ਧਾਰਾ 370 ਹਟਾਉਣ 'ਤੇ ਬਾਲੀਵੁੱਡ ਐਕਟਰਸ ਦੀ ਮਾਂ ਨੇ ਲਗਾਏ 'ਮੋਦੀ ਜ਼ਿੰਦਾਬਾਦ ਦੇ ਨਾਅਰੇ'

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨੁਪਮ ਖੇਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੀ ਮਾਂ ਵੀ ਲੱਖਾਂ ਕਸ਼ਮੀਰੀ ਪੰਡਤਾਂ ਦੀ ਤਰ੍ਹਾਂ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ

Anupam Kher's Mother

ਨਵੀਂ ਦਿੱਲੀ- ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਦੇਸ਼ ਵਿਚ ਕਾਫ਼ੀ ਵੱਖਰਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਚਾਰੇ ਹਿੱਸਿਆ ਤੋਂ ਇਸ 'ਤੇ ਵੱਖਰੇ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਹਾਲ ਹੀ ਵਿਚ ਅਨੁਪਮ ਖੇਰ ਨੇ ਵੀ ਆਪਣੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜੋ ਕਿ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਅਨੁਪਮ ਖੇਰ ਦੀ ਮਾਂ ਧਾਰਾ 370 ਹਟਾਉਣ 'ਤੇ ਖੁਸ਼ੀ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਵਿਚ ਉਹ ਕਹਿੰਦੀ ਹੈ ਕਿ ਉਸ ਨੂੰ ਬਿਲਕੁਲ ਉਮੀਦ ਨਹੀਂ ਸੀ ਪਰ ਮੋਦੀ ਸਾਹਬ ਅਤੇ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਹ ਵਾਪਸ ਆਪਣੀ ਜਨਮ ਭੂਮੀ ਕਸ਼ਮੀਰ ਵਿਚ ਜਾ ਕੇ ਰਹੇਗੀ। ਇਸ ਵੀਡੀਓ ਵਿਚ ਅਨੁਪਮ ਖੇਰ ਦੀ ਮਾਂ  ਮੋਦੀ ਸਾਹਬ ਜਿੰਦਾਬਾਦ ਦੇ ਨਾਅਰੇ ਵੀ ਲਗਾਉਂਦੀ ਦਿਖਾਈ ਦੇ ਰਹੀ ਹੈ। ਜੰਮੂ ਕਸ਼ਮੀਰ ਦੇ ਮੁੱਦੇ 'ਤੇ ਆਏ ਅਨੁਪਮ ਖੇਰ ਦੀ ਮਾਂ ਨੇ ਕਿਹਾ ਕਿ ਇਹ ਗੱਲ ਉਹਨਾਂ ਲਈ 10 ਲੜਕੀਆਂ ਨੂੰ ਕੰਨਿਆ ਦਾਨ ਕਰਨ ਦੇ ਬਰਾਬਰ ਹੈ। ਇਹ ਕਿਸੇ ਵੀ ਪੁੰਨ ਤੋਂ ਘੱਟ ਨਹੀਂ ਹੈ।

ਅਨੁਪਮ ਖੇਰ ਦੀ ਮਾਂ ਦੇ ਇਸ ਵੀਡੀਓ ਦੀ ਖ਼ੂਬ ਤਾਰੀਫ਼ ਕੀਤੀ ਗਈ ਹੈ। ਅਨੁਪਮ ਖੇਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੀ ਮਾਂ ਵੀ ਲੱਖਾਂ ਕਸ਼ਮੀਰੀ ਪੰਡਤਾਂ ਦੀ ਤਰ੍ਹਾਂ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ। ਉਹਨਾਂ ਨੇ ਮੋਦੀ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਮੋਦੀ ਸਾਹਬ ਜ਼ਿੰਦਾਬਾਦ, ਕਿਰਨ ਖੇਰ ਜ਼ਿੰਦਾਬਾਦ। ਦੱਸ ਦਈਏ ਕਿ ਬੀਤੇ ਸੋਮਵਾਰ 5 ਅਗਸਤ ਦੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿਚ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦਾ ਐਲਾਨ ਕੀਤਾ। ਉਹਨਾਂ ਦਾ ਇਹ ਐਲਾਨ ਰਾਜ ਸਭਾ ਵਿਚ ਭਾਰੀ ਹੰਗਾਮੇ ਵਿਚ ਆਇਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।