟਵੀਟ ਕਰਕੇ ਯਾਤਰੀ ਨੇ ਬਚਾਈਆਂ 26 ਨਬਾਲਿਗ ਲੜਕੀਆਂ
ਇੱਕ ਯਾਤਰੀ ਦੀ ਹਿੰਮਤ ਅਤੇ ਹੌਂਸਲੇ ਨਾਲ ਰੇਲ ਗੱਡੀ ਵਿਚ ਸਵਾਰ 26 ਬੱਚੀਆਂ ਨੂੰ ਕਥਿਤ ਮਨੁੱਖੀ ਤਸਕਰਾਂ ਦੇ ਜਾਲ਼ ਵਿੱਚੋ ਛੁਡਵਾ ਲਿਆ ਗਿਆ
26 Teenage Girls Rescued From Train
ਗੋਰਖਪੁਰ, ਇੱਕ ਯਾਤਰੀ ਦੀ ਹਿੰਮਤ ਅਤੇ ਹੌਂਸਲੇ ਨਾਲ ਰੇਲ ਗੱਡੀ ਵਿਚ ਸਵਾਰ 26 ਬੱਚੀਆਂ ਨੂੰ ਕਥਿਤ ਮਨੁੱਖੀ ਤਸਕਰਾਂ ਦੇ ਜਾਲ਼ ਵਿੱਚੋ ਛੁਡਵਾ ਲਿਆ ਗਿਆ। ਦੱਸ ਦਈਏ ਕੇ ਇਨ੍ਹਾਂ ਬੱਚੀਆਂ ਦੇ ਨਾਲ ਦੋ ਵਿਅਕਤੀ ਵੀ ਸਨ। ਇਹ ਦੇਖਦੇ ਹੋਏ ਨਾਲ਼ ਬੈਠੇ ਇਕ ਵਿਅਕਤੀ ਨੂੰ ਇਸ ਉੱਤੇ ਸ਼ੱਕ ਹੋਇਆ। ਦੱਸ ਦਈਏ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੀਐੱਮਓ, ਰੇਲ ਮੰਤਰੀ ਪੀਊਸ਼ ਗੋਇਲ, ਰੇਲ ਮੰਤਰਾਲਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਕੇਂਦਰੀ ਮੰਤਰੀ ਮਨੋਜ ਸਿਨਹਾ ਨੂੰ ਟੈਗ ਕਰ ਕੇ ਟਵੀਟ ਕੀਤਾ।