ਖੜੇ ਟਰੱਕ ਨਾਲ ਟਕਰਾਇਆ ਕੋਲੇ ਨਾਲ ਭਰਿਆ ਟਰੱਕ, ਚਾਰ ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਟਰੱਕ

photo

 

ਨੂਹ: ਹਰਿਆਣਾ ਦੇ ਨੂਹ ਜ਼ਿਲੇ 'ਚੋਂ ਲੰਘਦੇ ਕੁੰਡਲੀ-ਮਾਨੇਸਰ-ਪਲਵਲ (KMP) ਐਕਸਪ੍ਰੈੱਸਵੇਅ 'ਤੇ ਸ਼ਨੀਵਾਰ ਸਵੇਰੇ ਰੋਜ਼ਕਾਮੇਵ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਖੋਦ ਬਸਾਈ ਨੇੜੇ ਇਕ ਵੱਡਾ ਹਾਦਸਾ ਵਾਪਰਿਆ। ਇਸ 'ਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਟਰੱਕ ਦੀ ਖਰਾਬੀ ਕਾਰਨ ਵਾਪਰਿਆ। ਟਰੱਕ ਖੜ੍ਹਾ ਸੀ ਅਤੇ ਇਸ ਦਾ ਡਰਾਈਵਰ ਅਤੇ ਸਹਾਇਕ ਇਸ ਦੀ ਮੁਰੰਮਤ ਕਰ ਰਹੇ ਸਨ।

ਇਹ ਵੀ ਪੜ੍ਹੋ: ਰਾਸ਼ਟਰੀ ਸੁਰੱਖਿਆ ਮੰਤਰੀ ਨੇ ਪੂਰੇ ਇਜ਼ਰਾਈਲ ਵਿਚ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਕੀਤਾ ਐਲਾਨ

ਇਸ ਦੌਰਾਨ ਐਕਸਪ੍ਰੈੱਸ ਵੇਅ 'ਤੇ ਢਲਾਣ ਅਤੇ ਮੋੜ ਹੋਣ ਕਾਰਨ ਤੇਜ਼ ਰਫਤਾਰ ਨਾਲ ਆ ਰਹੇ ਕੋਲੇ ਨਾਲ ਭਰੇ ਟਰੱਕ ਦੇ ਡਰਾਈਵਰ ਨੂੰ ਅੱਗੇ ਖੜ੍ਹੇ ਟਰੱਕ ਨੂੰ ਦਿਖਾਈ ਨਹੀਂ ਦਿੱਤਾ। ਉਹ ਪਿੱਛਿਓਂ ਟੁੱਟੇ ਟਰੱਕ ਵਿੱਚ ਵੜ ਗਿਆ। ਉਸ ਟਰੱਕ ਨਾਲ ਇਕ ਹੋਰ ਟਰੱਕ ਵੀ ਟਕਰਾ ਗਿਆ। ਇਕ ਟਰੱਕ ਦੇ ਡਰਾਈਵਰ ਨੇ ਬ੍ਰੇਕ ਲਗਾਈ, ਪਰ ਢਲਾਨ ਹੋਣ ਕਾਰਨ ਗੱਡੀ ਨਹੀਂ ਰੁਕੀ, ਇਸ ਲਈ ਉਸ ਨੇ ਇਸ ਨੂੰ ਡਿਵਾਈਡਰ 'ਤੇ ਚੜ੍ਹਾ ਦਿੱਤਾ। ਇਸ ਕਾਰਨ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ।

 ਇਹ ਵੀ ਪੜ੍ਹੋ: ਲੁਧਿਆਣਾ 'ਚ 6 ਦਿਨਾਂ ਤੋਂ ਨਾਬਾਲਗ ਲਾਪਤਾ, ਪਰਿਵਾਰ ਦੇ ਇਲਜ਼ਾਮ - ਸਕੂਲ ਜਾਂਦੇ ਸਮੇਂ ਨੌਜਵਾਨ ਕਰਦਾ ਸੀ ਤੰਗ ਪ੍ਰੇਸ਼ਾਨ  

ਇਸ ਟਰੱਕ ਦੇ ਡਰਾਈਵਰ ਅਤੇ ਸਹਾਇਕ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪਿੱਛੇ ਤੋਂ ਦਾਖਲ ਹੋਏ ਕੋਲੇ ਨਾਲ ਭਰੇ ਟਰੱਕ ਦੇ ਡਰਾਈਵਰ ਅਤੇ ਸਹਾਇਕ ਦੀ ਵੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਰੋਜਕਾਮੇਵ ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਚਾਰਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਬਾਅਦ ਵਾਹਨਾਂ ਦੀ ਟੱਕਰ ਕਾਰਨ ਜਾਮ ਲੱਗ ਗਿਆ। ਕ੍ਰੇਨਾਂ ਨਾਲ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ।