ਉਤਰਾਖੰਡ ਦੌਰੇ ’ਤੇ PM ਮੋਦੀ, ਰਿਸ਼ੀਕੇਸ਼ AIIMS ਤੋਂ ਕੀਤਾ 35 PSA ਪਲਾਂਟਾਂ ਦਾ ਉਦਘਾਟਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਨਰਿੰਦਰ ਮੋਦੀ ਅੱਜ ਆਪਣੇ ਉਤਰਾਖੰਡ ਦੌਰੇ ’ਤੇ ਰਿਸ਼ੀਕੇਸ਼ ਪਹੁੰਚੇ ਹਨ।

PM Narendra Modi

 

ਰਿਸ਼ੀਕੇਸ਼: ਪੀਐਮ ਨਰਿੰਦਰ ਮੋਦੀ (PM Narendra Modi) ਅੱਜ ਆਪਣੇ ਉਤਰਾਖੰਡ ਦੌਰੇ ’ਤੇ ਰਿਸ਼ੀਕੇਸ਼ ਪਹੁੰਚੇ ਹਨ। ਦੇਸ਼ ਦੇ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਕਸੀਜਨ ਪਲਾਂਟ (35 Oxygen Plants) ਪ੍ਰਦਾਨ ਕਰਨ ਲਈ ਉਹ ਰਿਸ਼ੀਕੇਸ਼ AIIMS ਵਿਚ ਅਯੋਜਿਤ ਇੱਕ ਪ੍ਰੋਗਰਾਮ ’ਚ ਪਹੁੰਚੇ ਹਨ। PM ਮੋਦੀ ਨੇ ਰਿਸ਼ੀਕੇਸ਼ ਏਮਜ਼ ਤੋਂ 35 PSA ਪਲਾਂਟਾਂ ਦਾ ਉਦਘਾਟਨ (Inaugurates) ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਤਰਾਖੰਡ (Rishikesh, Uttarakhand) ਵਿਚ ਜਨ ਸਭਾ ਨੂੰ ਸੰਬੋਧਨ ਕੀਤਾ।

ਹੋਰ ਪੜ੍ਹੋ: ਰਾਕੇਸ਼ ਟਿਕੈਤ ਨੇ ਰੁਦਰਪੁਰ ਦੀ ਮੰਡੀ ਦਾ ਅਚਾਨਕ ਕੀਤਾ ਦੌਰਾ, ਖੋਲ੍ਹੀ ਪ੍ਰਸ਼ਾਸਨ ਦੀ ਪੋਲ

PM ਮੋਦੀ ਨੇ ਕਿਹਾ ਕਿ ਅੱਜ ਤੋਂ ਨਵਰਾਤਰੀ ਦਾ ਪਵਿੱਤਰ ਤਿਉਹਾਰ ਵੀ ਸ਼ੁਰੂ ਹੋ ਰਿਹਾ ਹੈ। ਅੱਜ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁਤਰੀ ਹਿਮਾਲਿਆ ਦੀ ਧੀ ਹੈ। ਅਤੇ ਅੱਜ ਦੇ ਦਿਨ ਮੇਰਾ ਇੱਥੇ ਹੋਣਾ, ਇਸ ਮਿੱਟੀ ਨੂੰ, ਹਿਮਾਲਿਆ ਦੀ ਇਸ ਧਰਤੀ ਨੂੰ ਮੱਥਾ ਟੇਕਣਾ, ਇਸ ਤੋਂ ਵੱਡੀ ਬਰਕਤ ਜ਼ਿੰਦਗੀ ਵਿਚ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਮੈਨੂੰ 20 ਸਾਲ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਵੀਂ ਜ਼ਿੰਮੇਵਾਰੀ ਮਿਲੀ ਸੀ। ਅਜਿਹੇ ਮਹੱਤਵਪੂਰਣ ਮੌਕੇ 'ਤੇ ਅਜਿਹੀ ਧਰਤੀ 'ਤੇ ਆਉਣਾ ਮੈਂ ਇੱਕ ਬਹੁਤ ਵੱਡਾ ਸਨਮਾਨ ਸਮਝਦਾ ਹਾਂ।

ਹੋਰ ਪੜ੍ਹੋ: ਵਰੁਣ ਤੇ ਮੇਨਕਾ ਗਾਂਧੀ BJP ਦੀ ਕੌਮੀ ਕਾਰਜਕਾਰਨੀ ਤੋਂ ਬਾਹਰ, ਕਿਸਾਨਾਂ ਦੇ ਹੱਕ 'ਚ ਚੁੱਕੀ ਸੀ ਆਵਾਜ਼

PM ਮੋਦੀ ਨੇ ਕਿਹਾ ਕਿ 100 ਸਾਲਾਂ ਦੇ ਇਸ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਅਸੀਂ ਜਿੰਨੀ ਬਹਾਦਰੀ ਨਾਲ ਕਰ ਰਹੇ ਹਾਂ, ਉਸ ਨੂੰ ਦੁਨੀਆ ਦੇਖ ਰਹੀ ਹੈ। ਕੋਰੋਨਾ (Coronavirus) ਵਿਰੁੱਧ ਲੜਨ ਲਈ ਇੰਨੇ ਘੱਟ ਸਮੇਂ ਵਿਚ ਭਾਰਤ ਨੇ ਜਿਹੜੀਆਂ ਸਹੂਲਤਾਂ ਤਿਆਰ ਕੀਤੀਆਂ ਹਨ, ਉਹ ਸਾਡੇ ਦੇਸ਼ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ।