ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੋ ਗੈਂਗਸਟਰਾਂ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਲਮਾਨ ਖਾਨ 'ਤੇ ਹਮਲੇ ਦੀ ਵਿਕਰਮ ਬਰਾੜ ਨੇ ਰਚੀ ਸਾਜ਼ਿਸ਼

photo

 

 ਨਵੀਂ ਦਿੱਲੀ: ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਬਦਨਾਮ ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਏਜੰਸੀ ਨੇ ਗੈਂਗਸਟਰ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਵਿਕਰਮ ਬਰਾੜ ਦੇ ਦੁਬਈ ਵਿਚ ਲੁਕੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਿਕਰਮ ਰਾਜਸਥਾਨ ਦਾ ਗੈਂਗਸਟਰ ਹੈ ਅਤੇ ਉਹ ਦੁਬਈ ਤੋਂ ਹੀ ਬਿਸ਼ਨੋਈ ਗੈਂਗ ਚਲਾ ਰਿਹਾ ਹੈ। ਸਲਮਾਨ ਖਾਨ 'ਤੇ ਹਮਲੇ ਦੀ ਸਾਜ਼ਿਸ਼ 'ਚ ਵਿਕਰਮ ਬਰਾੜ ਦਾ ਨਾਂ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ED ਦੀ ਕਾਰਵਾਈ, ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਕੀਤਾ ਗ੍ਰਿਫਤਾਰ

ਇਸ ਤੋਂ ਇਲਾਵਾ ਪ੍ਰਸ਼ਾਸਨ ਗੈਂਗਸਟਰ ਕਪਿਲ ਖਿਲਾਫ਼ ਸਖਤ ਹੋ ਗਿਆ ਹੈ। ਦਿੱਲੀ ਦੇ ਬਦਨਾਮ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਕਪਿਲ ਸਾਂਗਵਾਨ ਨੇ ਹਾਲ ਹੀ 'ਚ ਦਿੱਲੀ 'ਚ ਭਾਜਪਾ ਨੇਤਾ ਸੁਰੇਂਦਰ ਮਤਿਆਲਾ ਦਾ ਕਤਲ ਕਰਵਾਇਆ ਸੀ। ਉਸ ਦੇ ਲੰਡਨ (ਯੂ.ਕੇ.) ਵਿਚ ਲੁਕੇ ਹੋਣ ਦੀ ਸੂਚਨਾ ਹੈ। ਕਪਿਲ 'ਤੇ ਦਿੱਲੀ, ਹਰਿਆਣਾ 'ਚ ਦਰਜਨਾਂ ਮਾਮਲੇ ਦਰਜ ਹਨ। ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਬਦਨਾਮ ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਭਾਰੀ ਮੀਂਹ ਨੇ ਢਾਹਿਆ ਕਹਿਰ, ਚਾਰੇ ਪਾਸੇ ਹੋਇਆ ਪਾਣੀ-ਪਾਣੀ, 9 ਲੋਕਾਂ ਦੀ ਮੌਤ 

ਬਿਸ਼ਨੋਈ ਅਤੇ ਉਸਦੇ ਗਿਰੋਹ ਦੇ ਖਿਲਾਫ ਜ਼ਿਆਦਾਤਰ ਮਾਮਲੇ ਹੁਣ ਐਨਆਈਏ ਨੂੰ ਸੌਂਪ ਦਿਤੇ ਗਏ ਹਨ। ਸੰਘੀ ਜਾਂਚ ਏਜੰਸੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਿਸ਼ਨੋਈ ਅਤੇ ਉਸ ਦੇ ਗਿਰੋਹ ਨੇ ਆਈਐਸਆਈ ਅਤੇ ਖਾਲਿਸਤਾਨੀ ਕੱਟੜਪੰਥੀਆਂ ਨਾਲ ਸਬੰਧ ਸਥਾਪਿਤ ਕੀਤੇ ਹਨ।ਦੂਜੇ ਪਾਸੇ ਐੱਨਆਈਏ ਵਲੋਂ ਲਾਰੈਂਸ ਬਿਸ਼ਨੋਈ ਖ਼ਿਲਾਫ਼ ਦਾਇਰ ਚਾਰਜਸ਼ੀਟ ਵਿਚ ਉਸ ਖ਼ਿਲਾਫ਼ 80 ਤੋਂ ਵੱਧ ਕੇਸਾਂ ਦਾ ਜ਼ਿਕਰ ਹੈ। ਭਾਵੇਂ ਉਹ 4 ਤੋਂ 5 ਕੇਸਾਂ ਵਿਚ ਬਰੀ ਹੋ ਚੁੱਕਾ ਹੈ, ਜਦੋਂ ਕਿ ਜ਼ਿਆਦਾਤਰ ਕੇਸ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।