15 ਰੁਪਏ ਪ੍ਰਤੀ ਲੀਟਰ ਮਿਲੇਗਾ ਪੈਟਰੋਲ? ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਸਿਆ ਫਾਰਮੂਲਾ
ਕਿਹਾ, "ਜੇਕਰ 60 ਫ਼ੀ ਸਦੀ ਈਥਾਨੌਲ ਅਤੇ 40 ਫ਼ੀ ਸਦੀ ਬਿਜਲੀ ਦੀ ਵਰਤੋਂ ਕੀਤੀ ਜਾਵੇ ਤਾਂ ਪੈਟਰੋਲ 15 ਰੁਪਏ ਪ੍ਰਤੀ ਲੀਟਰ 'ਤੇ ਮਿਲ ਸਕਦਾ ਹੈ"
ਪ੍ਰਤਾਪਗੜ੍ਹ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਕਸਰ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਗਡਕਰੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਅਜਿਹਾ ਫਾਰਮੂਲਾ ਦਸਿਆ ਹੈ, ਜਿਸ ਨਾਲ ਇਕ ਲੀਟਰ ਪੈਟਰੋਲ ਮਹਿਜ਼ 15 ਰੁਪਏ 'ਚ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਅਮ੍ਰਿਤਸਰ ’ਚ ਭਾਰੀ ਮੀਂਹ ਮਗਰੋਂ ਹੈਰੀਟੇਜ ਸਟ੍ਰੀਟ ਸਮੇਤ ਪੂਰਾ ਸ਼ਹਿਰ ਗੋਡੇ-ਗੋਡੇ ਪਾਣੀ ’ਚ ਡੁੱਬਾ
ਕੇਂਦਰੀ ਮੰਤਰੀ ਨੇ ਕਿਹਾ, "ਜੇਕਰ 60 ਫ਼ੀ ਸਦੀ ਈਥਾਨੌਲ ਅਤੇ 40 ਫ਼ੀ ਸਦੀ ਬਿਜਲੀ ਦੀ ਵਰਤੋਂ ਕੀਤੀ ਜਾਵੇ ਤਾਂ ਪੈਟਰੋਲ 15 ਰੁਪਏ ਪ੍ਰਤੀ ਲੀਟਰ 'ਤੇ ਮਿਲ ਸਕਦਾ ਹੈ। ਇਸ ਨਾਲ ਨਾ ਸਿਰਫ ਪ੍ਰਦੂਸ਼ਣ ਨੂੰ ਖਤਮ ਕਰਨ 'ਚ ਮਦਦ ਮਿਲੇਗੀ, ਸਗੋਂ ਈਂਧਨ ਦੀ ਦਰਾਮਦ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।" ਨਿਤਿਨ ਗਡਕਰੀ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਵਿਚ 5600 ਕਰੋੜ ਰੁਪਏ ਦੀ ਸੰਯੁਕਤ ਕੀਮਤ ਵਾਲੇ 11 ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਬਿਆਨ ਦਿਤਾ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਗੈਂਗਸਟਰ-ਪੁਲਿਸ ਵਿਚਾਲੇ ਮੁੱਠਭੇੜ, ਗੈਂਗਸਟਰ ਦੀ ਲੱਤ ’ਤੇ ਵੱਜੀ ਗੋਲੀ
ਉਨ੍ਹਾਂ ਕਿਹਾ ਕਿ ਇਸ ਸਮੇਂ ਈਂਧਣ ਦੀ ਦਰਾਮਦ 16 ਲੱਖ ਕਰੋੜ ਰੁਪਏ ਦੀ ਹੈ। ਜੇਕਰ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ ਤਾਂ ਇਹ ਪੈਸਾ ਬਾਹਰ ਭੇਜਣ ਦੀ ਬਜਾਏ ਕਿਸਾਨਾਂ ਦੇ ਘਰਾਂ ਤਕ ਜਾਵੇਗਾ। ਅਜਿਹੀ ਸਥਿਤੀ ਵਿਚ ਕਿਸਾਨ ਭੋਜਨ ਪ੍ਰਦਾਤਾ ਦੇ ਨਾਲ-ਨਾਲ ਊਰਜਾ ਦਾਨੀ ਵੀ ਬਣ ਸਕਦੇ ਹਨ। ਦੱਸ ਦੇਈਏ ਕਿ ਈਥਾਨੌਲ ਗੰਨੇ ਤੋਂ ਪੈਦਾ ਹੁੰਦਾ ਹੈ ਅਤੇ ਭਾਰਤ ਵਿਚ ਲੱਖਾਂ ਗੰਨਾ ਕਾਸ਼ਤਕਾਰ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਗੰਨਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਖ਼ੁਦਕੁਸ਼ ਹਮਲਾਵਰ ਨੇ ਸੁਰਖਿਆ ਚੌਕੀ ’ਤੇ ਹਮਲਾ ਕੀਤਾ, ਚਾਰ ਹਲਾਕ
ਕੇਂਦਰੀ ਮੰਤਰੀ ਨੇ ਪ੍ਰਤਾਪਗੜ੍ਹ ਵਿਚ 5600 ਕਰੋੜ ਰੁਪਏ ਦੇ 11 ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। 219 ਕਿਲੋਮੀਟਰ ਦੀ ਕੁੱਲ ਲੰਬਾਈ ਅਤੇ 3775 ਕਰੋੜ ਰੁਪਏ ਦੀ ਲਾਗਤ ਵਾਲੇ ਚਾਰ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਨ੍ਹਾਂ ਵਿਚ ਅਜਮੇਰ ਅਤੇ ਭੀਲਵਾੜਾ ਜ਼ਿਲ੍ਹਿਆਂ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਰਾਸ਼ਟਰੀ ਰਾਜਮਾਰਗ 48 ਉਤੇ ਕਿਸ਼ਨਗੜ੍ਹ ਤੋਂ ਗੁਲਾਬਪੁਰਾ ਤਕ ਛੇ ਮਾਰਗੀ ਸੈਕਸ਼ਨ ਸ਼ਾਮਲ ਹੈ। ਸਮਾਗਮ ਦੌਰਾਨ ਰਾਜਸਥਾਨ ਵਿਚ ਕੇਂਦਰੀ ਸੜਕ ਫੰਡ ਤਹਿਤ 2250 ਕਰੋੜ ਰੁਪਏ ਦੀ ਲਾਗਤ ਵਾਲੇ 74 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਦਾ ਐਲਾਨ ਵੀ ਕੀਤਾ ਗਿਆ।