ਰਾਹੁਲ ਗਾਂਧੀ ਦਾ ਪੂਰਾ ਖਾਨਦਾਨ ਚੋਰ, ਹਾਰਨ 'ਤੇ ਦੇਸ਼ ਛੱਡੇ ਕਾਂਗਰਸ ਪ੍ਰਧਾਨ : ਸਾਕਸ਼ੀ ਮਹਾਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਉੱਨਾਵ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਸਾਂਸਦ ਸਾਕਸ਼ੀ ਮਹਾਰਾਜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਪੱਤਰਕਾਰਾਂ ...

Sakshi Maharaj challenges Rahul

ਲਖਨਊ : ਉੱਤਰ ਪ੍ਰਦੇਸ਼ ਉੱਨਾਵ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਸਾਂਸਦ ਸਾਕਸ਼ੀ ਮਹਾਰਾਜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੀਜੇਪੀ ਸਾਂਸਦ ਨੇ ਰਾਹੁਲ ਗਾਂਧੀ ਦੇ ਪੂਰੇ ਖਾਨਦਾਨ ਨੂੰ ਚੋਰ ਕਰਾਰ ਦਿਤਾ। ਪੱਤਰਕਾਰਾਂ ਨੇ ਜਦੋਂ ਸਾਕਸ਼ੀ ਮਹਾਰਾਜ ਨੂੰ ਰਾਹੁਲ ਗਾਂਧੀ ਦੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ, ''ਰਾਹੁਲ ਗਾਂਧੀ ਇਸ ਵਾਰ ਕਿਸੇ ਥਾਂ ਤੋਂ ਐਮਪੀ ਨਹੀਂ ਬਣਨ ਵਾਲੇ ਹਨ ਅਤੇ ਅਸੀਂ ਤਾਂ ਸ਼ਾਨ ਨਾਲ ਕਹਾਂਗੇ ਕਿ ਰਾਹੁਲ ਗਾਂਧੀ ਵਿਚ ਜੇਕਰ ਤਾਕਤ ਹੈ ਤਾਂ ਉੱਨਾਵ ਤੋਂ ਚੋਣ ਲੜਨ ਆ ਜਾਣ, ਜੇਕਰ ਮੈਂ ਹਾਰ ਗਿਆ ਤਾਂ ਰਾਜਨੀਤੀ ਛੱਡ ਦੇਵਾਂਗਾ।

 


 

ਰਾਹੁਲ ਗਾਂਧੀ ਹਾਰਨ ਤੋਂ ਬਾਅਦ ਦੇਸ਼ ਛੱਡ ਦੇਣ, ਇਟਲੀ ਚਲੇ ਜਾਣ।” ਪਿਛਲੇ ਦਿਨੀਂ ਰਾਹੁਲ ਗਾਂਧੀ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਚੋਰ’ ਸ਼ਬਦ ਦਾ ਇਸਤੇਮਾਲ ਕਰਦੇ ਹੋਏ ਦੇਖਿਆ ਗਿਆ ਸੀ। ਇਸ ਸਵਾਲ 'ਤੇ ਸਾਕਸ਼ੀ ਮਹਾਰਾਜ ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਜੰਮ ਕੇ ਬਰਸ ਪਏ। ਸਾਕਸ਼ੀ ਮਹਾਰਾਜ ਨੇ ਕਿਹਾ, ''ਰਾਹੁਲ ਗਾਂਧੀ ਦਾ ਪੂਰਾ ਦਾ ਪੂਰਾ ਖਾਨਦਾਨ ਚੋਰ ਹੈ। ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਤਾਂ ਚੋਰਾਂ ਨੂੰ ਨਜ਼ਰ ਆਉਂਦੇ ਹਨ, ਸਾਰੇ ਚੋਰ। ਹੁਣ ਸ਼ਾਹ ਵੀ ਉਨ੍ਹਾਂ ਨੂੰ ਚੋਰ ਨਜ਼ਰ ਆਉਣ ਲੱਗੇ। ਉਨ੍ਹਾਂ ਦੇ ਨਾਨਾ ਨੇ ਕੀ ਕੀਤਾ। ਇੰਦਰਾ ਨੇ ਕੀ ਕੀਤਾ। ਰਾਜੀਵ ਨੇ ਕੀ ਕੀਤਾ। ਕਿਸਨੇ ਕੀ ਨਹੀਂ ਕੀਤਾ। ਕਿੱਸੇ ਤੋਂ ਲੁਕਿਆ ਨਹੀਂ ਹੈ ਕਿ ਪੂਰੀ ਦੀ ਪੂਰੀ ਕਾਂਗਰਸ ਚੋਰ ਹੈ, ਚੋਰਾਂ ਦਾ ਗਰੋਹ ਹੈ।”

ਪੱਤਰਕਾਰਾਂ ਨੇ ਜਦੋਂ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਵਾਲ ਕੀਤਾ ਤਾਂ ਸਾਕਸ਼ੀ ਮਹਾਰਾਜ ਬੋਲੇ, ”ਹੁਣ ਕਿਸੇ ਨੂੰ ਲਾਂਚ ਕਰੋ, ਕੁੱਝ ਨਹੀਂ ਹੋਣ ਵਾਲਾ। ਮੋਦੀ ਦਾ ਜਲਵਾ ਕਾਇਮ ਹੈ। ਮੋਦੀ 2014 ਤੋਂ ਜ਼ਿਆਦਾ ਵੱਡੀ ਬਹੁਮਤ ਨਾਲ 2019 ਵਿਚ ਚੋਣ ਜਿੱਤ ਕੇ ਸਰਕਾਰ ਬਣਾਉਣ ਵਾਲੇ ਹਨ, ਤਾਂ ਫਿਰ ਪ੍ਰਿਅੰਕਾ ਆ ਜਾਵੇ ਚਾਹੇ ਵਾਡਰਾ ਆ ਜਾਵੇ, ਕੋਈ ਵੀ ਆ ਜਾਵੇ, ਕਿਸੇ ਦਾ ਅਸਰ ਨਹੀਂ ਪੈਣ ਵਾਲਾ।” ਅਜਿਹੀ ਖਬਰ ਵੀ ਹੈ ਕਿ ਮੀਡੀਆ ਨਾਲ ਗੱਲਬਾਤ ਵਿਚ ਸਾਕਸ਼ੀ ਮਹਾਰਾਜ ਨੇ 2019 ਤੋਂ ਪਹਿਲਾਂ ਅਯੁਧਿਯਾ ਵਿਚ ਰਾਮ ਮੰਦਿਰ ਨਹੀਂ ਬਣਨ ਦੇ ਸੂਰਤ ਵਿਚ ਬੀਜੇਪੀ ਛੱਡਣ ਦੀ ਵੀ ਗੱਲ ਕਹੀ ਹੈ।