ਕਾਰ ਚਲਾਉਂਦੇ ਸਮੇਂ ਹੈਲਮੈਟ ਨਹੀਂ ਪਾਇਆ ਤਾਂ ਲੱਗਿਆਂ ਜੁਰਮਾਨਾ, ਅਜੀਬੋਗਰੀਬ ਮਾਮਲੇ ਦੀ ਇਹ ਹੈ ਸੱਚਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਰੈਫਿਕ ਪੁਲਿਸ ਨੇ ਇੱਕ ਵਪਾਰੀ ਦੀ ਕਾਰ ਦਾ ਚਲਾਨ ਇਸ ਲਈ ਕੱਟ ਦ‍ਿੱਤਾ ਕਿਉਂਕਿ ਉਸਨੇ ਕਾਰ ਚਲਾਉਂਦੇ ਸਮੇਂ ਹੈਲਮੈਟ ਨਹੀਂ ਪਾਇਆ ਸੀ।

Fines for not wearing helmet

ਨਵੀਂ ਦਿੱਲੀ : ਟਰੈਫਿਕ ਪੁਲਿਸ ਨੇ ਇੱਕ ਵਪਾਰੀ ਦੀ ਕਾਰ ਦਾ ਚਲਾਨ ਇਸ ਲਈ ਕੱਟ ਦ‍ਿੱਤਾ ਕਿਉਂਕਿ ਉਸਨੇ ਕਾਰ ਚਲਾਉਂਦੇ ਸਮੇਂ ਹੈਲਮੈਟ ਨਹੀਂ ਪਾਇਆ ਸੀ। ਕਾਰ ਚਲਾਉਣ ਦੌਰਾਨ ਹੈਲਮੈਟ ਨਾ ਪਹਿਨਣ 'ਤੇ ਚਲਾਨ ਕੱਟਣ ਤੋਂ ਬਾਅਦ ਵਪਾਰੀ ਹੈਰਾਨ ਅਤੇ ਪ੍ਰੇਸ਼ਾਨ ਹੈ। ਉਥੇ ਹੀ ਐਸਪੀ ਟਰੈਫਿਕ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਗੱਲ ਕਹਿੰਦੇ ਹੋਏ ਚਲਾਨ ਕਰਦੇ ਸਮੇਂ ਗਲਤ ਬਟਨ ਦਬਣ ਦੀ ਗੱਲ ਕਹਿ ਰਹੇ ਹਨ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਹੈ। 

ਐਸਪੀ ਟਰੈਫਿਕ ਦੇ ਸਾਹਮਣੇ ਜਦੋਂ ਵਪਾਰੀ ਅਨੀਸ਼ ਨਰੂਲਾ ਨੇ ਆਪਣੀ ਕਹਾਣੀ ਸੁਣਾਈ ਤਾਂ ਉਹ ਹੈਰਾਨ ਹੋ ਗਏ। ਅਨੀਸ਼ ਨੂੰ ਇਸ ਘਟਨਾ ਦਾ ਪਤਾ ਤੱਦ ਲੱਗਿਆ ਜਦੋਂ ਇਨ੍ਹਾਂ ਦੇ ਕੋਲ ਚਾਲਾਨ ਪਹੁੰਚਿਆ।ਤੱਦ ਇਨ੍ਹਾਂ ਨੂੰ ਪਤਾ ਲੱਗਿਆ ਕਿ ਕਾਰ ਚਲਾਉਂਦੇ ਸਮੇਂ ਇਨ੍ਹਾਂ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ। ਹੇਲਮੇਟ ਨਾ ਪਹਿਨਣ ਦੀ ਵਜ੍ਹਾ ਨਾਲ ਪੁਲਿਸ ਨੇ ਉਨ੍ਹਾਂ ਦਾ 500 ਰੁਪਏ ਦਾ ਚਲਾਨ ਕੱਟ ਦਿੱਤਾ।

ਹੁਣ ਵਪਾਰੀ ਅਨੀਸ਼ ਅਫਸਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਪੁੱਛ ਰਹੇ ਹਨ ਕੀ ਹੁਣ ਕਾਰ ਚਲਾਉਂਦੇ ਸਮੇਂ ਵੀ ਹੈਲਮੈਟ ਪਹਿਨਣਾ ਪਵੇਗਾ ?  ਅਨੀਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕਰੇਟਾ ਕਾਰ ਹੈ ਪਰ ਉਨ੍ਹਾਂ ਦੀ ਕਾਰ ਦੇ ਨੰਬਰ 'ਤੇ ਸਕੂਟੀ ਦਾ ਚਲਾਨ ਕੀਤਾ ਗਿਆ ਹੈ।

ਉਥੇ ਹੀ ਕਾਰ ਚਲਾਉਂਦੇ ਸਮੇਂ ਹੈਲਮੈਟ ਨਾ ਲਗਾਉਣ 'ਤੇ ਚਲਾਣ ਕੱਟਣ ਤੋਂ ਬਾਅਦ ਪੀੜਿਤ ਵਪਾਰੀ ਨੇ ਐਸਪੀ ਟਰੈਫਿਕ ਨੂੰ ਸ਼ਿਕਾਇਤ ਕੀਤੀ। ਇਸ 'ਤੇ ਐਸਪੀ ਟਰੈਫਿਕ ਸੁਭਾਸ਼ ਚੰਦਰ ਗੰਗਵਾਰ ਦਾ ਕਹਿਣਾ ਹੈ ਧਿਆਨ 'ਚ ਮਾਮਲਾ ਆਇਆ ਹੈ ਕਿ ਕਾਰ ਚਲਾ ਰਹੇ ਵਪਾਰੀ ਦਾ ਹੈਲਮੈਟ ਦਾ ਚਲਾਨ ਕੱਟ ਦਿੱਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਟੈਕਨੀਕਲ ਗਲਤੀ ਦੀ ਵਜ੍ਹਾ ਨਾਲ ਚਲਾਨ ਹੋਇਆ ਹੈ। ਵਪਾਰੀ ਐਪਲੀਕੇਸ਼ਨ ਲੈ ਕੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।