ਯੂਪੀ ਪੁਲਿਸ ਦੀ ਇਕ ਹੋਰ ਕਰਤੂਤ ਆਈ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੀ ਨੂੰ ਹੀ ਠਹਿਰਾਇਆ ਦੋਸ਼ੀ

UP police tortured a man who complained about rape with his wife

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ। ਇਕ ਵਿਅਕਤੀ ਜਦੋਂ ਅਪਣੀ ਪਤਨੀ ਦੇ ਅਗਵਾ ਅਤੇ ਉਸ ਦੇ ਨਾਲ ਕੀਤੀ ਜ਼ਬਰਦਸਤੀ ਦੀ ਸ਼ਿਕਾਇਤ ਦਰਜ ਕਰਵਾਉਣ ਥਾਣੇ ਪਹੁੰਚਿਆ ਤਾਂ ਪੁਲਿਸ ਨੇ ਕਥਿਤ ਤੌਰ ’ਤੇ ਉਸ ਨੂੰ ਹੀ ਆਰੋਪ ਠਹਿਰਾ ਦਿੱਤਾ। ਇਹ ਘਟਨਾ ਮੈਨਪੁਰੀ ਜ਼ਿਲ੍ਹੇ ਵਿਚ ਹੋਈ ਜੋ ਸਮਾਜਵਾਦੀ ਦਿਗ਼ਜ ਮੁਲਾਇਮ ਸਿੰਘ ਯਾਦਵ ਦਾ ਸੰਸਦੀ ਖੇਤਰ ਹੈ।

ਖ਼ਬਰਾਂ ਮੁਤਾਬਕ ਇਹ  ਘਟਨਾ ਬਿਸ਼ਵਾਂ ਪੁਲਿਸ ਥਾਣੇ ਦੇ ਅੰਤਰਗਤ ਉਸ ਸਮੇਂ ਹੋਈ ਜਦੋਂ ਪੀੜਤ ਅਤੇ ਉਸ ਦੀ ਪਤਨੀ ਇਕ ਦੋਪਹੀਆ ਵਾਹਨ ’ਤੇ ਮੈਨਪੁਰੀ ਜਾ ਰਹੇ ਸਨ। ਕਾਰ ਵਿਚ ਸਵਾਰ ਤਿੰਨ ਬਦਮਾਸ਼ਾਂ ਨੇ ਜੋੜੇ ਨੂੰ ਫੜ ਲਿਆ ਅਤੇ ਉਸ ਦੀ ਪਤਨੀ ਨੂੰ ਅਗਵਾ ਕਰ ਕੇ ਉਸ ਦਾ ਬਲਾਤਕਰ ਕੀਤਾ। ਉਹਨਾਂ ਨੇ ਔਰਤ ਦੇ ਪਤੀ ਨੂੰ ਉਦੋਂ ਤਕ ਕੁੱਟਿਆ ਜਦੋਂ ਤਕ ਉਹ ਬੇਹੋਸ਼ ਨਹੀਂ ਹੋਇਆ। ਉਸ ਦੀ ਪਤਨੀ ਨੂੰ ਬਾਅਦ ਵਿਚ ਘਟਨਾ ਸਥਾਨ ਤੋਂ ਕੁੱਝ ਕਿਲੋਮੀਟਰ ਦੂਰ ਪਾਇਆ ਗਿਆ।

ਜਦੋਂ ਔਰਤ ਦੇ ਪਤੀ ਨੂੰ ਹੋਸ਼ ਆਇਆ ਅਤੇ ਉਸ ਨੇ ਪੁਲਿਸ ਹੈਲਪਲਾਈਨ ਨੰਬਰ ਤੇ ਫ਼ੋਨ ਕੀਤਾ। ਮੌਕੇ ’ਤੇ ਪਹੁੰਚੇ ਅਧਿਕਾਰੀ ਨੇ ਝੂਠੀ ਸ਼ਿਕਾਇਤ ਦਰਜ ਕਰਨ ਦਾ ਉਸ ’ਤੇ ਹੀ ਆਰੋਪ ਲਗਾ ਦਿੱਤਾ। ਪੁਲਿਸ ਕਰਮੀਆਂ ਨੇ ਉਸ ਨੂੰ ਕੁੱਟਿਆ ਅਤੇ ਝੂਠੇ ਆਰੋਪ ਲਗਾਏ। ਪੁਲਿਸ ਕਰਮੀਆਂ ਨੇ ਉਸ ਦੀਆਂ ਦੋ ਉਂਗਲਾਂ ਵੀ ਤੋੜ ਦਿੱਤੀਆਂ। ਉਹਨਾਂ ਨੇ ਪੀੜਤ ’ਤੇ ਅਪਣੀ ਪਤਨੀ ਦੀ  ਹੱਤਿਆ ਕਰਨ ਦਾ ਆਰੋਪ ਲਗਾਇਆ ਅਤੇ ਕਿਹਾ ਉਸ ਨੇ ਪੁਲਿਸ ਨੂੰ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ।

ਉਸ ਦੀ ਪਤਨੀ ਬਾਅਦ ਵਿਚ ਕਿਸੇ ਤਰ੍ਹਾਂ ਪੁਲਿਸ ਥਾਣੇ ਪਹੁੰਚੀ ਅਤੇ ਸਾਰੀ ਘਟਨਾ ਸੁਣਾਈ। ਬਾਅਦ ਵਿਚ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਅਗਵਾ ਅਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ। ਪਰ ਉਹਨਾਂ ਪੁਲਿਸ ਕਰਮੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਜਿਹਨਾਂ ਨੇ ਉਸ ਦੇ ਪਤੀ ਨਾਲ ਗ਼ਲਤ ਵਰਤਾਓ ਕੀਤਾ ਸੀ।