ਅਸੀਂ ਇਕ ਦੇਸ਼ ਵਿਚ 'ਦੋ ਭਾਰਤ' ਸਵੀਕਾਰ ਨਹੀਂ ਕਰਾਂਗੇ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਕਈ ਆਮ ਲੋਕਾਂ ਨਾਲ ਮੁਲਾਕਾਤ ਕਰ ਰਹੇ

Rahul Gandhi

 

ਨਵੀਂ ਦਿੱਲੀ: ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪੂੰਜੀਪਤੀਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਇਕ ਦੇਸ਼ ਵਿਚ ‘ਦੋ ਭਾਰਤ’ ਸਵੀਕਾਰ ਨਹੀਂ ਹੈ।

ਰਾਹੁਲ ਗਾਂਧੀ ਨੇ ਲਿਖਿਆ, “ ਕੱਲ੍ਹ ਮੈਂ ਇਕ ਔਰਤ ਨੂੰ ਮਿਲਿਆ, ਉਸ ਦੇ ਕਿਸਾਨ ਪਤੀ ਨੇ 50,000 ਰੁਪਏ ਦੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਇਕ ਭਾਰਤ: ਪੂੰਜੀਪਤੀ ਦੋਸਤਾਂ ਨੂੰ 6% ਵਿਆਜ 'ਤੇ ਕਰਜ਼ਾ ਅਤੇ ਕਰੋੜਾਂ ਦੀ ਕਰਜ਼ਾ ਮੁਆਫੀ। ਦੂਜਾ ਭਾਰਤ: ਅੰਨਦਾਤਿਆਂ ਨੂੰ 24% ਵਿਆਜ 'ਤੇ ਕਰਜਾ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ। ਅਸੀਂ ਇਕ ਦੇਸ਼ ਵਿਚ 'ਦੋ ਭਾਰਤ' ਸਵੀਕਾਰ ਨਹੀਂ ਕਰਾਂਗੇ”।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਕਈ ਆਮ ਲੋਕਾਂ ਨਾਲ ਮੁਲਾਕਾਤ ਕਰ ਰਹੇ, ਜਿਸ ਕਾਰਨ ਉਹ ਹਰ ਰੋਜ਼ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਗਰੀਬ ਅਤੇ ਬੇਰੁਜ਼ਗਾਰ ਲੋਕ ਹਨ। ਲੋਕ ਉਹਨਾਂ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸ ਰਹੇ ਹਨ।