ਭਾਰੀ ਬਰਫ਼ਬਾਰੀ ਤੋਂ ਬਾਅਦ ਕਸ਼ਮੀਰ ‘ਚ ਠੰਡ ਤੋਂ ਰਾਹਤ, ਜਨਜੀਵਨ ਪੱਟੜੀ ‘ਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੌਸਮ ਨੇ ਰਾਹਤ.......

Kashmir Cold

ਸ਼੍ਰੀਨਗਰ : ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੌਸਮ ਨੇ ਰਾਹਤ ਦਿਤੀ ਹੈ। ਕਸ਼ਮੀਰ ਵਿਚ ਠੰਡ ਦਾ ਅਸਰ ਪਹਿਲਾਂ ਨਾਲੋਂ ਘੱਟ ਹੋਇਆ ਹੈ। ਦੁਨਿਆ ਭਰ ਵਿਚ ਯਾਤਰੀਆਂ ਦੇ ਲਈ ਮਸ਼ਹੂਰ ਗੁਲਮਾਰਗ ਵਿਚ ਦੋ ਫੁੱਟ ਦੀ ਬਰਫ਼ਬਾਰੀ ਹੋਈ ਹੈ। ਗੁਲਮਾਰਗ ਵਿਚ ਸੜਕਾਂ ਤੋਂ ਬਰਫ਼ ਨੂੰ ਹਟਾਇਆ ਜਾ ਰਿਹਾ ਹੈ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜ ਮਾਰਗ ਉਤੇ ਵਾਹਨਾਂ ਦੀ ਆਵਾਜਾਈ ਐਤਵਾਰ ਨੂੰ ਵੱਡੇ ਤੌਰ ਉਤੇ ਬਹਾਲ ਹੈ। ਇਕ ਦਿਨ ਪਹਿਲਾਂ ਭਾਰੀ ਬਰਫ਼ਬਾਰੀ  ਦੇ ਕਾਰਨ ਰਸਤੇ ਉਤੇ ਆਵਾਜਾਈ ਰੋਕ ਦਿਤੀ ਗਈ ਸੀ।

ਜੰਮੂ-ਸ਼੍ਰੀਨਗਰ ਰਾਜ ਮਾਰਗ ਜੰਮੂ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਹਰ ਮੌਸਮ ਦਾ ਇਕ ਮਾਤਰ ਸੰਪਰਕ ਰਸਤਾ ਹੈ। ਮੌਸਮ ਵਿਚ ਸੁਧਾਰ ਦੇਖਦੇ ਹੋਏ ਅਤੇ ਰਸਤਾ ਤੋਂ ਬਰਫ਼ ਹਟਾਉਣ ਤੋਂ ਬਾਅਦ ਜੰਮੂ ਤੋਂ ਸ਼੍ਰੀਨਗਰ ਦੇ ਵੱਲ ਇਕ ਪਾਸੇ ਤੋਂ ਆਵਾਜਾਈ ਦੀ ਆਗਿਆ ਦੇ ਦਿਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ ਹਵਾਈ ਅੱਡੇ ਉਤੇ ਜਹਾਜ਼ਾਂ ਦੀਆਂ ਉਡਾਣਾਂ ਵੀ ਐਤਵਾਰ ਨੂੰ ਬਹਾਲ ਹੋ ਗਈਆਂ। ਬਰਫ਼ਬਾਰੀ ਦੇ ਕਾਰਨ ਰੋਡ ਟਰਾਂਸਪੋਰਟ ਦੋ ਦਿਨ ਪਹਿਲਾਂ ਤੱਕ ਪ੍ਰਭਾਵਿਤ ਰਿਹਾ।

ਸ਼ਨਿਚਰਵਾਰ ਨੂੰ ਘਾਟੀ ਦੇ ਮੈਦਾਨੀ ਇਲਾਕੀਆਂ ਵਿਚ ਇਸ ਸਾਲ ਵਿਚ ਭਾਰੀ ਬਰਫ਼ਬਾਰੀ ਦੇਖੀ ਗਈ ਜਿਸ ਦੇ ਨਾਲ ਧਰਾਤਲ ਤੋਂ ਲੈ ਕੇ ਹਵਾਈ ਆਵਾਜਾਈ ਪ੍ਰਭਾਵਿਤ ਹੋਇਆ। ਸ਼ੁੱਕਰਵਾਰ ਦੁਪਹਿਰ ਤੋਂ ਸ਼ਨੀਵਾਰ ਸਵੇਰੇ ਤੱਕ ਹੋਈ ਬਰਫ਼ਬਾਰੀ ਨਾਲ ਸਮੁੱਚੇ ਕਸ਼ਮੀਰ ਵਿਚ ਜਨਜੀਵਨ ਪ੍ਰਭਾਵਿਤ ਹੋ ਗਿਆ। ਕਾਜੀਗੁੰਡ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ 0.6 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ ਜਦੋਂ ਕਿ ਕੋਕੇਰਨਾਗ ਵਿਚ ਇਹ ਸਿਫ਼ਰ ਤੋਂ 2.2 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ।

ਉੱਤਰ ਕਸ਼ਮੀਰ ਦੇ ਕੁਪਵਾੜਾ ਸ਼ਹਿਰ ਵਿਚ ਹੇਠਲਾ ਪਾਰਾ ਸਿਫ਼ਰ ਤੋਂ 4.2 ਡਿਗਰੀ ਸੈਲਸੀਅਸ ਹੇਠਾਂ ਰਿਹਾ। ਪਹਲਗਾਮ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ 7.9 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ ਜਦੋਂ ਕਿ ਗੁਲਮਰਗ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ ਨੌਂ ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ, ਜੋ ਰਾਜ ਵਿਚ ਸਭ ਤੋਂ ਠੰਡਾ ਸਥਾਨ ਰਿਹਾ। ਮੌਸਮ ਵਿਭਾਗ ਨੇ ਵੀਰਵਾਰ ਤੱਕ ਸਮੁੱਚੇ ਕਸ਼ਮੀਰ ਵਿਚ ਜਿਆਦਾਤਰ ਖੁਸ਼ਕ ਮੌਸਮ ਰਹਿਣ ਦਾ ਪੂਰਾ ਅਨੁਮਾਨ ਲਗਾਇਆ ਹੈ।