ਟਰੱਕ ਡਰਾਈਵਰਾਂ ਲਈ ਅਹਿਮ ਫ਼ੈਸਲਾ: ਕੈਬਿਨ ਵਿਚ AC ਲਾਜ਼ਮੀ ਕਰਨ ਸਬੰਧੀ ਖਰੜੇ ਨੂੰ ਮਨਜ਼ੂਰੀ
N2 ਅਤੇ N3 ਸ਼੍ਰੇਣੀ ਦੇ ਟਰੱਕਾਂ ਨੂੰ ਕੀਤਾ ਗਿਆ ਸ਼ਾਮਲ
ਨਵੀਂ ਦਿੱਲੀ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟਰੱਕਾਂ 'ਚ ਏਅਰ ਕੰਡੀਸ਼ਨਡ (ਏ. ਸੀ.) ਕੈਬਿਨ ਨੂੰ ਲਾਜ਼ਮੀ ਬਣਾਉਣ ਦੇ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਤਿਆਰ ਖਰੜੇ 'ਚ ਐਨ.2 ਅਤੇ ਐਨ.3 ਸ਼੍ਰੇਣੀ ਦੇ ਟਰੱਕ ਸ਼ਾਮਲ ਹਨ।
ਇਹ ਵੀ ਪੜ੍ਹੋ: ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ, ਪੀਸੀਏ ਸਟੇਡੀਅਮ 'ਚ ਸ਼ੇਰ-ਏ-ਪੰਜਾਬ ਨਾਮ ਦੀ ਟੀ-20 ਲੀਗ ਦਾ ਆਯੋਜਨ
ਕੇਂਦਰੀ ਮੰਤਰੀ ਨੇ ਕਿਹਾ, “ਐਨ.2 ਅਤੇ ਐਨ.3 ਸ਼੍ਰੇਣੀ ਦੇ ਟਰੱਕਾਂ ਦੇ ਕੈਬਿਨ ਵਿਚ ਏ.ਸੀ. ਨੂੰ ਲਾਜ਼ਮੀ ਬਣਾਉਣ ਲਈ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ । ਟਰੱਕ ਡਰਾਈਵਰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ”।
ਟਰੱਕਾਂ ਦੀਆਂ ਐਨ.2 ਅਤੇ ਐਨ.3 ਸ਼੍ਰੇਣੀਆਂ ਲੋਡ ਚੁੱਕਣ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਟਰੱਕ ਡਰਾਈਵਰਾਂ ਨੂੰ ਆਰਾਮਦਾਇਕ ਕੰਮ ਕਰਨ ਦੀਆਂ ਸਥਿਤੀਆਂ ਪ੍ਰਦਾਨ ਕਰਨ ਦੇ ਮਾਮਲੇ ਵਿਚ ਮੀਲ ਪੱਥਰ ਹੈ। ਇਸ ਨਾਲ ਉਨ੍ਹਾਂ ਦੀ ਕੁਸ਼ਲਤਾ ਵਿਚ ਸੁਧਾਰ ਹੋਵੇਗਾ ਅਤੇ ਡਰਾਈਵਰ ਦੀ ਥਕਾਵਟ ਦੀ ਸਮੱਸਿਆ ਵੀ ਹੱਲ ਹੋਵੇਗੀ।
ਇਹ ਵੀ ਪੜ੍ਹੋ: ਨਹੀਂ ਚੱਲੇਗੀ ਜ਼ੀਰਾ ਸ਼ਰਾਬ ਫੈਕਟਰੀ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੀ ਨਾਂਹ
ਨਿਤਿਨ ਗਡਕਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਲਈ ਸੱਭ ਤੋਂ ਮਹੱਤਵਪੂਰਨ ਸੈਕਟਰਾਂ ਵਿਚੋਂ ਇਕ ਟਰਾਂਸਪੋਰਟ ਸੈਕਟਰ ਵਿਚ ਟਰੱਕ ਡਰਾਈਵਰਾਂ ਦੀ ਅਹਿਮ ਭੂਮਿਕਾ ਹੈ। ਉਹਨਾਂ ਦੀਆਂ ਕੰਮ ਦੀਆਂ ਸਥਿਤੀਆਂ ਅਤੇ ਮਨ ਦੀ ਸਥਿਤੀ ਨਾਲ ਸਬੰਧਤ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਸੀ ਕਿ 'ਟਰੱਕਾਂ' ਚ ਏ.ਸੀ. ਕੈਬਿਨ ਜਲਦ ਹੀ ਲਾਜ਼ਮੀ ਕਰ ਦਿਤਾ ਜਾਵੇਗਾ।'