ਤਨੂਸ਼੍ਰੀ-ਨਾਨਾ ਵਿਵਾਦ ‘ਤੇ ਬੋਲੀ ਸ਼ਿਲਪਾ ਸ਼ੈਟੀ, ਹੈਸ਼ਟੈਗ #Metoo ਨਹੀਂ #Youtoo ਹੋਣਾ ਚਾਹੀਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਾਕਾਰਾ ਸ਼ਿਲਪਾ ਸ਼ੈਟੀ ਨੇ ਐਤਵਾਰ ਨੂੰ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਔਰਤਾਂ ਅਪਣੇ ਨਾਲ ਹੋਈ ਜਿਸਮਾਨੀ ਪਰੇਸ਼ਾਨੀ ਦੇ ਬਾਰੇ ਵਿਚ...

Shilpa Shetty

ਨਵੀਂ ਦਿੱਲੀ : ਅਦਾਕਾਰਾ ਸ਼ਿਲਪਾ ਸ਼ੈਟੀ ਨੇ ਐਤਵਾਰ ਨੂੰ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਔਰਤਾਂ ਅਪਣੇ ਨਾਲ ਹੋਈ ਜਿਸਮਾਨੀ ਪਰੇਸ਼ਾਨੀ ਦੇ ਬਾਰੇ ਵਿਚ ਗੱਲ ਕਰਨ ਪਰ ‘ਮੀ ਟੂ ਹੈਸ਼ਟੈਗ ਦੇ ਨਾਲ ਨਹੀਂ ਸਗੋਂ ਯੂ ਟੂ’ ਦੇ ਨਾਲ, ਕਿਉਂਕਿ ਇਸ ਵਿਚ ਦੋਸ਼ੀ ਪੁਰਸ਼ ਹਨ। ਸ਼ਿਲਪਾ ਨੇ ਦਸ ਸਾਲ ਪਹਿਲਾਂ ਇਕ ਫਿਲਮ ਦੇ ਸੈਟ ‘ਤੇ ਨਾਨਾ ਪਾਟੇਕਰ ਦੇ ਕਥਿਤ ਪਰੇਸ਼ਾਨੀ ਦੇ ਬਾਰੇ ਗੱਲ ਕਰਨ ਲਈ ਤਨੂਸ਼੍ਰੀ ਦੱਤਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਤੋਂ ਇਕ ਅਭਿਆਨ ਦੀ ਸ਼ੁਰੂਆਤ ਹੋਈ ਹੈ। ਸ਼ਿਲਪਾ ਨੇ ਗੱਲਬਾਤ ਕਰਦੇ ਹੋਏ ਕਿਹਾ, ‘ਕਿਸੇ ਵੀ ਜਗ੍ਹਾ ਤੇ ਕਲਾਕਾਰਾਂ ਲਈ ਕੰਮ ਕਰਨ ਦਾ ਮਾਹੌਲ ਸੁਰੱਖਿਅਤ ਹੋਣਾ ਚਾਹੀਦਾ ਹੈ।