ਮਹਾਰਾਸ਼ਟਰ 'ਚ ਅੱਜ ਤੋਂ ਪਲਾਸਟਿਕ ਬੈਨ, ਫੜੇ ਜਾਣ 'ਤੇ 25 ਹਜ਼ਾਰ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਵਿਚ ਇਕ ਵਾਰ ਵਰਤ ਕੇ ਸੁੱਟ ਦਿਤੇ ਜਾਣ ਵਾਲੀ ਪਲਾਸਟਿਕ 'ਤੇ 23 ਜੂਨ ਦੀ ਅੱਧੀ ਰਾਤ ਤੋਂ ਪਾਬੰਦੀ ਲਾਗੂ ਹੋ ਗਈ ਹੈ...

Banned

ਮੁੰਬਈ : ਮਹਾਰਾਸ਼ਟਰ ਵਿਚ ਇਕ ਵਾਰ ਵਰਤ ਕੇ ਸੁੱਟ ਦਿਤੇ ਜਾਣ ਵਾਲੀ ਪਲਾਸਟਿਕ 'ਤੇ 23 ਜੂਨ ਦੀ ਅੱਧੀ ਰਾਤ ਤੋਂ ਪਾਬੰਦੀ ਲਾਗੂ ਹੋ ਗਈ ਹੈ। ਇਸ ਦੇ ਲਈ ਮੁੰਬਈ ਵਿਚ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਪਾਬੰਦੀਸ਼ੁਦਾ ਪਲਾਸਟਿਕ ਦੇ ਨਾਲ ਪਾਏ ਜਾਣ ਵਾਲਿਆਂ 'ਤੇ ਕਾਰਵਾਈ ਕਰਨਲਈ 250 ਇੰਸਪੈਕਟਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਸ ਤੋਂ ਇਲਾਵਾ ਬਦਲਵੇਂ ਸਮਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ।

 ਵਰਲੀ ਦੇ ਐਨਐਸਸੀਆਈ ਵਿਚ ਲਗਾਈ ਪ੍ਰਦਰਸ਼ਨੀ ਜ਼ਰੀਏ ਬੀਐਸਮੀ ਦੀ ਕੋਸ਼ਿਸ਼ ਇਹ ਦੱਸਣ ਦੀ ਹੈ ਕਿ ਪਲਾਸਟਿਕ ਦੇ ਬਿਨਾ ਵੀ ਜ਼ਿੰਦਗੀ ਚੱਲ ਸਕਦੀ ਹੈ।ਪ੍ਰਦਰਸ਼ਨ ਦੇ ਉਦਘਾਟਨ ਲਈ ਨੇਤਾਵਾਂ ਦੇ ਨਾਲ-ਨਾਲ ਅਦਾਕਾਰ ਅਜੈ ਦੇਵਗਨ ਅਤੇ ਕਾਜੋਲ ਨੂੰ ਵੀ ਬੁਲਾਇਆ ਗਿਆ ਸੀ। ਅਜੈ ਦੇਵਗਨ ਨੇ ਜਿੱਥੇ ਲੋਕਾਂ ਨੂੰ ਪਲਾਸਟਿਕ ਮੁਕਤੀ ਦੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ,

ਉਥੇ ਕਾਜੋਲ ਨੇ ਵੀ ਅਪਣੀ ਆਉਣ ਵਾਲੀ ਪੀੜ੍ਹੀ ਲਈ ਬੈਂਕ ਬੈਲੇਂਸ ਅਤੇ ਮਕਾਨ ਦੇ ਨਾਲ ਇਕ ਬਿਹਤਰ ਦੁਨੀਆ ਦੇਣ ਦੀ ਅਪੀਲ ਕੀਤੀ।ਲਗਭਗ 100 ਸਟਾਲਾਂ ਵਿਚ ਕਾਗਜ਼ ਦੇ ਸੁੰਦਰ ਮੰਡਪ, ਕੱਪੜਿਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਥੈਲੀਆਂ ਤੋਂ ਲੈ ਕੇ ਸੁਪਾਰੀ ਦੇ ਪਲੇਟ, ਚਮਚੇ, ਗਲਾਸ ਅਤੇ ਡੱਬਿਆਂ ਦੇ ਨਾਲ ਕਾਗਜ਼ ਦੇ ਸਟ੍ਰਾਅ ਤਕ ਉਪਲਬਧ ਹਨ। ਇਕ ਚਮਚਾ ਤਾਂ ਅਜਿਹਾ ਵੀ ਹੈ ਜਿਸ ਨਾਲ ਖਾਣ ਤੋਂ ਬਾਅਦ ਉਸ ਨੂੰ ਵੀ ਖਾਇਆ ਜਾ ਸਕਦਾ ਹੈ।

ਅਨਾਜ ਤੋਂ ਬਣੇ ਚਮਚੇ ਸਾਦੇ ਅਤੇ ਚਾਕਲੇਟ ਵਰਗੇ ਅਲੱਗ-ਅਲੱਗ ਸਵਾਦ ਵਿਚ ਉਪਲਬਧ ਹਨ। ਪਲਾਸਟਿਕ 'ਤੇ ਪਾਬੰਦੀ ਦੀ ਗੱਲ ਸੁਣ ਕੇ ਸਭ ਤੋਂ ਪਹਿਲਾ ਸਵਾਲ ਉਠਦਾ ਹੈ ਕਿ ਬਾਰਿਸ਼ ਵਿਚ ਕਿਵੇਂ ਕੰਮ ਚੱਲੇਗਾ? ਤਾਂ ਇਸ ਦਾ ਜਵਾਬ ਹੈ ਕਿ ਸਟਾਰਚ ਤੋਂ ਬਣੀਆਂ ਥੈਲੀਆਂ, ਬਾਇਓ ਗ੍ਰੀਨ ਦੇ ਸੀਈਓ ਮੁਹਿੰਮ ਸਾਦਿਕ ਨੇ ਦਸਿਆ ਕਿ ਫ਼ਲ ਅਤੇ ਸਬਜ਼ੀਆਂ ਦੇ ਸਟਾਰਚ ਤੋਂ ਬਣੀਆਂ ਥੈਲੀਆਂ ਵਾਟਰ ਪਰੂਫ਼ ਅਤੇ ਵਾਤਾਵਰਣ ਦੇ ਅਨੁਕੂਲ ਵੀ ਹਨ।

ਹਾਲਾਂਕਿ ਇਸ ਤੋਂ ਬਾਅਦ ਵੀ ਕੁੱਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਮਿਲਣੇ ਬਾਕੀ ਹਨ। ਭਾਵ ਤਰਲ ਪਦਾਰਥ ਦੇ ਖੁਦਰਾ ਵਿਕਰੇਤਾ ਕੀ ਕਰਨ? ਅਜਿਹੇ ਵਪਾਰੀ ਪ੍ਰਦਰਸ਼ਨ ਵਿਚ ਅਪਣਾ ਜਵਾਬ ਨਾ ਮਿਲਣ ਤੋਂ ਪਰੇਸ਼ਾਨ ਨਜ਼ਰ ਆਏ। ਪਰ ਗੱਲ ਵਾਤਾਵਰਣ ਦੀ ਹੈ, ਇਸ ਲਈ ਸਰਕਾਰ ਅਪਣੇ ਫ਼ੈਸਲੇ 'ਤੇ ਅਡੋਲ ਹੈ।ਸ਼ਿਵਸੈਨਾ ਨੇਤਾ ਅਦਿਤਿਆ ਠਾਕਰੇ ਨੇ ਕਿਹਾ ਕਿ 23 ਜੂਨ ਤੋਂ ਪਲਾਸਟਿਕ 'ਤੇ ਪਾਬੰਦੀ ਹਰ ਹਾਲ ਵਿਚ ਲਾਗੂ ਹੋਵੇਗੀ। ਪਾਬੰਦੀ ਪ੍ਰਭਾਵੀ ਤਰੀਕੇ ਨਾਲ ਲਾਗੂ ਹੋਵੇ, ਇਸ ਲਈ ਬੀਐਮਸੀ ਨੇ ਵਿਸ਼ੇਸ਼ ਟੀਮਾਂ ਬਣਾਈਆਂ ਹਨ ਜੋ 24 ਜੂਨ ਤੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਨਾਲ ਪਾਏ ਜਾਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨਗੀਆਂ।