ਮਹਿੰਗੇ ਟਮਾਟਰਾਂ ਕਾਰਨ ਵਧਣ ਲੱਗੀਆਂ ਚੋਰੀ ਦੀਆਂ ਘਟਨਾਵਾਂ, ਚੋਰਾਂ ਨੇ ਭੰਨ੍ਹੇ 66 ਦੁਕਾਨਾਂ ਦੇ ਜਿੰਦਰੇ 

ਏਜੰਸੀ

ਖ਼ਬਰਾਂ, ਰਾਸ਼ਟਰੀ

40 ਕਿਲੋ ਟਮਾਟਰ, 10 ਕਿਲੋ ਅਦਰਕ, ਦੋ ਲੱਖ ਰੁਪਏ ਦੀ ਕੀਮਤ ਦਾ ਕੰਡਾ, ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਹੋਏ ਰਫ਼ੂ-ਚੱਕਰ

representational Image

ਪੁਲਿਸ ਵਲੋਂ ਮਾਮਲਾ ਦਰਜ ਕਰ ਕੀਤੀ ਜਾ ਰਹੀ ਚੋਰਾਂ ਦੀ ਭਾਲ

ਝਾਰਖੰਡ : ਟਮਾਟਰ ਦੀ ਕੀਮਤ ਨੂੰ ਦੇਖਦੇ ਹੋਏ ਹੁਣ ਹਰ ਕੋਈ ਇਸ ਨੂੰ ਖਰੀਦਣ ਤੋਂ ਬਚਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਝਾਰਖੰਡ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਹੈ। ਇਹ ਹੈਰਾਨੀਜਨਕ ਖ਼ਬਰ ਰਾਜਧਾਨੀ ਰਾਂਚੀ ਦੇ ਨਾਲ ਲੱਗਦੇ ਗੁਮਲਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਦਰਅਸਲ ਗੁਮਲਾ ਦੇ ਬਦਾਇਕ ਇਲਾਕੇ 'ਚ ਸਥਿਤ ਟੇਂਗੜਾ ਤੋਲੀ ਮਾਰਕੀਟ 'ਚ ਚੋਰਾਂ ਨੇ 66 ਦੁਕਾਨਾਂ ਦੇ ਜਿੰਦਰੇ ਭੰਨ੍ਹ ਕੇ ਟਮਾਟਰ ਅਤੇ ਅਦਰਕ ਚੋਰੀ ਕਰ ਲਏ। 

ਇਹ ਵੀ ਪੜ੍ਹੋ: ਟੀਮ ਇੰਡੀਆ ਨੇ ਮਲੇਸ਼ੀਆ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ 'ਚ 5-0 ਨਾਲ ਹਰਾਇਆ 

ਦੱਸਿਆ ਜਾ ਰਿਹਾ ਹੈ ਕਿ 40 ਕਿਲੋ ਟਮਾਟਰ, 10 ਕਿਲੋ ਅਦਰਕ, ਦੋ ਲੱਖ ਰੁਪਏ ਦੀ ਕੀਮਤ ਦਾ ਕੰਡਾ, ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਹੋਏ ਚੋਰ ਰਫ਼ੂ-ਚੱਕਰ ਹੋ ਗਏ। ਦੁਕਾਨਦਾਰਾਂ ਵਲੋਂ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਕਈ ਲੋਕ ਇਸ ਘਟਨਾ ਦਾ ਮਜ਼ਾਕ ਵੀ ਉਡਾ ਰਹੇ ਹਨ। ਦੱਸ ਦੇਈਏ ਕਿ ਝਾਰਖੰਡ 'ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਸੂਬੇ 'ਚ ਅਪਰਾਧ 'ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਹਨ, ਇਸ ਤੋਂ ਬਾਅਦ ਵੀ ਸੂਬੇ 'ਚ ਅਪਰਾਧ ਅਪਣੇ ਸਿਖਰ 'ਤੇ ਹਨ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਵਾਇਨਾਡ ਤੋਂ ਮੈਂਬਰਸ਼ਿਪ ਹੋਈ ਬਹਾਲ   

ਦੂਜੇ ਪਾਸੇ ਇਸ ਘਟਨਾ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰਖਿਆ। ਥਾਣਾ ਇੰਚਾਰਜ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਐਫ.ਆਈ.ਆਰ.ਕਰਨ ਦੇ ਨਾਲ ਹੀ ਮੰਡੀ ਵਿਚ ਸੀ.ਸੀ.ਟੀ.ਵੀ. ਲਗਾਉਣ ਦੀ ਅਪੀਲ ਕੀਤੀ। ਦੂਜੇ ਪਾਸੇ ਥਾਣਾ ਇੰਚਾਰਜ ਮਨੋਜ ਕੁਮਾਰ ਸ਼ਿਕਾਇਤ ਮਿਲਦੇ ਹੀ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਦੱਸ ਦੇਈਏ ਕਿ ਪੁਲਿਸ ਨੇ ਆਸਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਕੇ ਚੋਰਾਂ ਦੀ ਪਛਾਣ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।