ਚਲਾਨ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਭਿੜਿਆ ਨੌਜਵਾਨ !

ਏਜੰਸੀ

ਖ਼ਬਰਾਂ, ਰਾਸ਼ਟਰੀ

ਫੇਰ ਮੁਲਾਜ਼ਮਾਂ ‘ਤੇ ਕਰਤੀ ਇੱਟਾਂ-ਪੱਥਰਾਂ ਦੀ ਬਰਸਾਤ

Person fighted with police personnel

ਦੇਸ਼ ਅੰਦਰ ਨਵੇਂ ਨਿਯਮਾਂ ਤਹਿਤ ਕੀਤੇ ਜਾ ਰਹੇ ਚਲਾਨਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਵੀ ਲਗਾਤਾਰ ਚਲਾਨ ਕੱਟਦੀ ਦਿਖਾਈ ਦੇ ਰਹੀ ਹੈ ਤੇ ਹਰ ਕੋਈ ਪੁਲਿਸ ਤੋਂ ਬਚ ਕੇ ਭੱਜ ਰਿਹਾ ਹੈ। ਪਰ ਇਸ ਦੇ ਨਾਲ ਹੀ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਦੇਖ ਹਰ ਇਕ ਵਿਅਕਤੀ ਦੇ ਮਨ ਵਿਚ ਡਰ ਬੈਠ ਗਿਆ ਕਿਉਂਕਿ ਚਲਾਨ ਹੁਣ ਹਜ਼ਾਰ ਦੋ ਹਜ਼ਾਰ ਦਾ ਨਹੀਂ ਸਗੋ 25-25 ਹਜ਼ਾਰ ਤੇ ਇਸ ਤੋਂ ਵੀ ਜ਼ਿਆਦਾ ਦੇ ਹੋ ਰਹੇ ਹਨ।

ਜਿਸ ਨੂੰ ਦੇਖ ਕਈ ਲੋਕ ਆਪਣੇ ਵਾਹਨਾਂ ਉਥੇ ਹੀ ਅੱਗ ਲਗਾ ਰਹੇ ਨੇ ਤੇ ਕਈ ਪੁਲਿਸ ਦੇ ਹੱਥ ਆਪਣੇ ਵਾਹਨ ਦੀ ਚਾਬੀ ਫੜ੍ਹਾ ਕੇ ਚਲੇ ਜਾਂਦੇ ਹਨ। ਪਰ ਹੁਣ ਜੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਸ ਜਨਾਬ ਨੇ ਤਾਂ ਪੁਲਿਸ ਨੂੰ ਬਾਇਕ ਦੀ ਚਾਬੀ ਦਿੱਤੀ ਐ ਤੇ ਨਾ ਹੀ ਆਪਣੇ ਵਾਹਨ ਨੂੰ ਅੱਗ ਲਗਾਈ ਹੈ। ਬਲਕਿ ਵਿਅਕਤੀ ਨੇ ਸਿੱਧਾ ਪੁਲਿਸ ਮੁਲਾਜ਼ਮ ਦਾ ਸਿਰ ਹੀ ਖੋਲ੍ਹ ਦਿੱਤਾ। ਜਿਸ ਦੀ ਵੀਡੀਓ ਹੁਣ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਇਸ ਤਰ੍ਹਾਂ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨਾ ਕਿੰਨਾ ਕੁ ਸਹੀ ਇਹ ਤੁਸੀਂ ਖੁਦ ਹੀ ਅੰਦਾਜਾ ਲਗਾ ਲਓ। ਦਸ ਦਈਏ ਕਿ ਸਰਕਾਰ ਨੇ ਟ੍ਰੈਫਿਕ ਨਿਯਮਾਂ ਵਿਚ ਬਦਲਾਅ ਕੀਤੇ ਹਨ ਜਿਸ ਨੂੰ ਲੈ ਕੇ ਜ਼ੁਰਮਾਨੇ ਵੀ ਦੁਗਣੇ ਹੋ ਗਏ ਹਨ। ਹੋਰ ਤੇ ਹੋਰ ਹੈਲਮੇਟ ਨਹੀਂ ਪਹਿਨਣ ਵਾਲਿਆਂ ਦਾ ਚਲਾਨ ਕੱਟਣ ਦਾ ਭੂਤ ਪੁਲਿਸ ਦੇ ਦਿਮਾਗ ਵਿਚ ਇੰਨਾ ਹੋ ਗਿਆ ਹੈ ਕਿ ਆਟੋ ਰਿਕਸ਼ਾ ਚਾਲਕ ਦਾ ਚਲਾਨ ਵੀ ਬਿਨਾਂ ਹੈਲਮੇਟ ਪਹਿਨਣ ਤੇ ਕਰ ਦਿੱਤਾ ਗਿਆ ਹੈ।

ਪੁਲਿਸ ਦੇ ਇਸ ਰਵੱਈਏ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਟੋ ਰਿਕਸ਼ਾ ਚਾਲਕ ਵੀ ਪੁਲਿਸ ਦੀ ਇਸ ਕਾਰਵਾਈ ਤੋਂ ਹੈਰਾਨ ਹੈ। ਮਾਮਲਾ ਬੁੱਧਵਾਰ ਦਾ ਹੈ, ਪਰ ਵੀਰਵਾਰ ਨੂੰ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਹਾਲਾਂਕਿ, ਟ੍ਰੈਫਿਕ ਇੰਸਪੈਕਟਰ ਨੇ ਇਸ ਨੂੰ ਮਨੁੱਖੀ ਗਲਤੀ ਕਰਾਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਪੁਲਿਸ ਡਬਲ ਹੈਲਮੇਟ ਦਾ ਚਲਾਨ ਕੱਟ ਕੇ ਜੁਰਮਾਨਾ ਵਸੂਲਣ ਲਈ ਤਿੱਖੀ ਕਾਰਵਾਈ ਕਰ ਰਹੀ ਹੈ।

ਇਸ ਕਾਰਵਾਈਕਰ ਕੇ, ਹੈਲਮੇਟ ਹੀ ਪੁਲਿਸ ਦੇ ਦਿਮਾਗ ਵਿੱਚ ਚਲਦਾ ਹੈ। ਅਜਿਹੀ ਹੀ ਇਕ ਘਟਨਾ ਵੀਰਵਾਰ ਨੂੰ ਉਸ ਵੇਲੇ ਸਾਹਮਣੇ ਆਈ ਜਦੋਂ ਆਟੋ ਰਿਕਸ਼ਾ ਚਾਲਕ ਨੂੰ ਕਾਗਜ਼ ਨਾ ਹੋਣ ਕਾਰਨ ਪੁਲਿਸ ਨੇ ਚਲਾਨ ਕੀਤਾ ਸੀ।ਪਰ ਉਸ ਚਲਾਨ ਤੇ ਵੀ ਇਹ ਹੀ ਲਿਖਿਆ ਕਿ ਡਰਾਈਵਰ ਨੇ ਹੈਲਮੇਟ ਨਹੀਂ ਪਾਇਆ ਸੀ। ਚਲਾਨ ਤੇ ਇਹ ਲਿਖਿਆ ਵੇਖ ਕੇ ਆਟੋ ਰਿਕਸ਼ਾ ਚਾਲਕ ਹੈਰਾਨ ਰਹਿ ਗਿਆ।

ਉਹ ਬਸ ਇੰਨਾ ਹੀ ਸਮਝਿਆ ਕਿ ਉਸ ਨੂੰ ਹੈਲਮੇਟ ਨਾ ਪਾਉਣ ਤੇ ਚਲਾਨ ਕੀਤਾ ਗਿਆ ਸੀ।ਉਥੇ ਹੀ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਵੀ ਇਕ ਅਨੌਖੀ ਕਹਾਣੀ ਸਾਹਮਣੇ ਆਈ ਹੈ। ਇੱਥੇ ਆਟੋ ਚਾਲਕਾਂ ਨੇ ਹੈਲਮੇਟ ਪਾਇਆ ਹੋਇਆ ਹੈ। ਇਹ ਇਸ ਲਈ ਹੈ ਕਿ ਉਹ ਹੈਲਮੇਟ ਨਾ ਪਾਉਣ ਲਈ ਈ-ਚਲਾਨ ਪ੍ਰਾਪਤ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਪੁਲਿਸ ਅਤੇ ਜ਼ੁਰਮਾਨੇ ਤੋਂ ਬਚਣ ਦਾ ਕੋਈ ਹੋਰ ਰਸਤਾ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।