ਮੁੰਬਈ ਦੇ ਆਰੇ 'ਚ ਨਹੀਂ ਹੋਵੇਗੀ ਰੁੱਖਾਂ ਦੀ ਕਟਾਈ, ਸੁਪਰੀਮ ਕੋਰਟ ਨੇ ਲਗਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਆਰੇ ਜੰਗਲ 'ਚ ਰੁੱਖਾਂ ਦੇ ਵੱਢੇ ਜਾਣ 'ਤੇ ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਰੋਕ ਲਾ ਦਿੱਤੀ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ

Supreme court

ਮੁੰਬਈ  : ਮੁੰਬਈ ਦੇ ਆਰੇ ਜੰਗਲ 'ਚ ਰੁੱਖਾਂ ਦੇ ਵੱਢੇ ਜਾਣ 'ਤੇ ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਰੋਕ ਲਾ ਦਿੱਤੀ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਵਿਸ਼ੇਸ਼ ਬੈਂਚ ਨੇ ਰੁੱਖ ਵੱਢਣ ਵਿਰੁੱਧ ਕਾਨੂੰਨ ਵਿਸ਼ੇ ਦੇ ਇੱਕ ਵਿਦਿਆਰਥੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ। ਮੁੰਬਈ ਦੇ ਆਰੇ ਵਿਖੇ ਰੁੱਖ ਵੱਢੇ ਜਾਣ ਵਿਰੁੱਧ ਅਗਲੀ ਸੁਣਵਾਈ ਹੁਣ 21 ਅਕਤੂਬਰ ਨੂੰ ਹੋਵੇਗੀ।

ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਆਰੇ ਵਣ ਵਿਕਾਸ ਖੇਤਰ ਨਹੀਂ ਹੈ ਤੇ ਨਾ ਹੀ ਵਾਤਾਵਰਣ ਪ੍ਰਤੀ ਕੋਈ ਸੰਵੇਦਨਸ਼ੀਲ ਖੇਤਰ ਹੈ। ਇਸ ਬਾਰੇ ਜਦੋਂ ਪੁੱਛਿਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਦੀ ਪੈਰਵਾਈ ਕਰ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੂਰੇ ਰਿਕਾਰਡ ਦੀ ਜਾਣਕਾਰੀ ਹੈ। ਉਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮਾਮਲੇ ਉੱਤੇ ਫ਼ੈਸਲਾ ਆਉਣ ਤੱਕ ਆਰੇ ਵਿੱਚ ਕੋਈ ਰੁੱਖ ਵੱਢਿਆ ਨਹੀਂ ਜਾਵੇਗਾ।

ਸੁਪਰੀਮ ਕੋਰਟ ਨੂੰ ਪਟੀਸ਼ਨਰ ਨੇ ਕਿਹਾ ਕਿ ਆਰੇ ਦੇ ਜੰਗਲ ਨੂੰ ਸੂਬਾ ਸਰਕਾਰ ਵੱਲੋਂ ‘ਗ਼ੈਰ–ਵਰਗੀਕ੍ਰਿਤ ਵਨ’ ਸਮਝਿਆ ਗਿਆ ਤੇ ਰੁੱਖਾਂ ਦਾ ਵੱਢਿਆ ਜਾਣਾ ਨਾਜਾਇਜ਼ ਹੈ। ਸੁਪਰੀਮ ਕੋਰਟ ਨੇ ਆਰੇ ਵਣ ਬਾਰੇ ਹੁਕਮ ਦਿੰਦਿਆਂ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਦਿੱਤਾ ਕਿ ਹੁਣ ਕੁਝ ਵੀ ਨਾ ਵੱਢਿਆ ਜਾਵੇ।

ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦੀ ਸਮੀਖਿਆ ਕਰਨ ਦੀ ਗੱਲ ਵੀ ਕੀਤੀ ਹੈ। ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਬਾਰੇ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਰੇ ਵਿਖੇ ਰੁੱਖ ਵੱਢੇ ਜਾਣ ਵਿਰੁੱਧ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।