ਸੁਪਰੀਮ ਕੋਰਟ ਪਹੁੰਚਿਆ ਹਾਪੁੜ ਲਿੰਚਿੰਗ ਮਾਮਲਾ, ਕੇਸ ਦੀ ਸੁਣਵਾਈ ਯੂਪੀ ਤੋਂ ਬਾਹਰ ਕਰਵਾਉਣ ਦੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਗਲਵਾਰ ਨੂੰ ਹਾਪੁੜ ਲਿੰਚਿੰਗ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪੀਡ਼ਿਤ ਸਮਯੁਦੀਨ ਨੇ ਇਕ ਪਟੀਸ਼ਨ ਦਰਜ ਕਰ ਆਰੋਪੀਆਂ ਦੀ ਜ਼ਮਾਨਤ ਰੱਦ ਕਰਨ ਅਤੇ ਲਿੰਚਿੰਗ ਕੇਸ...

Hapur Lynching

ਨਵੀਂ ਦਿੱਲ‍ੀ : ਮੰਗਲਵਾਰ ਨੂੰ ਹਾਪੁੜ ਲਿੰਚਿੰਗ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪੀਡ਼ਿਤ ਸਮਯੁਦੀਨ ਨੇ ਇਕ ਪਟੀਸ਼ਨ ਦਰਜ ਕਰ ਆਰੋਪੀਆਂ ਦੀ ਜ਼ਮਾਨਤ ਰੱਦ ਕਰਨ ਅਤੇ ਲਿੰਚਿੰਗ ਕੇਸ ਦਾ ਟਰਾਇਲ ਉੱਤਰ ਪ੍ਰਦੇਸ਼ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਵਕੀਲ ਨੇ ਪਟੀਸ਼ਨ ਦਾਖਲ ਕਰ ਮਾਮਲੇ ਦੀ ਜਲ‍ਦ ਸੁਣਵਾਈ ਦੀ ਮੰਗ ਕੀਤੀ ਸੀ ਜਿਸ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਦੀ ਤਰੀਕ ਸੋਮਵਾਰ ਨੂੰ ਤੈਅ ਕੀਤੀ ਹੈ। ਪਟੀਸ਼ਨਰ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਯੂਪੀ ਤੋਂ ਬਾਹਰ ਹੋਣੀ ਚਾਹੀਦੀ ਹੈ। 

ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦਾ ਖੁਲਾਸਾ ਐਨਡੀਟੀਵੀ ਵਲੋਂ ਕੀਤਾ ਗਿਆ ਸੀ। ਸੱਭ ਤੋਂ ਵੱਡੀ ਇਹ ਕਿ ਪੁਲਿਸ ਐਫ਼ਆਈਆਰ ਵਿਚ ਇਸ ਨੂੰ ਰੋਡ ਰੇਜ ਦਾ ਮਾਮਲਾ ਦੱਸਿਆ ਗਿਆ ਜਦਕਿ ਵੀਡੀਓ ਸਬੂਤ ਕੁੱਝ ਹੋਰ ਕਹਿ ਰਹੇ ਹਨ।  ਆਰੋਪੀ ਅਤੇ ਪੀਡ਼ਿਤ ਦੋਹੇਂ ਪੱਖਾਂ ਦਾ ਕਹਿਣਾ ਹੈ ਕਿ ਇਹ ਹਮਲਾ ਗਾਂ ਮਾਰਨ ਨੂੰ ਲੈ ਕੇ ਹੋਇਆ। ਮੁੱਖ ਦੋਸ਼ੀਆਂ ਵਿਚੋਂ ਇਕ ਨੂੰ ਤਾਂ ਇਸ ਮਾਮਲੇ ਵਿਚ ਅਪਣੀ ਭੂਮਿਕਾ 'ਤੇ ਕੋਈ ਪਛਤਾਵਾ ਨਹੀਂ ਹੈ।

ਕਾਸਿਮ ਨੂੰ ਕੁੱਟ ਕੁੱਟ ਕੇ ਮਾਰਨ ਅਤੇ ਸਮਯੁਦੀਨ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਦਰਜ ਐਫਆਈਆਰ ਦੇ ਮੁਤਾਬਕ ਰਾਕੇਸ਼ ਅਤੇ 8 ਹੋਰ ਲੋਕ ਦੋਨਾਂ ਨੂੰ ਡੰਡਿਆਂ ਨਾਲ ਕੁੱਟਣ ਦੇ ਮਾਮਲੇ ਵਿਚ ਮੁਲਜ਼ਮ ਹਨ। ਪਰ ਅਦਾਲਤ ਵਿਚ ਜ਼ਮਾਨਤ ਦੀ ਮੰਗ ਕਰਦੇ ਸਮੇਂ ਰਾਕੇਸ਼ ਨੇ ਕਿਹਾ ਕਿ ਹਮਲੇ ਵਿਚ ਉਸ ਦਾ ਕੋਈ ਰੋਲ ਨਹੀਂ ਹੈ ਅਤੇ ਉਹ ਮੌਕੇ 'ਤੇ ਮੌਜੂਦ ਹੀ ਨਹੀਂ ਸੀ। ਕੋਰਟ ਨੇ ਮੁਲਜ਼ਮ ਦੀ ਭੂਮਿਕਾ 'ਤੇ ਕੋਈ ਵਿਚਾਰ ਸਾਫ਼ ਕੀਤੇ ਬਿਨਾਂ ਹੀ ਜ਼ਮਾਨਤ ਦੇ ਦਿਤੀ। ਉਸ ਨੇ ਕਿਹਾ ਕਿ ਜੇਲ੍ਹ ਵਿਚ 5 ਹਫ਼ਤਿਆਂ ਦੇ ਦੌਰਾਨ ਉਸ ਨੇ ਜੇਲ੍ਹ ਅਫ਼ਸਰਾਂ ਕਰਮਚਾਰੀਆਂ ਨੂੰ ਵੀ ਵੱਡੀ ਸ਼ਾਨ ਨਾਲ ਦੱਸਿਆ ਕਿ ਉਸਨੇ ਕੀ ਕੀਤਾ।

ਰਾਕੇਸ਼ ਦੇ ਮੁਤਾਬਕ ਉਸਨੇ ਜੇਲਰ ਨੂੰ ਮਾਰਨ ਦੀ ਜੋ ਗੱਲ ਕਹੀ ਉਸ ਨੂੰ ਦਿਖਾਉਣ ਵਿਚ ਸਾਨੂੰ ਵੀ ਮੁਸ਼ਕਲ ਹੋ ਰਹੀ ਹੈ। ਉਸ ਦੀ ਗੱਲਾਂ ਵਿਚ ਕੋਈ ਅਫ਼ਸੋਸ ਨਹੀਂ ਹੈ। ਸਗੋਂ ਇਕ ਖਾਸ ਭਾਈਚਾਰੇ ਦੇ ਪ੍ਰਤੀ ਅਪਣੀ ਨਫ਼ਰਤ ਨੂੰ ਲੈ ਕੇ ਮਾਣ ਮਹਿਸੂਸ ਕਰ ਰਿਹਾ ਸੀ। ਰਾਕੇਸ਼ ਨੇ ਦੱਸਿਆ ਕਿ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਦਾ ਹੀਰੋ ਦੀ ਤਰ੍ਹਾਂ ਸਵਾਗਤ ਹੋਇਆ ਅਤੇ ਇਸ ਨਾਲ ਉਸਦੇ ਸਮਰਥਕਾਂ ਦੀ ਫੌਜ ਵੀ ਵੱਧ ਗਈ। ਇੱਕਮਾਤਰ ਗ਼ਲਤੀ ਜੋ ਉਸ ਨੂੰ ਲੱਗੀ ਉਹ ਇਹ ਕਿ ਇਸ ਪੂਰੀ ਘਟਨਾ ਦਾ ਉਸ ਦੇ ਮੁੰਡਿਆਂ ਨੇ ਮੋਬਾਈਲ 'ਤੇ ਵੀਡੀਓ ਬਣਾ ਲਿਆ।

ਉਸ ਨੇ ਦੱਸਿਆ ਕਿ ਇਸ ਵਾਰ ਪੁਲਿਸ ਉਨ੍ਹਾਂ ਦੇ ਨਾਲ ਹੈ ਜਦਕਿ ਪਿਛਲੀ ਸਰਕਾਰਾਂ ਵਿਚ ਅਜਿਹਾ ਨਹੀਂ ਹੁੰਦਾ ਸੀ। ਕਾਸਿਮ ਦਾ ਜੋ ਵੀਡੀਓ ਸਾਹਮਣੇ ਆਇਆ ਸੀ ਉਸ ਵਿਚ ਉਹ ਕਾਫ਼ੀ ਜ਼ਖ਼ਮੀ ਹਾਲਤ ਵਿਚ ਦਿਖ ਰਿਹਾ ਹੈ। ਉਸ ਨੂੰ ਪਾਣੀ ਮੰਗਦੇ ਹੋਏ ਸੁਣਿਆ ਜਾ ਸਕਦਾ ਹੈ ਅਤੇ ਇਸ ਗੱਲ 'ਤੇ ਰਾਕੇਸ਼ ਦਾ ਹੈਰਾਨ ਕਰਨ ਵਾਲਾ ਜਵਾਬ ਸੁਣੋ। ਰਾਕੇਸ਼ ਕਹਿੰਦਾ ਹੈ ਕਿ ਉਹ ਮੇਰੇ ਤੋਂ ਕਹਿ ਰਿਹਾ ਸੀ (ਉਸਦੀ ਅਵਾਜ ਨਹੀਂ ਨਿਕਲ ਰਹੀ ਸੀ) ਪਾਣੀ... ਮੈਂ ਕਿਹਾ ਤੈਨੂੰ ਪਾਣੀ ਪੀਣ ਦਾ ਹੱਕ ਨਹੀਂ ਹੈ। ਤੂੰ ਮਰਦੀ ਹੋਈ ਗਾਂ ਨੂੰ ਪਾਣੀ ਨਹੀਂ ਦਿਤਾ ਅਤੇ ਇਹ ਮੇਰੀ ਫੌਜ ਤੈਨੂੰ ਛੱਡੇਗੀ ਨਹੀਂ,  ਤੈਨੂੰ ਇਕ ਇਕ ਮਿੰਟ ਮਾਰੇਗੀ।