ਭਾਰਤ ਦੇ ਨਵੀਨ ਕੁਮਾਰ ਨੇ ਰਚਿਆ ਇਤਿਹਾਸ, ਇਕ ਮਿੰਟ 'ਚ ਅਪਣੇ ਸਿਰ ਨਾਲ ਭੰਨ੍ਹੇ ਸਭ ਤੋਂ ਵੱਧ 273 ਅਖਰੋਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗਿਨੀਜ਼ ਵਰਲਡ ਰੀਕਾਰਡ ਵਿਚ ਦਰਜ ਹੋਇਆ ਨਾਂਅ 

Indian man cracks 273 walnuts his with head, reclaims world record

ਨਵੀਂ ਦਿੱਲੀ : ਅਸੀਂ ਅਕਸਰ ਸਿਰ ਨਾਲ ਅਖਰੋਟ ਭੰਨਣ ਦੀਆਂ ਘਟਨਾਵਾਂ ਬਾਰੇ ਸੁਣਦੇ ਹਾਂ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਨੇ ਇਸ ਤਰ੍ਹਾਂ ਅਖਰੋਟ ਤੋੜਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਜੀ ਹਾਂ, 27 ਸਾਲਾ ਮਾਰਸ਼ਲ ਆਰਟਿਸਟ ਨਵੀਨ ਕੁਮਾਰ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਕ ਵਾਰ ਨਹੀਂ ਸਗੋਂ ਦੂਜੀ ਵਾਰ ਉਹ ਇਹ ਰਿਕਾਰਡ ਅਪਣੇ ਨਾਂਅ ਕਰਨ ਵਿਚ ਸਫਲ ਰਹੇ ਹਨ। 

ਇਹ ਵੀ ਪੜ੍ਹੋ: ਹੋਸਟਲ ਦੇ ਕਮਰੇ 'ਚੋਂ ਵਿਦਿਆਰਥੀ ਦੀ ਲਾਸ਼ ਮਿਲਣ ਦਾ ਮਾਮਲਾ,  6 ਵਿਰੁਧ FIR 

ਨਵੀਨ ਕੁਮਾਰ ਨੇ ਇਕ ਮਿੰਟ ਵਿਚ ਅਪਣੇ ਸਿਰ ਨਾਲ ਸਭ ਤੋਂ ਵੱਧ 273 ਅਖਰੋਟ ਭੰਨ੍ਹ ਕੇ ਇਹ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਮੁਹੰਮਦ ਰਾਸ਼ਿਦ ਨਾਂਅ ਦੇ ਵਿਅਕਤੀ ਦੇ ਨਾਮ ਸੀ, ਜਿਸ ਨੇ ਆਪਣੇ ਸਿਰ ਨਾਲ 254 ਅਖਰੋਟ ਤੋੜੇ ਸਨ।

ਗਿਨੀਜ਼ ਵਰਲਡ ਰਿਕਾਰਡਜ਼ ਦੀ ਇਸ ਦੌੜ ਵਿਚ ਨਵੀਨ ਕੁਮਾਰ ਅਤੇ ਮੁਹੰਮਦ ਰਾਸ਼ਿਦ ਵਿਚਾਲੇ ਮੁਕਾਬਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਦੋਵੇਂ ਇਕ ਦੂਜੇ ਨੂੰ ਮਾਤ ਦੇ ਕੇ ਨਵੇਂ ਰਿਕਾਰਡ ਬਣਾਉਂਦੇ ਰਹਿੰਦੇ ਹਨ। ਸਭ ਤੋਂ ਪਹਿਲਾਂ ਸਾਲ 2014 ਵਿਚ ਰਾਸ਼ਿਦ ਨੇ ਅਪਣੇ ਸਿਰ ਨਾਲ 150 ਅਖਰੋਟ ਤੋੜ ਕੇ ਇਹ ਰਿਕਾਰਡ ਬਣਾਇਆ ਸੀ। ਫਿਰ ਰਾਸ਼ਿਦ ਨੇ ਸਾਲ 2016 'ਚ ਅਪਣਾ ਹੀ ਰਿਕਾਰਡ ਤੋੜ ਦਿਤਾ। ਉਸ ਨੇ ਅਪਣੇ ਸਿਰ ਤੋਂ 181 ਅਖਰੋਟ ਤੋੜੇ।

ਇਹ ਵੀ ਪੜ੍ਹੋ: ਮਹਿੰਗੇ ਟਮਾਟਰਾਂ ਕਾਰਨ ਵਧਣ ਲੱਗੀਆਂ ਚੋਰੀ ਦੀਆਂ ਘਟਨਾਵਾਂ, ਚੋਰਾਂ ਨੇ ਭੰਨ੍ਹੇ 66 ਦੁਕਾਨਾਂ ਦੇ ਜਿੰਦਰੇ 

ਸਾਲ 2017 ਵਿਚ ਨਵੀਨ ਕੁਮਾਰ ਨੇ ਰਸ਼ੀਦ ਦਾ ਇਹ ਰਿਕਾਰਡ ਤੋੜਿਆ, ਜੋ ਪੰਜ ਸਾਲਾਂ ਤੋਂ ਦੂਜੇ ਸਥਾਨ 'ਤੇ ਸੀ । ਨਵੀਨ, ਜੋ ਪ੍ਰਸਿੱਧ ਮਾਰਸ਼ਲ ਆਰਟ ਖਿਡਾਰੀ ਪ੍ਰਭਾਕਰ ਰੈਡੀ ਦੇ ਵਿਦਿਆਰਥੀ ਹਨ, ਨੇ ਉਸ ਸਮੇਂ ਅਪਣੇ ਸਿਰ ਨਾਲ 217 ਅਖਰੋਟ ਤੋੜ ਦਿਤੇ ਸਨ। ਲੱਗਦਾ ਸੀ ਕਿ ਹੁਣ ਉਸ ਰਿਕਾਰਡ ਨੂੰ ਕੋਈ ਨਹੀਂ ਤੋੜ ਸਕੇਗਾ। ਇਸ ਲੜਾਈ ਵਿਚ ਅੰਤ ਵਿਚ ਰਾਸ਼ਿਦ ਦੀ ਜਿੱਤ ਹੋਈ। ਉਸ ਨੇ ਕੁਮਾਰ ਦੇ 239 ਦੇ ਮੁਕਾਬਲੇ 254 ਅਖਰੋਟ ਆਪਣੇ ਸਿਰ ਨਾਲ ਤੋੜ ਕੇ ਨਵਾਂ ਰਿਕਾਰਡ ਬਣਾਇਆ ਸੀ।

ਪੰਜ ਸਾਲ ਦੀ ਲੰਬੀ ਕੋਸ਼ਿਸ਼ ਤੋਂ ਬਾਅਦ ਹੁਣ ਫਿਰ ਨਵੀਨ ਨੇ ਇਹ ਗਿਨੀਜ਼ ਵਰਲਡ ਰਿਕਾਰਡ ਅਪਣੇ ਨਾਂਅ ਕਰ ਲਿਆ ਹੈ। ਉਸ ਨੇ ਅਪਣੇ ਸਿਰ ਨਾਲ 273 ਅਖਰੋਟ ਤੋੜੇ ਹਨ। ਉਸ ਨੇ ਪ੍ਰਤੀ ਸਕਿੰਟ 4.5 ਅਖਰੋਟ ਤੋੜੇ। ਇਸ ਮੌਕੇ ਨਵੀਨ ਨੇ ਕਿਹਾ ਕਿ ਮੈਂ ਅਪਣਾ ਹੁਨਰ ਦਿਖਾਉਣ ਲਈ ਦੁਬਾਰਾ ਰਿਕਾਰਡ ਤੋੜਿਆ ਹੈ। ਨਵੀਨ ਦਾ ਇਕ ਵੀਡੀਉ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਸਾਂਝਾ ਕੀਤਾ ਗਿਆ ਸੀ। ਇਸ ਵੀਡੀਉ 'ਚ ਉਹ ਅਪਣੇ ਸਿਰ ਨਾਲ ਅਖਰੋਟ ਤੋੜਦੇ ਨਜ਼ਰ ਆ ਰਹੇ ਹਨ।