ਕਾਂਗਰਸ ਦਾ ਮਾਰਚ- ਮਜ਼ਦੂਰਾਂ ਨੂੰ ਬਣਾਇਆ ਬਾਪੂ, ਮਾਰਚ ਖ਼ਤਮ ਹੁੰਦੇ ਹੀ ਵਾਪਸ ਲਿਆ ਸਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਅਨੁਸਾਰ ਇਸ ਮਾਰਚ ਲਈ 100 ਤੋਂ ਵੱਧ ਲੋਕਾਂ ਨੂੰ ਤਿਆਰ ਕੀਤਾ ਗਿਆ ਸੀ।

Congress march

ਨਵੀਂ ਦਿੱਲੀ- ਮਹਾਤਮਾ ਗਾਂਧੀ ਦੀ ਜਯੰਤੀ ਦੇ ਵਿਸੇਸ਼ ਮੌਕੇ ਨੂੰ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੀ ਇਕ ਵੱਡੀ ਪੈਲਦ ਯਾਤਰਾ ਦੀ ਅਗਵਾਈ ਕੀਤੀ। ਇਸ ਦੌਰਾਨ ਭਾਰੀ ਸੰਖਿਆ ਵਿਚ ਕਾਂਗਰਸ ਦੇ ਨੇਤਾ ਅਤੇ ਕਰਮਚਾਰੀ ਸੜਕ ਤੇ ਉੱਤਰੇ ਅਤੇ 3 ਕਿਲੋਮੀਟਰ ਤੱਕ ਦਾ ਮਾਰਚ ਕੱਢਿਆ ਪਰ ਇਸ ਦੌਰਾਨ ਲੋਕਾਂ ਦਾ ਧਿਆਨ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਨ ਵਾਲੇ ਲੋਕਾਂ ਨੇ ਖਿੱਚਿਆ। ਧੋਤੀ, ਪਰਨਾ ਅਤੇ ਲਾਠੀ ਫੜੀ ਇਹ ਲੋਕ ਨੰਗੇ ਪੈਰ ਸੜਕ ਤੇ ਮਾਰਚ ਕਰਦੇ ਹੋਏ ਨਜ਼ਰ ਆਏ।

ਹਾਲਾਂਕਿ ਖਾਸ ਗੱਲ ਇਹ ਹੈ ਕਿ ਜਿਹਨਾਂ ਨੂੰ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਨ ਲਈ ਕੱਪੜੇ ਦਿੱਤੇ ਗਏ ਸਨ ਉਹਨਾਂ ਤੋਂ ਮਾਰਚ ਤੋਂ ਬਾਅਦ ਕੱਪੜੇ ਵਾਪਸ ਲੈ ਲਏ ਗਏ। ਜਾਣਕਾਰੀ ਅਨੁਸਾਰ ਇਸ ਮਾਰਚ ਲਈ 100 ਤੋਂ ਵੱਧ ਲੋਕਾਂ ਨੂੰ ਤਿਆਰ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਹਨਾਂ ਨੂੰ ਨਾਲ ਵਾਲੇ ਪਿੰਡਾਂ ਵਿਚੋਂ ਲਿਆਂਦਾ ਗਿਆ ਸੀ ਅਤੇ ਇਹ ਲੋਕ ਦਿਹਾੜੀ ਕਰਦੇ ਸਨ।

ਕਾਂਗਰਸ ਆਗੂਆਂ ਨੇ ਇਹਨਾਂ ਲੋਕਾਂ ਨੂੰ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਨ ਲਈ ਵਿਸ਼ੇਸ਼ ਤੌਰ ਤੇ ਮੇਕਅੱਪ ਅਤੇ ਕੱਪੜਿਆਂ ਦਾ ਪ੍ਰਬੰਧ ਕੀਤਾ ਸੀ। ਜਿਸ ਵਿਚ ਗੋਲ ਚਸ਼ਮਾ, ਇਕ ਲਾਠੀ, ਸਿਰ ਨੂੰ ਢੱਕਣ ਲਈ ਇਕ ਕੱਪੜਾ, ਇਕ ਸਫੈਦ ਧੋਤੀ ਅਤੇ ਇਕ ਸਫੈਦ ਦੁਪੱਟਾ ਵੀ ਸ਼ਾਮਲ ਸੀ। ਇਹਨਾਂ ਲੋਕਾਂ ਨੇ ਹਜ਼ੂਮ ਦੇ ਨਾਲ ਸ਼ਹੀਦ ਸਮਾਰਕ ਤੋਂ ਜੀਪੀਓ ਪਾਰਕ ਤੱਕ ਪੂਰੇ 3 ਕਿਲੋਮੀਟਰ ਨੰਗੇ ਪੈਰ ਪੈਦਲ ਮਾਰਚ ਕੀਤਾ।

ਸੂਤਰਾਂ ਦਾ ਕਹਿਣਾ ਹੈ ਕਿ ਮਾਰਚ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਦਿੱਤਾ ਸਮਾਨ ਵਾਪਸ ਕਰਨ ਲਈ ਕਿਹਾ ਗਿਆ ਕਿਉਂਕਿ ਲਖਨਊ ਦੀ ਇਕ ਦੁਕਾਨ ਤੋਂ ਕਿਰਾਏ ਤੇ ਲਿਆ ਗਿਆ ਸੀ। ਪਾਦਲ ਯਾਤਰਾ ਨੂੰ ਲੈ ਕੇ ਕਾਂਗਰਸ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੀ ਸੀ। ਹਾਲਾਂਕਿ ਉਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸਰਵਜਨਕ ਰੂਪ ਨਾਲ ਕੁੱਝ ਨਹੀਂ ਕਿਹਾ ਪਰ ਉਹਨਾਂ ਨੇ ਮੀਡੀਆ ਨਾਲ ਗੱਲਬਤ ਕਰਦੇ ਹੋਏ ਚਿਨਮਯਾਨੰਦ ਮਾਮਲੇ ਨੂੰ ਜ਼ਰੂਰ ਚੁੱਕਿਆ। ਉਹਨਾਂ ਕਿਹਾ ਕਿ ਭਾਜਪਾ ਪਹਿਲਾਂ ਗਾਂਧੀ ਜੀ ਦੇ ਦੱਸੇ ਕਦਮਾਂ ਤੇ ਚੱਲੇ ਫਿਰ ਗੱਲ ਕਰੇ।