ਕੇਂਦਰੀ ਮੰਤਰੀ ਮੰਡਲ ਵਿਸਥਾਰ: ਰਮੇਸ਼ ਪੋਖਰੀਆਲ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਸ਼ਾਮੀਂ ਕੇਂਦਰੀ ਮੰਤਰੀ ਮੰਡਲ (Union Cabinet Expansion) ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ।

Education Minister Ramesh Pokhriyal Nishank Resigns

ਨਵੀਂ ਦਿੱਲੀ: ਅੱਜ ਸ਼ਾਮੀਂ ਕੇਂਦਰੀ ਮੰਤਰੀ ਮੰਡਲ (Union Cabinet Expansion) ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਸਿਆਸੀ ਹਲਚਲ ਜਾਰੀ ਹੈ। ਮੰਤਰੀ ਮੰਡਲ ਵਿਚ ਨਵੇਂ ਚਿਹੜੇ ਜੁੜਨ ਤੋਂ ਪਹਿਲਾਂ ਕਈ ਪੁਰਾਣੇ ਚਿਹਰਿਆਂ ਦੀ ਵਿਦਾਈ ਹੋ ਰਹੀ ਹੈ। ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰੀ (Education Minister Resigns) ਰਮੇਸ਼ ਪੋਖਰੀਆਲ ਨਿਸ਼ੰਕ ਨੇ ਵੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਰਮੇਸ਼ ਪੋਖਰੀਆਲ (Ramesh Pokhriyal Nishank Resigns) ਤੋਂ ਇਲਾਵਾ ਸੰਤੋਸ਼ ਗੰਗਵਾਰ, ਦੇਬੋਸ਼੍ਰੀ ਚੌਧਰੀ, ਸਦਾਨੰਦ ਗੌੜਾ ਦੀ ਵੀ ਮੰਤਰੀ ਮੰਡਲ ਤੋਂ ਛੁੱਟੀ ਹੋ ਗਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਮੇਸ਼ ਪੋਖਰੀਆਲ ਨੂੰ ਖਰਾਬ ਸਿਹਤ ਦੇ ਚਲਦਿਆਂ ਕੇਂਦਰੀ ਮੰਤਰੀ ਮੰਡਲ ਤੋਂ ਹਟਾਇਆ ਗਿਆ ਹੈ। ਕੋਰੋਨਾ ਪੀੜਤ ਹੋਣ ਤੋ ਬਾਅਦ ਉਹਨਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ।