ਚਲਾਨ ਕੱਟਣ ‘ਤੇ ਨੌਜਵਾਨ ਨੇ ਚਾੜ੍ਹਿਆ ਚੰਨ !

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਖ ਪੁਲਿਸ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ !

The young man set his motorcycle on fire on the road

ਨਵੀਂ ਦਿੱਲੀ: ਦਿੱਲੀ ਦੇ ਮਾਲਵੀਆ ਨਗਰ ਖੇਤਰ ਵਿੱਚੋਂ ਅਜਿਹੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ। ਦਰਅਸਲ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਵਾਹਨਾਂ ਨੂੰ ਰੋਕਿਆ ਅਤੇ ਚੈਕਿੰਗ ਕੀਤੀ। ਉਸ ਦੌਰਾਨ ਇਕ ਸ਼ਰਾਬੀ ਮੋਟਰ ਸਾਈਕਲ ਸਵਾਰ ਫੜਿਆ ਗਿਆ। ਸ਼ਰਾਬੀ ਫੜੇ ਜਾਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਦੇ 25 ਹਜ਼ਾਰ ਰੁਪਏ ਦੇ ਚਲਾਨ ਕੱਟੇ।

ਜਿਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਬਾਈਕ ਦੀ ਟੈਂਕੀ ਵਿਚੋਂ ਤੇਲ ਕੱਢਿਆ ਅਤੇ ਇਸ ਨੂੰ ਬਾਈਕ 'ਤੇ ਛਿੜਕ ਕੇ ਅੱਗ ਲਾ ਦਿੱਤੀ। ਜਿਸ ਨੂੰ ਦੇਖ ਚਾਰੇ ਪਾਸੇ ਹਾਹਾਕਰਾ ਮਚ ਗਈ। ਸਥਾਨਕ ਪੁਲਿਸ ਦੇ ਨਾਲ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਜਦੋਂ ਤੱਕ ਸਾਈਕਲ ਤੇ ਲੱਗੀ ਅੱਗ ਤੇ ਕਾਬੂ ਪਾਇਆ ਗਿਆ ਤਾਂ ਬਾਈਕ ਨੂੰ ਅੱਗ ਲੱਗ ਗਈ।

ਫਿਲਹਾਲ ਪੁਲਿਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦਿੱਲੀ ਦੇ ਮਾਲਵੀਆ ਨਗਰ ਖੇਤਰ ਵਿੱਚ ਇੱਕ ਘਟਨਾ ਵਿੱਚ, ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਗਲਤ ਡਰਾਈਵਰਾਂ ਦੀ ਪਛਾਣ ਲਈ ਵਾਹਨਾਂ ਨੂੰ ਰੋਕਿਆ ਅਤੇ ਚੈਕਿੰਗ ਕੀਤੀ। ਉਸ ਦੌਰਾਨ ਇਕ ਮੋਟਰ ਸਾਈਕਲ ਸਵਾਰ ਫੜਿਆ ਗਿਆ। ਫੜੇ ਜਾਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਦੇ 25 ਹਜ਼ਾਰ ਰੁਪਏ ਦੇ ਚਲਾਨ ਕੱਟੇ।

ਚਲਾਨ ਕੱਟਣ ਕਾਰਨ ਬਾਈਕ ਸਵਾਰ ਰਾਕੇਸ਼ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਬਾਈਕ ਦੀ ਟੈਂਕੀ ਵਿਚੋਂ ਤੇਲ ਕੱਢਿਆ ਅਤੇ ਇਸ ਨੂੰ ਬਾਈਕ ‘ਤੇ ਛਿੜਕ ਕੇ ਅੱਗ ਲਾ ਦਿੱਤੀ।ਬਾਈਕ ਸਵਾਰ ਨੌਜਵਾਨ ਦੀ ਇਸ ਕਾਰਵਾਈ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸਥਾਨਕ ਪੁਲਿਸ ਦੇ ਨਾਲ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਜਦੋਂ ਤੱਕ ਸਾਈਕਲ ਤੇ ਲੱਗੀ ਅੱਗ ਤੇ ਕਾਬੂ ਪਾਇਆ ਗਿਆ ਤਾਂ ਬਾਈਕ ਨੂੰ ਅੱਗ ਲੱਗ ਗਈ।

ਪੁਲਿਸ ਨੇ ਰਾਕੇਸ਼ ਦੇ ਖ਼ਿਲਾਫ਼ ਆਈਪੀਸੀ 453 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਰਾਕੇਸ਼ ਨੇ ਵਾਹਨ ਦੀ ਚੈਕਿੰਗ ਦੌਰਾਨ ਟਲੀ ਸੀ। ਰਾਕੇਸ਼ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।