ਗੰਨੇ ਤੋਂ ਸਿੱਧਾ ਈਥਾਨੋਲ ਤਿਆਰ ਕੀਤੀ ਜਾਵੇਗੀ : ਨਿਤਿਨ ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਸਤੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕਿਹਾ ਕਿ ਚੀਨੀ ਮਿਲਾਂ ਹੁਣ ਵਾਤਾਵਰਨ ਅਨੁਕੂਲ ਬਾਲਣ ਈਥਾਨੋਲ ਸਿੱਧਾ...

Ethanol will be prepared directly from sugarcane

ਗੋਰਖਪੁਰ (ਭਾਸ਼ਾ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਸਤੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕਿਹਾ ਕਿ ਚੀਨੀ ਮਿਲਾਂ ਹੁਣ ਵਾਤਾਵਰਨ ਅਨੁਕੂਲ ਬਾਲਣ ਈਥਾਨੋਲ ਸਿੱਧਾ ਗੰਨੇ ਤੋਂ ਬਣਾਉਣਗੀਆਂ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੀਆਂ ਤਕਨੀਕਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਬਿਜਲੀ ਅਤੇ ਜੈਵ-ਬਾਲਣ ਬਣਾਇਆ ਜਾ ਸਕਦਾ ਹੈ ਅਤੇ ਸਰਕਾਰ ਨੇ ਪਹਿਲਾਂ ਹੀ ਸਿੱਧਾ ਗੰਨੇ ਤੋਂ ਈਥਾਨੌਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।