ਸੜਕਾਂ ਮਿਲੀਆਂ ਖ਼ਰਾਬ ਤਾਂ, ਠੇਕੇਦਾਰ 'ਤੇ ਚਲਾਵਾਂਗੇ ਬੁਲਡੋਜ਼ਰ: ਨਿਤਿਨ ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਸੜਕਾਂ ਖ਼ਰਾਬ ਮਿਲੀਆਂ ਤਾਂ ਸਬੰਧਿਤ ਠੇਕੇਦਾਰਾਂ ਉੱਤੇ ਬੁਲਡੋਜ਼ਰ ਚਲਾਇਆ ਜਾਵੇਗਾ, ਜੀ ...

ਨਿਤਿਨ ਗਡਕਰੀ

ਨਵੀਂ ਦਿੱਲੀ (ਭਾਸ਼ਾ) : ਜੇਕਰ ਸੜਕਾਂ ਖ਼ਰਾਬ ਮਿਲੀਆਂ ਤਾਂ ਸਬੰਧਿਤ ਠੇਕੇਦਾਰਾਂ ਉੱਤੇ ਬੁਲਡੋਜ਼ਰ ਚਲਾਇਆ ਜਾਵੇਗਾ, ਜੀ ਹਾਂ ਇਹ ਚਿਤਾਵਨੀ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ। ਗਡਕਰੀ ਨੇ ਕਿਹਾ ਹੈ ਕਿ ਜੇਕਰ ਸੜਕਾਂ ਖ਼ਰਾਬ ਹਾਲਤ ‘ਚ ਮਿਲਦੀਆਂ ਤਾਂ ਉਹ ਸਬੰਧਿਤ ਠੇਕੇਦਾਰ ਉੱਤੇ ਬੁਲਡੋਜ਼ਰ ਚਲਵਾ ਦੇਣਗੇ। ਉਨ੍ਹਾਂ ਕਿਹਾ ਕਿ ਸੜਕਾਂ ਦੇਸ਼ ਦੀ ਜਾਇਦਾਦ ਨੇ ਅਤੇ ਉਨ੍ਹਾਂ ਦੀ ਗੁਣਵੱਤਾ 'ਚ ਕੋਈ ਸਮਝੌਤਾ ਨਹੀਂ ਹੋਵੇਗਾ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 10 ਲੱਖ ਕਰੋੜ ਦਾ ਠੇਕਾ ਦਿੱਤਾ ਹੈ ਤੇ ਉਹ ਇੱਕ ਗੱਲ ਮਾਣ ਨਾਲ ਕਹਿ ਸਕਦੇ ਨੇ ਕਿ ਹਾਲੇ ਤੱਕ ਕਿਸੇ ਵੀ ਠੇਕੇਦਾਰ ਨੂੰ ਆਡਰ ਮੰਗਣ ਲਈ ਮੇਰੇ ਦਿੱਲੀ ਆਫ਼ਿਸ ‘ਚ ਨਹੀਂ ਆਉਣਾ ਪਿਆ ਗਡਕਰੀ ਨੇ ਕਿਹਾ ਕਿ ਉਹ ਮਾਣ ਨਾਲ ਕਰ ਸਕਦੇ ਨੇ ਪਰ ਇੱਕ ਗੱਲ ਹੋਰ ਵੀ ਹੈ ਕਿ ਜਿਸ ਨੂੰ ਬੋਲਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ, ਉਸ ਨੇ ਵੱਡੇ ਵੱਡੇ ਠੇਕੇਦਾਰਾਂ ਨੂੰ ਕਿਹਾ ਕਿ ਜੇਕਰ ਸੜਕ ਖ਼ਰਾਬ ਹੋਈ ਤਾਂ ਬੁਲਡੋਜ਼ਰ ਥੱਲੇ ਦੇ ਦੇਵਾਂਗਾ।