4 ਲੋਕਾਂ ਦੀ ਹੱਤਿਆ ਦੇ ਪਿੱਛੇ ਕਾਲ਼ਾ ਜਾਦੂ ਅਤੇ ਬਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਇਡੁੱਕੀ ਜ਼ਿਲ੍ਹੇ ਵਿਚ ਇੱਕ ਪਰਵਾਰ ਦੇ 4 ਲੋਕਾਂ ਦੀ ਹੱਤਿਆ ਦੇ ਪਿੱਛੇ ਮਕਸਦ ਕਾਲ਼ਾ ਜਾਦੂ ਹੈ

Black Magic killed 4 People

ਇਡੁੱਕੀ, ਕੇਰਲ ਦੇ ਇਡੁੱਕੀ ਜ਼ਿਲ੍ਹੇ ਵਿਚ ਇੱਕ ਪਰਵਾਰ ਦੇ 4 ਲੋਕਾਂ ਦੀ ਹੱਤਿਆ ਦੇ ਪਿੱਛੇ ਮਕਸਦ ਕਾਲ਼ਾ ਜਾਦੂ ਹੈ। ਪੁਲਿਸ ਨੂੰ ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਘਰ ਦੇ ਪਿੱਛੇ ਇੱਕ ਟੋਏ ਵਿਚ ਦੱਬੀਆਂ ਮਿਲੀਆਂ ਸਨ ਅਤੇ ਘਰ ਦੇ ਅੰਦਰੋਂ ਇੱਕ ਹਥੌੜਾ ਵੀ ਬਰਾਮਦ ਹੋਇਆ ਸੀ। ਇਸ ਮਾਮਲੇ ਦੀ ਤਹਿ ਤੱਕ ਜਾਣ ਤੋਂ ਬਾਅਦ ਜੋ ਕੁੱਝ ਵੀ ਸਾਹਮਣੇ ਆਇਆ, ਉਹ ਬੇਹੱਦ ਹੈਰਾਨ ਕਰਨ ਵਾਲਾ ਹੈ। ਐਸ ਪੀ ਕੇਬੀ ਵੇਨੁਗੋਪਾਲ ਨੇ ਇਸ ਹੱਤਿਆ ਦੇ ਪਿੱਛੇ ਦੀ ਕਹਾਣੀ ਦੱਸੀ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਜਾਵੇਗਾ।

ਲੰਮੇ ਸਮੇਂ ਤੋਂ ਕ੍ਰਿਸ਼ਣਨ ਦੇ ਨਾਲ ਰਹਿਣ ਵਾਲੇ ਅਨੀਸ਼ ਨੇ 4 ਲੋਕਾਂ ਦੀ ਹੱਤਿਆ ਕੀਤੀ ਅਤੇ ਉਸ ਨੇ ਇਸ ਭਿਆਨਕ ਹਤਿਆਕਾਂਡ ਵਿਚ ਆਪਣੇ ਦੋਸਤ ਲਿਬੀਸ਼ ਦੀ ਮਦਦ ਵੀ ਲਈ। ਦੱਸ ਦਈਏ ਕਿ ਲਿਬੀਸ਼ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਜਦਕਿ ਅਨੀਸ਼ ਦੀ ਤਲਾਸ਼ ਅਜੇ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਅਨੀਸ਼ ਕਾਲੇ ਜਾਦੂ ਵਿਚ ਭਰੋਸਾ ਰੱਖਣ ਵਾਲੇ ਕਾਂਤ ਕ੍ਰਿਸ਼ਣਨ ਦਾ ਸਹਾਇਕ ਸੀ। ਕਾਂਤ ਕ੍ਰਿਸ਼ਣਨ ਨੂੰ ਕਾਲੇ ਜਾਦੂ ਵਿਚ ਭਰੋਸਾ ਸੀ ਅਤੇ ਉਹ ਇਸ ਦਾ ਪ੍ਰਯੋਗ ਵੀ ਕਰਦਾ ਸੀ। ਅਨੀਸ਼ ਨੂੰ ਲੱਗਦਾ ਸੀ ਕਿ ਕ੍ਰਿਸ਼ਣਨ ਨੇ ਉਸ ਦੀਆਂ ਸ਼ਕਤੀਆਂ ਖੋਹ ਲਈਆਂ ਹਨ ਅਤੇ ਉਸ ਦਾ ਅਸਰ ਘੱਟ ਹੋ ਗਿਆ ਹੈ। 

ਐਸਪੀ ਕੇਬੀ ਵੇਨੁਗੋਪਾਲ ਨੇ ਦੱਸਿਆ ਕਿ ਅਨੀਸ਼ ਕ੍ਰਿਸ਼ਣਨ ਦੇ ਘਰ ਤੋਂ ਸਾਰੇ ਗਹਿਣੇ ਲੁੱਟਣਾ ਚਾਹੁੰਦਾ ਸੀ। ਅਨੀਸ਼ ਨੂੰ ਪਤਾ ਸੀ ਕਿ ਕ੍ਰਿਸ਼ਣਨ ਕਾਲੇ ਜਾਦੂ ਲਈ ਭਾਰੀ ਪੈਸਾ ਵਸੂਲਦਾ ਸੀ। ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਗਹਿਣੇ ਲੁੱਟ ਲਏ। ਪਰ ਉਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਅਨੀਸ਼ ਦੇ ਫੜੇ ਜਾਣ ਤੋਂ ਬਾਅਦ ਹੀ ਹੋਵੇਗਾ। ਅਨੀਸ਼ ਨੇ ਇੱਕ ਕਿਤਾਬ ਵਿਚ ਪੜ੍ਹਿਆ ਸੀ ਕਿ ਕ੍ਰਿਸ਼ਣਨ ਨੂੰ ਮਾਰ ਦੇਣ ਨਾਲ ਉਸਦੀਆਂ ਸ਼ਕਤੀਆਂ ਵਾਪਸ ਆ ਜਾਣਗੀਆਂ। ਐਸਪੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਕ੍ਰਿਸ਼ਣਨ ਆਪਣੇ ਘਰ ਵਿਚ ਸੁੱਤਾ ਪਿਆ ਸੀ,

ਉਸ ਸਮੇਂ ਉਸ ਨੂੰ ਬਾਹਰ ਲਿਆਉਣ ਲਈ ਅਨੀਸ਼ ਅਤੇ ਉਸ ਦੇ ਦੋਸਤ ਇੱਕ ਬਕਰੀ ਨੂੰ ਮਾਰਨ ਲੱਗੇ ਜਿਸ ਦੀ ਅਵਾਜ਼ ਸੁਣਕੇ ਕ੍ਰਿਸ਼ਣਨ ਬਾਹਰ ਨਿਕਲਿਆ ਅਤੇ ਫਿਰ ਇਨ੍ਹਾਂ ਨੇ ਉਸ ਦੇ ਸਿਰ ਉੱਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਉਸਦੀ ਪਤਨੀ ਸੁਸ਼ੀਲਾ ਨੂੰ ਵੀ ਮਾਰ ਦਿੱਤਾ। ਉਨ੍ਹਾਂ ਦੀ ਬੇਟੀ ਅਰਸ਼ਾ ਬਾਹਰ ਆਕੇ ਅਨੀਸ਼ ਨਾਲ ਲੜਨ ਲੱਗੀ ਪਰ ਉਸ ਨੂੰ ਵੀ ਘਰ ਦੀ ਰਸੋਈ ਵਿਚ ਇਨ੍ਹਾਂ ਦੋਵਾਂ ਮਾਰ ਮੁਕਾਇਆ।

ਦਿਮਾਗੀ ਤੌਰ ਉੱਤੇ ਕਮਜੋਰ ਬੇਟੇ ਨੂੰ ਵੀ ਇਨ੍ਹਾਂ ਦਰਿੰਦਿਆਂ ਨੇ ਨਹੀਂ ਛੱਡਿਆ ਅਤੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਦੋਵਾਂ ਨੇ ਸਾਰੇ ਦੇ ਸਰੀਰ ਨੂੰ ਚਾਕੂ ਨਾਲ ਲਹੂ ਲੁਹਾਨ ਕਰ ਦਿੱਤਾ। ਅਗਲੇ ਦਿਨ ਦੋਵਾਂ ਦੋਸ਼ੀਆਂ ਨੇ ਘਰ ਵਾਪਿਸ ਆਕੇ ਸਾਰੀਆਂ ਲਾਸ਼ਾਂ ਨੂੰ ਦਫਨਾ ਦਿੱਤਾ।