ਕੇਦਾਰਨਾਥ ਯਾਤਰਾ ਲਈ ਹੈਲੀਕਾਪਟਰ ਸੇਵਾਵਾਂ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਰਿਸ਼ ਦੇ ਬਾਅਦ ਕੇਦਾਰਨਾਥ ਧਾਮ ਲਈ ਦੂਜੇ ਪੜਾਅ ਦੀ ਹੈਲੀਕਾਪਟਰ ਸੇਵਾਵਾਂ ਸ਼ੁਰੂ ਹੋ ਗਈਆਂ ਹਨ।

helicopter service has resume for kedarnath yatra

ਬਾਰਿਸ਼ ਦੇ ਬਾਅਦ ਕੇਦਾਰਨਾਥ ਧਾਮ ਲਈ ਦੂਜੇ ਪੜਾਅ ਦੀ ਹੈਲੀਕਾਪਟਰ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਫਿਲਹਾਲ ਤਿੰਨ ਕੰਪਨੀਆਂ ਨੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।  ਹਾਲਾਂਕਿ , ਅਜੇ ਵੀ ਕੇਦਾਰਨਾਥ ਧਾਮ ਦਾ ਮੌਸਮ ਪੂਰੀ ਤਰ੍ਹਾਂ ਹੈਲੀਕਾਪਟਰ ਸੇਵਾਵਾਂ ਦੇ ਅਨੁਕੂਲ ਨਹੀਂ ਹੋਇਆ ਹੈ। ਬਾਵਜੂਦ ਇਸ ਦੇ 15 ਸਤੰਬਰ ਤੋਂ ਨੇਮੀ ਸੇਵਾਵਾਂ ਸੰਚਾਲਿਤ ਹੋਣ ਦੀ ਉਂਮੀਦ ਹੈ।

ਜੂਨ ਦੇ ਅੰਤ ਵਿਚ ਮੌਸਮ ਖਰਾਬ ਹੋਣ ਦੇ ਨਾਲ ਹੀ ਮੁਸਾਫਰਾਂ ਦੀ ਗਿਣਤੀ ਵਿਚ ਗਿਰਾਵਟ ਆਉਣ ਦੇ ਕਾਰਨ ਹਰ ਸਾਲ ਕੇਦਾਰਨਾਥ ਲਈ ਹੈਲੀਕਾਪਟਰ ਸੇਵਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਕੇਦਾਰਨਾਥ ਵਿਚ ਹਰ ਸਾਲ ਦੋ ਪੜਾਅ ਵਿਚ ਸੇਵਾਵਾਂ ਸੰਚਾਲਿਤ ਹੁੰਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ ਯਾਤਰਾ ਸ਼ੁਰੂ ਹੋਣ ਨਾਲ ਜੂਨ ਦੇ ਅਖੀਰ ਤੱਕ ਅਤੇ ਫਿਰ ਬਾਰਿਸ਼ ਖ਼ਤਮ ਹੋਣ ਦੇ ਬਾਅਦ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਧਾਮ ਦੇ ਕਪਾਟ ਬੰਦ ਹੋਣ ਤੱਕ।

ਤੁਹਾਨੂੰ ਦਸ ਦਈਏ ਕਿ ਇਸ ਸੀਜ਼ਨ ਵੀ ਸ਼ੁੱਕਰਵਾਰ ਤੋਂ ਦੂੱਜੇ ਪੜਾਅ ਦੀਆਂ ਸੇਵਾਵਾਂ ਸ਼ੁਰੂ ਹੋਈਆਂ। ਹੈਲੀਕਾਪਟਰ ਸੇਵੇ ਦੇ ਨੋਡਲ ਅਧਿਕਾਰੀ ਸੁਰੇਂਦਰ ਪੰਵਾਰ ਨੇ ਦੱਸਿਆ ਕਿ ਫਿਲਹਾਲ ਨਾਲਾ ( ਨਾਰਾਇਣਕੋਟੀ )  ਹੈਲੀਪੈਡ ਤੋਂ ਆਰੀਆਨ ,  ਚਾਰਧਾਮ ( ਗੁਪਤਕਾਸ਼ੀ ) ਹੈਲੀਪੈਡ ਤੋਂ ਐਰੋਕਰਾਪਟ ਅਤੇ ਸੇਰਸੀ ( ਫਾਟਾ ) ਹੈਲੀਪੈਡ ਨਾਲ ਹਿਮਾਲਾ ਹੇਲੀ ਕੰਪਨੀ ਹਵਾਈ ਸੇਵਾਵਾਂ ਦਾ ਸੰਚਾਲਨ ਕਰ ਰਹੀ ਹੈ।

ਨਾਲ ਹੀ ਇਸ ਤੋਂ ਹੈਲੀਕਾਪਟਰ ਸੇਵਾ ਨਾਲ ਬਾਬੇ ਦੇ ਦਰਸ਼ਨ ਕਰਨ  ਵਾਲਿਆਂ ਨੂੰ ਕਾਫ਼ੀ ਰਾਹਤ ਮਿਲੇਗੀ। ਨਾਲ ਹੀ ਉੱਧਰ ,ਪਵਨ ਹੰਸ ਕੰਪਨੀ ਵੀ ਕੇਦਾਰਨਾਥ ਲਈ ਛੇਤੀ ਆਪਣੀ ਸੇਵਾਵਾਂ ਸ਼ੁਰੂ ਕਰੇਗੀ। ਦਸਿਆ ਜਾ ਰਿਹਾ ਹੈ ਕਿ ਕੰਪਨੀ  ਦੇ ਹੈਲੀਕਾਪਟਰ ਦੋ - ਇੱਕ ਦਿਨ ਵਿਚ ਕੇਦਾਰ ਘਾਟੀ ਪਹੁੰਚ ਜਾਣਗੇ। ਦਸ ਦੇਈਏ ਕਿ ਪਹਿਲੇ ਪੜਾਅ ਵਿਚ ਕੇਦਾਰਨਾਥ ਧਾਮ ਲਈ 13 ਹੇਲੀ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਨਾਲ ਹੀ ਤੁਹਾਨੂੰ ਇਹ ਵੀ ਦਸ ਦੇਈ ਕਿ ਪਿਛਲੇ ਕੁਝ ਸਮਾਂ ਪਹਿਲਾ ਕੇਦਾਰਨਾਥ `ਚ ਬਾਰਿਸ਼ ਕਾਰਨ ਹੜ੍ਹ ਦੀ ਸਮੱਸਿਆ ਬਣ ਗਈ ਸੀ। ਜਿਸ ਨਾਲ ਕਫੀ ਲੋਕਾਂ ਦਾ ਨੁਕਸਾਨ ਹੋਇਆ ਸੀ। ਯਾਤਰਾ `ਤੇ ਗਏ ਲੋਕ ਉਥੇ ਫਸ ਗਏ ਸਨ। ਇਸ ਦੌਰਾਨ ਫਸੇ ਹੋਏ ਲੋਕਾਂ ਨੂੰ ਸੁਰੱਖਿਆਬਲਾਂ ਵਲੋਂ ਰਾਹਤ ਪਹੁੰਚਾਈ ਗਈ ਸੀ।