ਮਹਿੰਗਾਈ ਦੀ ਮਾਰ! ਇਸ ਮਹੀਨੇ ਅੱਜ 6ਵੀਂ ਵਾਰ Petrol-Diesel ਦੀਆਂ ਕੀਮਤਾਂ ’ਚ ਹੋਇਆ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਹੀਨੇ ਸਿਰਫ਼ 7 ਦਿਨ ਵਿਚ ਦੀ ਪੈਟਰੋਲ 1.60 ਰੁਪਏ ਅਤੇ ਡੀਜ਼ਲ 1.90 ਰੁਪਏ ਮਹਿੰਗਾ ਹੋ ਗਿਆ ਹੈ।

Petrol-Diesel Price in India

 

ਨਵੀਂ ਦਿੱਲੀ: ਭਾਰਤੀ ਦੀਆਂ ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ (Petrol-Diesel Price) ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਅੱਜ ਦਿੱਲੀ ਵਿਚ ਡੀਜ਼ਲ ਦੀ ਕੀਮਤ ’ਚ 35 ਪੈਸੇ ਅਤੇ ਪੈਟਰੋਲ ਦੀ ਕੀਮਤ ’ਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਇੱਥੇ ਪੈਟਰੋਲ 103.24 ਰੁਪਏ ਅਤੇ ਡੀਜ਼ਲ 91.83 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਸ ਮਹੀਨੇ ਛੇਵੀਂ ਵਾਰ ਵਾਧਾ ਹੋਇਆ ਹੈ।

ਹੋਰ ਪੜ੍ਹੋ: ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਗੁਰਨਾਮ ਚੜੂਨੀ, ਤਸਵੀਰਾਂ ਲੈ ਕੇ ਲੱਭਦੀ ਰਹੀ Police

ਇਸ ਮਹੀਨੇ ਸਿਰਫ਼ 7 ਦਿਨ ਵਿਚ ਦੀ ਪੈਟਰੋਲ 1.60 ਰੁਪਏ ਅਤੇ ਡੀਜ਼ਲ 1.90 ਰੁਪਏ ਮਹਿੰਗਾ ਹੋ ਗਿਆ ਹੈ। IIFL ਸਿਕਉਰਿਟੀਜ਼ ਦੇ ਉਪ ਪ੍ਰਧਾਨ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਕੱਚੇ ਤੇਲ ਦੀ ਮੰਗ ਵਧਣ ਕਾਰਨ ਇਸ ਦੀ ਕੀਮਤ 80 ਡਾਲਰ ਨੂੰ ਪਾਰ ਕਰ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ 90 ਡਾਲਰ ਤੱਕ ਜਾ ਸਕਦੀ ਹੈ। ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 2 ਤੋਂ 3 ਰੁਪਏ ਤੱਕ ਵਧ ਸਕਦੀ ਹੈ।

ਹੋਰ ਪੜ੍ਹੋ: ਵਰੁਣ ਤੇ ਮੇਨਕਾ ਗਾਂਧੀ BJP ਦੀ ਕੌਮੀ ਕਾਰਜਕਾਰਨੀ ਤੋਂ ਬਾਹਰ, ਕਿਸਾਨਾਂ ਦੇ ਹੱਕ 'ਚ ਚੁੱਕੀ ਸੀ ਆਵਾਜ਼

ਇਸ ਸਾਲ 1 ਜਨਵਰੀ ਨੂੰ ਪੈਟਰੋਲ 83.97 ਰੁਪਏ ਅਤੇ ਡੀਜ਼ਲ 74.12 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। ਹੁਣ ਇਹ 103.24 ਰੁਪਏ ਅਤੇ 91.83 ਰੁਪਏ ਪ੍ਰਤੀ ਲੀਟਰ ਹੈ। ਯਾਨੀ 9 ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਪੈਟਰੋਲ 19.27 ਰੁਪਏ ਅਤੇ ਡੀਜ਼ਲ 17.71 ਰੁਪਏ ਮਹਿੰਗਾ ਹੋ ਗਿਆ ਹੈ। ਦੇਸ਼ ਦੇ 26 ਰਾਜਾਂ ਵਿਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ।