ਹੁਣ ਸਾਲ ਵਿਚ ਦੋ ਵਾਰ ਹੋਵੇਗੀ NEET ਅਤੇ JEE Main ਪ੍ਰੀਖਿਆ, ਪ੍ਰਕਾਸ਼ ਜਾਵੜੇਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਘੋਸ਼ਣਾ ਕੀਤੀ ਹੈ ਕਿ ਅਗਲੇ ਸਾਲ ਤੋਂ ਮੈਡੀਕਲ ਪਰਵੇਸ਼ ਪ੍ਰੀਖਿਆ (NEET) ਅਤੇ ਇੰਜੀਨਿਅਰਿੰਗ ਪਰਵੇਸ਼ ਪ੍ਰੀਖਿਆ

Prakash Javadekar

ਨਵੀਂ ਦਿੱਲੀ, ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਘੋਸ਼ਣਾ ਕੀਤੀ ਹੈ ਕਿ ਅਗਲੇ ਸਾਲ ਤੋਂ ਮੈਡੀਕਲ ਪਰਵੇਸ਼ ਪ੍ਰੀਖਿਆ (NEET) ਅਤੇ ਇੰਜੀਨਿਅਰਿੰਗ ਪਰਵੇਸ਼ ਪ੍ਰੀਖਿਆ (JEE) ਮੇਨ ਸਾਲ ਵਿਚ 2 ਵਾਰ ਆਯੋਜਿਤ ਕੀਤੀ ਜਾਵੇਗੀ। ਨੀਟ ਦੀ ਪ੍ਰੀਖਿਆ ਹਰ ਸਾਲ ਫਰਵਰੀ ਅਤੇ ਮਈ ਮਹੀਨੇ ਵਿਚ ਆਯੋਜਿਤ ਹੋਵੇਗੀ। ਜਦੋਂ ਕਿ JEE ਦੀ ਪ੍ਰੀਖਿਆ ਹਰ ਸਾਲ ਜਨਵਰੀ ਅਤੇ ਅਪ੍ਰੈਲ ਵਿਚ ਕਾਰਵਾਈ ਜਾਵੇਗੀ। ਉਥੇ ਹੀ ਯੂਜੀਸੀ ਨੈਟ ਦੀ ਪ੍ਰੀਖਿਆ ਦਸੰਬਰ ਵਿਚ ਕਾਰਵਾਈ ਜਾਵੇਗੀ।