ਅਮਿਤ ਸ਼ਾਹ ਦਾ ਦਾਅਵਾ, ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ 11,000 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਚਵਾਰ ਨੂੰ ਕਿ ਕੇਂਦਰ ਭਾਜਪਾ ਦੇ ਰਾਜ ‘ਚ ਸਰਕਾਰ ਕਿਸਾਨਾਂ ਦੀ ਆਮਦਨ ਦੁਗਣੀ ਦੇ ਟਿੱਚਿਆਂ ਉੱਤੇ ਕੰਮ ਕਰ ਰਹੀ ਹੈ..

President of the BJP Amit Shah

ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਚਵਾਰ ਨੂੰ ਕਿ ਕੇਂਦਰ ਭਾਜਪਾ ਦੇ ਰਾਜ ‘ਚ ਸਰਕਾਰ ਕਿਸਾਨਾਂ ਦੀ ਆਮਦਨ ਦੁਗਣੀ ਦੇ ਟਿੱਚਿਆਂ ਉੱਤੇ ਕੰਮ ਕਰ ਰਹੀ ਹੈ ਅਤੇ ਉਸ ਦੇ ਕਾਰਜਕਾਲ ‘ਚ 11,000 ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਗਏ ਹਨ। ਕਿਸਾਨ ਕਾਂਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ‘ਚ ਸਰਕਾਰ ਬਣਾਉਣ ਤੋਂ ਬਾਅਦ ਅਪਣੇ ਪਹਿਲੇ ਭਾਸ਼ਣ ‘ਚ ਕਿਹਾ ਸੀ ਕਿ ਗਰੀਬ ਅਤੇ ਕਿਸਾਨ ਮੇਰੇ ਦਿਲ ਵਿਚ ਵਸਦੇ ਹਨ। ਇਸ ਧਾਰਨਾ ਨੂੰ ਲੈ ਕੇ ਹੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਲਈ ਕਈਂ ਕੰਮ ਕੀਤੇ ਹਨ।

ਅਸੀਂ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਸੰਕਲਪ ਲੈ ਕੇ ਕੰਮ ਕਰ ਰਹੇ ਹਨ। ਇਸ ਦੇ ਲਈ ਸਾਰੇ ਮੁੱਖ ਮੰਤਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਪ੍ਰਧਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹਨ। ਜਾਵਰਾ, ਰਤਲਾਮ ਜਿਲ੍ਹੇ ਵਿਚ ਹਨ ਅਤੇ ਇਹ ਮੰਦਸੌਰ ਜਿਲ੍ਹੇ ਦੇ ਨੇੜ੍ਹੇ ਪੈਂਦਾ ਹੈ। ਇਥੇ ਪਿਛਲੇ ਸਾਲ ਕਿਸਾਨ ਅੰਦੋਲਨ ਹਿੰਸਕ ਹੋ ਗਿਆ ਸੀ। ਸ਼ਾਹ ਨੇ ਕਿਹਾ, ਸਾਲ 2014 ਤੋਂ ਸਾਲ 2019 ਦੇ ਵਿੱਚ : 2018-19 ਦਾ ਐਲਾਨਿਆ ਬਜਟ ਮਿਲ ਕੇ, ਮੋਦੀ ਸਰਕਾਰ ਨੇ ਕਿਸਾਨਾਂ ਨੂੰ 11 ਹਜਾਰ ਕਰੋੜ ਰੁਪਏ ਦਿੱਤੇ ਹਨ।

ਕਾਂਗਰਸ ਪ੍ਰਧਾਨ ‘ਤੇ ਵਾਰ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਦੀ ਕਿਸਾਨਾਂ ਲਈ ਕੰਮ ਕਰਨ ਗੱਲ ਕਹਿ ਰਹੇ ਹਨ, ਪਰ ਜਦੋਂ ਉਹਨਾਂ ਦੀ ਪਾਰਟੀ ਦੀ ਸਰਕਾਰ ਸੀ, ਉਦੋਂ ਕੁਝ ਕਿਉਂ ਨਹੀਂ ਕੀਤਾ। ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਨਾਲ ਹੀ ਸਭ ਤੋਂ ਜ਼ਿਆਦਾ ਉਤਪਾਦਨ ਹੋਇਆ ਹੈ। ਜਦੋਂ ਦਲਾਲ ਕਿਸਾਨਾਂ ਦੀ ਉਤਪਾਦਨ ਨੂੰ ਨਹੀਂ ਖਰੀਦਦੇ, ਮੋਦੀ ਸਰਕਾਰ ਨੇ ਖਰੀਫ਼ ਅਤੇ ਰਬੀ ਸੀਜ਼ਨ ਦੇ ਕਿਸਾਨਾਂ ਦੀ ਕੀਮਤ ਦੋ ਗੁਣਾ ਕਰ ਦਿੱਤੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਸ਼ੰਸਾ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ਮੱਧ ਪ੍ਰਦੇਸ਼ ਦੇ ਸੀਐਮ ਕਿਸਾਨ ਦੇ ਪੁੱਤਰ ਹਨ। ਇਸ ਲਈ ਉਹ ਕਿਸਾਨਾਂ ਦਾ ਦਰਦ ਸੁਣਦੇ ਹਨ।

ਜਿਹੜੇ ਲੋਕਾਂ ਨੇ ਕਦੇ ਮਿੱਟੀ ਨੂੰ ਹੱਥ ਨਹੀਂ ਲਗਾਇਆ, ਉਹ ਕਿਸਾਨੀ ਦੀ ਗੱਲ ਕਰਦੇ ਹਨ। ਮੱਧ ਪ੍ਰਦੇਸ਼ ਦੇ ਸ਼ਿਵਰਾਜ ਨੇ ਬਿਨ੍ਹਾ ਵਿਆਜ ਕਿਸਾਨਾਂ ਨੂੰ ਕਰਜ ਦਾਣਾ ਉਹਨਾਂ ਦੇ ਹਿੱਤ ਵਿਚ ਬਹੁਤ ਵੱਡਾ ਕੰਮ ਕੀਤਾ ਸੀ। ਪ੍ਰਦੇਸ਼ ‘ਚ ਉਹਨਾਂ ਦੇ ਰਾਜ ਵਿਚ ਚਾਰੇ ਪਾਸੇ ਵਿਕਾਸ ਹੋ ਰਿਹਾ ਹੈ। ਸੜਕਾਂ ਦਾ ਨਿਰਮਾਣ ਚੱਲ ਰਿਹਾ ਹੈ ਅਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕੀਤੀ ਜਾ ਰਹੀ ਹੈ। ਜਾਵਰਾ ਦੋਂ ਬਾਅਦ ਸ਼ਾਹ ਨੇ ਉਜੈਨ ‘ਚ ਭਾਜਪਾ ਕਰਮਚਾਰੀਆਂ ਦੀ ਵਿਭਾਗੀ ਕਾਂਨਫਰੰਸ ਨੂੰ ਸੰਬੋਧਿਤ ਕੀਤਾ। ਇਸ ਤੋਂ ਬਾਅਦ ਸ਼ਾਹ ਪ੍ਰਸਿੱਧ ਮਹਾਂਕੇਲੇਸ਼ਵਰ ਮੰਦਰ ‘ਚ ਪੂਜਾ ਅਰਚਨਾ ਤੋਂ ਬਾਦ ਇੰਦੌਰ ਲਈ ਰਵਾਨਾ ਹੋ ਗਏ, ਇਸ ਤੋਂ ਬਾਅਦ ਉਹ ਰਾਤ ਨੂੰ ਦਿੱਲੀ ਲਈ ਰਵਾਨਾ ਹੋਣਗੇ।