ਰਾਹੁਲ ਗਾਂਧੀ ਦੇ ਰੋਡ ਸ਼ੋਅ 'ਚ ਹੋਇਆ ਬੈਲੂਨ ਬਲਾਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਵਿਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਾਫ਼ੀ ਵੱਧ ਗਈਆਂ ਹਨ, ਸ਼ਨਿਚਰਵਾਰ ਨੂੰ ਚੋਣ  ਦੇ ਮੱਦੇਨਜ਼ਰ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਬਲਪੁਰ...

Balloons explode during Rahul Gandhi’s road show

ਜਬਲਪੁਰ : ਮੱਧ ਪ੍ਰਦੇਸ਼ ਵਿਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਾਫ਼ੀ ਵੱਧ ਗਈਆਂ ਹਨ, ਸ਼ਨਿਚਰਵਾਰ ਨੂੰ ਚੋਣ  ਦੇ ਮੱਦੇਨਜ਼ਰ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਬਲਪੁਰ ਦਾ ਦੌਰਾ ਕੀਤਾ ਪਰ ਉਨ੍ਹਾਂ ਦੇ ਦੌਰੇ ਦੇ ਦੌਰਾਨ ਕੁੱਝ ਅਜਿਹਾ ਹੋਇਆ, ਜਿਸ ਨੂੰ ਵੇਖਕੇ ਸਾਰੇ ਘਬਰਾ ਗਏ, ਦਰਅਸਲ ਜਬਲਪੁਰ ਵਿਚ ਜਦੋਂ ਉਹ ਮਿਨੀ ਬਸ ਵਿਚ ਬੈਠ ਕੇ ਸਭਾ ਨੂੰ ਸੰਬੋਧਿਤ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਦੀ ਬਸ ਤੋਂ ਕੁੱਝ ਦੂਰੀ 'ਤੇ ਹੀ ਬੈਲੂਨ ਬਲਾਸਟ ਹੋਇਆ, ਜਿਸ ਦੀ ਵਜ੍ਹਾ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਅਤੇ ਧਮਾਕਾ ਹੋਇਆ, ਜਿਸ ਨੂੰ ਵੇਖ ਕੇ ਹਰ ਕੋਈ ਸਦਮੇ ਵਿਚ ਆ ਗਿਆ।

ਹਾਲਾਂਕਿ ਧਮਾਕਾ ਕਾਫ਼ੀ ਛੋਟਾ ਸੀ ਅਤੇ ਕੁਝ ਮਿੰਟ ਬਾਅਦ ਹੀ ਸਾਰੀਆਂ ਚੀਜ਼ਾਂ ਕਾਬੂ ਵਿਚ ਆ ਗਈਆਂ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।  ਦੱਸਿਆ ਜਾ ਰਿਹਾ ਹੈ ਕਿ ਕੁੱਝ ਉਤਸ਼ਾਹੀ ਕਰਮਚਾਰੀਆਂ ਨੇ ਰਾਹੁਲ ਗਾਂਧੀ ਦੀ ਆਰਤੀ ਲਈ ਤਿਆਰੀਆਂ ਕੀਤੀ ਸੀ। ਇਸ ਦੌਰਾਨ ਜਿਵੇਂ ਹੀ ਰਾਹੁਲ ਗਾਂਧੀ ਦਾ ਰੋਡ ਸ਼ੋਅ ਸ਼ਾਸਤਰੀ ਬ੍ਰਿਜ ਦੇ ਪਾਰ ਹੋਇਆ ਉਂਝ ਹੀ ਕਰਮਚਾਰੀ ਆਰਤੀ ਦੀ ਥਾਲੀ ਲੈ ਕੇ ਰਾਹੁਲ ਗਾਂਧੀ ਦੇ ਬਸ ਦੇ ਵੱਲ ਵਧੇ। ਇਸ ਦੌਰਾਨ ਆਰਤੀ ਦੀ ਥਾਲੀ ਗੁੱਬਾਰਿਆਂ ਨਾਲ ਲੱਗ ਗਈ ਅਤੇ ਅਚਾਨਕ ਗੁੱਬਾਰਿਆਂ ਵਿਚ ਅੱਗ ਫੜ੍ਹ ਗਈ ਅਤੇ ਗੁੱਬਾਰੇ ਫਟ ਗਏ,

ਜਿਸ ਦੇ ਨਾਲ ਹੋਈ ਅਵਾਜ਼ ਤੋਂ ਇਕ ਪਲ ਨੂੰ ਰਾਹੁਲ ਗਾਂਧੀ ਵੀ ਚੌਂਕ ਗਏ। ਕੁੱਝ ਲੋਕਾਂ ਨੇ ਇਸ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਦੀ ਚੂਕ ਮੰਨਿਆ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਇਥੇ ਰੋਡ ਸ਼ੋਅ ਵੀ ਕੀਤਾ ਸੀ ਪਰ ਰੋਡ ਸ਼ੋਅ ਤੋਂ ਪਹਿਲਾਂ ਉਨ੍ਹਾਂ ਨੇ ਗਵਾਰੀ ਘਾਟ 'ਤੇ ਮਾਂ ਨਰਮਦਾ ਪੂਜਾ ਵੀ ਕੀਤੀ ਸੀ, ਰਾਹੁਲ ਗਾਂਧੀ ਦੇ ਨਾਲ ਐਮਪੀ ਕਾਂਗਰਸ ਦੇ ਪ੍ਰਧਾਨ ਕਮਲਨਾਥ ਅਤੇ ਕਾਂਗਰਸ ਨੇਤਾ ਜਯੋਤੀਰਾਦਿਤਿਆ ਸਿੰਧਿਆ ਵੀ ਮੌਜੂਦ ਸਨ। ਦੱਸ ਦਈਏ ਕਿ ਇਥੇ ਜੋ ਪੋਸਟਰ ਰਾਹੁਲ ਗਾਂਧੀ ਦੇ ਸਵਾਗਤ ਵਿਚ ਲੱਗੇ ਸਨ ਉਸ ਵਿਚ ਉਨ੍ਹਾਂ ਨੂੰ ਨਰਮਦਾ ਪੁੱਤ ਦੱਸਿਆ ਗਿਆ ਸੀ। 

ਸ਼ਨਿਚਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਦਿਨ ਦੇ ਦੌਰੇ 'ਤੇ ਮੱਧ ਪ੍ਰਦੇਸ਼ ਪੁੱਜੇ। ਇਥੇ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਮੁਰੈਨਾ ਵਿਚ ਇਕ ਜਨਸਭਾ ਨੂੰ ਸੰਬੋਧਿਤ ਕੀਤਾ, ਇਸ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ 'ਤੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਕਿ ਹਿੰਦੁਸਤਾਨ ਵਿਚ ਭ੍ਰਿਸ਼ਟਾਚਾਰ ਜ਼ਮੀਨ 'ਤੇ ਹੁੰਦਾ ਹੈ ਅਤੇ ਇਸ ਦਾ ਨੁਕਸਾਨ ਕਿਸਾਨ ਚੁੱਕਦਾ ਹੈ, ਉਨ੍ਹਾਂ ਨੇ ਕਿਹਾ ਕਿ ਅਸੀ ਜਨਤਾ ਦੇ ਅਧਿਕਾਰ ਦੀ ਲੜਾਈ ਲੜ ਰਹੇ ਹਾਂ।