ਲੋਕਤੰਤਰ ਦੀ ‘ਨਿਸ਼ਾਨੀ’, ਵੋਟ ਪਾਉਣ ਤੋਂ ਬਾਅਦ ਲੱਗਣ ਵਾਲੀ ਸਿਆਹੀ ਜਾਣੋਂ ਕਿਥੋਂ ਆਉਂਦੀ ਹੈ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਨਾ ਅਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਚੱਲ ਰਹੀਆਂ ਹਨ। ਲੋਕਤੰਤਰ ਦੇ ਇਸ ਤਿਉਹਾਰ ‘ਚ ਹਿੱਸਾ ਲੈਣ ਵਾਲੇ ਲੋਕ ਅਪਣੇ ਵੋਟ....

Voting Ink

ਹੈਦਰਾਬਾਦ (ਭਾਸ਼ਾ) : ਤੇਲੰਗਨਾ ਅਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਚੱਲ ਰਹੀਆਂ ਹਨ। ਲੋਕਤੰਤਰ ਦੇ ਇਸ ਤਿਉਹਾਰ ‘ਚ ਹਿੱਸਾ ਲੈਣ ਵਾਲੇ ਲੋਕ ਅਪਣੇ ਵੋਟ ਅਧਿਕਾਰ ਦਾ ਪ੍ਰਯੋਗ ਕਰਨ ਤੋਂ ਬਾਅਦ ਸਿਆਹੀ ਦਾ ਨਿਸ਼ਾਨ ਹੌਂਸਲੇ ਨਾਲ ਦਿਖਾਉਂਦੇ ਹਨ। ਇਸ ਸਿਆਹੀ ਬਾਰੇ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਭਾਰਤ ਵਿਚ ਸਿਰਫ਼ ਦੋ ਕੰਪਨੀਆਂ ਹਨ ਜਿਹੜੀਆਂ ‘Voter Ink’ ਬਣਾਉਂਦੀਆਂ ਹਨ- ਹੈਦਰਾਬਾਦ ਦੇ ਰਾਇਡੂ ਲੈਬਸ ਅਤੇ ਮੈਸੂਰ ਦੇ ਮੈਸੂਰ ਐਂਡ ਵਾਰਨਿਸ਼ ਲਿਮਿਟਡ। ਇਹ ਦੋਨੇਂ ਕੰਪਨੀਆਂ ਪੂਰੇ ਦੇਸ਼ ਨੂੰ ਵੋਟਿੰਗ ਲਈ ਸਿਆਹੀ ਸਪਲਾਈ ਕਰਦੀਆਂ ਹਨ।

ਇਥੋਂ ਤਕ ਕਿ ਇਹਨਾਂ ਦੀ ਸਿਆਹੀ ਵਿਦੇਸ਼ਾਂ ਵਿਚ ਵੀ ਜਾਂਦੀ ਹੈ। ਇਹਨਾਂ ਕੰਪਨੀਆਂ ਦੇ ਕੰਪਾਸ ਵਿਚ ਸਿਆਹੀ ਬਣਾਉਂਦੇ ਸਮੇਂ ਸਟਾਫ਼ ਅਤੇ ਅਧਿਕਾਰੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਜਾਣ ਦੀ ਇਜ਼ਾਜਤ ਨਹੀਂ ਹੈ। ਦੱਸ ਦਈਏ ਕਿ ਵੋਟਿੰਗ ਵਿਚ ਇਸਤੇਮਾਲ ਹੋਣ ਵਾਲੀ ਸਿਆਹੀ ਵਿਚ ਸਿਲਵਰ ਨਾਈਟ੍ਰੇਟ ਹੁੰਦਾ ਹੈ ਜਿਹੜਾ ਕਿ ਅਲਟ੍ਰਾਵਾਇਲਟ ਲਾਈਟ ਪੜ੍ਹਨ ‘ਤੇ ਸਕਿਨ ‘ਤੇ ਐਵੇਂ ਦਾ ਨਿਸ਼ਾਨ ਛੱਡਦਾ ਹੈ ਜਿਹੜਾ ਕਿ ਮਿਟਦਾ ਨਹੀਂ ਹੈ। ਇਹ ਦੋਨੇਂ ਕੰਪਨੀਆਂ 25,000-30,000 ਬੋਤਲਾਂ ਹਰ ਰੋਜ਼ ਬਣਾਉਂਦੀਆਂ ਹਨ ਅਤੇ ਇਹਨਾਂ ਨੂੰ 10 ਬੋਤਲਾਂ ਦੀ ਪੈਕਿੰਗ ਵਿਚ ਰੱਖਿਆ ਜਾਂਦਾ ਹੈ।

ਸਾਲ 2014 ਵਿਚ ਹੋਈਆਂ ਚੋਣਾਂ ਵਿਚ ਚੀਫ਼ ਇਲੈਕਸ਼ਨ ਕਮਿਸ਼ਨਰ ਨੇ ਸਿਰਵਰ ਨਾਈਟ੍ਰੇਟ ਦੀ ਮਾਤਰਾ 20-25 ਫ਼ੀਸਦੀ ਵਧਾ ਦਿਤੀ ਸੀ ਤਾਂਕਿ ਉਹ ਲੰਬੇ ਸਮੇਂ ਤਕ ਲੱਗੀ ਰਹੇ। ਹੈਦਰਾਬਾਦ ਦੀ ਕੰਪਨੀ ਅਫ਼ਰੀਕਾ ਦੇ ਰਵਾਂਡਾ, ਮੋਜਾਂਬੀਕ, ਦੱਖਣੀ ਅਫ਼ਰੀਕਾ, ਜਾਂਬਿਆ ਵਰਗੇ ਦੇਸ਼ਾਂ ਵਿਚ ਸਿਆਹੀ ਪਹੁੰਚਾਉਂਦੀ ਹੈ। ਨਾਲ ਹੀ, ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਪਲਸ ਪੋਲੀਆ ਪ੍ਰੋਗ੍ਰਾਮ ਦੇ ਲਈ ਵੀ ਕੰਮ ਕਰਦੀ ਹੈ, ਅਤੇ ਮੈਸੂਰ ਦੀ ਕੰਪਨੀ ਯੂ.ਕੇ, ਮਲੇਸ਼ੀਆ, ਟਰਕੀ, ਡੇਨਮਾਰਕ ਅਤੇ ਪਾਕਿਸਤਾਨ ਸਮੇਤ 28 ਦੇਸ਼ਾਂ ਵਿਚ ਭੇਜਤੀ ਹੈ।

ਸਿਰਫ਼ ਤੇਲੰਗਨਾ ਚੋਣਾਂ ਵਿਚ ਹੀ 56,136 ਬੋਤਲਾਂ ਦੀ ਵਰਤੋਂ ਹੋ ਜਾਵੇਗੀ। ਰਾਇਡੂ ਲੈਬ ਦੇ ਸੀ.ਈ.ਓ ਸ਼ੰਸ਼ਾਕ ਰਾਇਡੂ ਦੱਸਦੇ ਹਨ ਕਿ ਇਹਨਾਂ ਦੀ Expiry Date 90 ਦਿਨ ਤੋਂ ਬਾਅਦ ਦੀ ਹੁੰਦੀ ਹੈ। ਅਤੇ ਨਿਸ਼ਾਨ ਇਕ ਹਫ਼ਤੇ ਤੱਕ ਲੱਗਿਆ ਰਹਿੰਦਾ ਹੈ। ਹਾਲਾਂਕਿ ਚੋਣਾਂ ਦੇ ਨਿਯਮਾਂ ਕਾਰਨ ਰਾਇਡੂ ਲੈਬਸ ਤੇਲੰਗਣਾ ਚੋਣਾਂ ਵਿਚ ਸਿਆਹੀ ਸਪਲਾਈ ਨਹੀਂ ਕਰ ਸਕੀ।