ਪਾਸਪੋਰਟ ਵਿਵਾਦ : ਟ੍ਰੋਲਸ ਨੂੰ ਸੁਸ਼ਮਾ ਦਾ ਜਵਾਬ, ਮੈਨੂੰ ਟਵੀਟ ਨਾਲ ਸਨਮਾਨਤ ਕੀਤਾ ਗਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੱਖ-ਵੱਖ ਧਰਮ ਦੇ ਜੋੜੇ ਨੂੰ ਪਾਸਪੋਰਟ ਦੇਣ ਦੇ ਉਨ੍ਹਾਂ ਦੇ ਫ਼ੈਸਲੇ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਜਵਾਬ ਦਿਤਾ ਹੈ।

foreign minister sushma swaraj

ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੱਖ-ਵੱਖ ਧਰਮ ਦੇ ਜੋੜੇ ਨੂੰ ਪਾਸਪੋਰਟ ਦੇਣ ਦੇ ਉਨ੍ਹਾਂ ਦੇ ਫ਼ੈਸਲੇ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਜਵਾਬ ਦਿਤਾ ਹੈ। ਉਨ੍ਹਾਂ ਨੇ ਖ਼ਾਸ ਤੌਰ 'ਤੇ ਟਵਿੱਟਰ 'ਤੇ ਇਸ ਪੂਰੀ ਘਟਨਾ ਨੂੰ ਟ੍ਰੋਲ ਕਰਨ ਵਾਲਿਆਂ 'ਤੇ ਹਮਲਾ ਬੋਲਿਆ ਹੈ। ਸੁਸ਼ਮਾ ਸਵਰਾਜ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਇਕ ਟਵੀਟ ਕੀਤਾ। ਉਨ੍ਹਾਂ ਲਿਖਿਆ ਕ ਿਉਹ 17 ਤੋਂ 23 ਜੂਨ 2018 ਤਕ ਦੇਸ਼ ਤੋਂ ਬਾਹਰ ਸੀ। ਮੈਨੂੰ ਨਹੀਂ ਪਤਾ ਕਿ ਮੇਰੀ ਗ਼ੈਰ ਮੌਜ਼ੂਦਗੀ ਵਿਚ ਇੱਥੇ ਕੀ ਹੋਇਆ। ਹਾਲਾਂਕਿ ਮੈਨੂੰ ਇਸ ਦੌਰਾਨ ਕਈ ਟਵੀਟ ਨਾਲ ਸਨਮਾਨਤ ਕੀਤਾ ਗਿਆ।