ਸ਼ਿਮਲਾ ਤੋਂ ਜ਼ਿਆਦਾ ਠੰਡੀ ਹੋਈ ਦਿੱਲੀ, ਰਾਜਸਥਾਨ ਅਤੇ ਪੰਜਾਬ 'ਚ ਪਾਰਾ ਸਿਫ਼ਰ ਤੋਂ ਹੇਠਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਭਾਰਤ ਸੀਤ ਲਹਿਰ ਦੀ ਚਪੇਟ ਵਿਚ ਹੈ। ਪਹਾੜਾਂ 'ਤੇ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨਾਂ ਵਿਚ ਵੀ ਵਿਖਾਈ ਦੇ ਰਿਹਾ ਹੈ ਅਤੇ ਰਾਜਸਥਾਨ ਵਿਚ ਵੀ ਪਾਰਾ  4.5 ਡਿਗਰੀ ...

Delhi

ਨਵੀਂ ਦਿੱਲੀ :- ਉੱਤਰ ਭਾਰਤ ਸੀਤ ਲਹਿਰ ਦੀ ਚਪੇਟ ਵਿਚ ਹੈ। ਪਹਾੜਾਂ 'ਤੇ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨਾਂ ਵਿਚ ਵੀ ਵਿਖਾਈ ਦੇ ਰਿਹਾ ਹੈ ਅਤੇ ਰਾਜਸਥਾਨ ਵਿਚ ਵੀ ਪਾਰਾ  4.5 ਡਿਗਰੀ ਤੱਕ ਡਿੱਗ ਗਿਆ ਹੈ। ਉਥੇ ਹੀ ਦਿੱਲੀ ਵਿਚ ਪਾਰਾ 2.6 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਸ਼ਿਮਲਾ ਤੋਂ ਵੀ ਘੱਟ ਹੈ। ਇਸ ਤੋਂ ਇਲਾਵਾ ਜੰਮੂ - ਕਸ਼ਮੀਰ ਦੇ ਨਾਲ ਹਿਮਾਚਲ ਅਤੇ ਉਤਰਾਖੰਡ ਵਿਚ ਵੀ ਜ਼ਿਆਦਾਤਰ ਜਗ੍ਹਾ ਪਾਰਾ ਸਿਫ਼ਰ ਤੋਂ ਹੇਠਾਂ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਸ਼੍ਰੀਨਗਰ ਦੀ ਡਲ ਝੀਲ ਜੰਮਣ ਤੋਂ ਬਾਅਦ ਹੁਣ ਜੰਮੂ ਦੇ ਕਈ ਇਲਾਕਿਆਂ ਵਿਚ ਪਾਲਾ ਪਿਆ। ਉਥੇ ਹੀ ਹਿਮਾਚਲ ਦੇ ਅੱਠ ਸ਼ਹਿਰਾਂ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਉਤਰਾਖੰਡ ਸਥਿਤ ਚਾਰਾਂ ਧਾਮ ਦਾ ਅਧਿਕਤਮ ਤਾਪਮਾਨ ਵੀ ਮਾਈਨਸ ਵਿਚ ਪਹੁੰਚ ਗਿਆ ਹੈ। ਰਾਜਸਥਾਨ ਵਿਚ ਠੰਡ ਨੇ ਜਨਜੀਵਨ ਅਸਤ - ਵਿਅਸਤ ਕਰ ਦਿਤਾ ਹੈ। ਰਾਜਸਥਾਨ ਦੇ ਸੀਕਰ ਜਿਲ੍ਹੇ ਵਿਚ ਤਾਪਮਾਨ 4.5 ਡਿਗਰੀ ਤੱਕ ਜਾ ਪਹੁੰਚਿਆ ਹੈ।

ਸ਼ਨੀਵਾਰ ਸਵੇਰੇ ਫਤਿਹਪੁਰ ਸ਼ੇਖਾਵਾਟੀ ਕਸਬੇ ਵਿਚ ਹੇਠਲਾ ਤਾਪਮਾਨ 4.5 ਡਿਗਰੀ ਦਰਜ ਕੀਤਾ ਗਿਆ। ਤਾਪਮਾਨ ਦੇ ਡਿੱਗਣ ਨਾਲ ਇਸ ਇਲਾਕੇ ਵਿਚ ਖੁੱਲੀ ਜਗ੍ਹਾਵਾਂ 'ਤੇ ਰੱਖਿਆ ਅਤੇ ਖੇਤਾਂ ਵਿਚ ਦਿੱਤਾ ਗਿਆ ਪਾਣੀ ਜੰਮ ਗਿਆ। ਅਜਿਹੇ ਵਿਚ ਇਲਾਕੇ ਵਿਚ ਫਸਲ ਖ਼ਰਾਬ ਹੋਣ ਦੀ ਆਸ਼ੰਕਾ ਵੱਧ ਗਈ ਹੈ। ਉਥੇ ਹੀ ਮੌਸਮ ਵਿਭਾਗ ਨੇ ਠੰਡੀਆਂ ਹਵਾਵਾਂ ਅਤੇ ਕੋਹਰੇ ਤੋਂ ਇਲਾਵਾ ਪਾਲਾ ਡਿੱਗਣ ਦੀ ਆਸ਼ੰਕਾ ਵੀ ਜਤਾਈ ਹੈ।

ਦਿੱਲੀ ਸ਼ਨੀਵਾਰ ਨੂੰ ਸ਼ਿਮਲਾ ਤੋਂ ਵੀ ਜ਼ਿਆਦਾ ਠੰਡੀ ਹੋ ਗਈ। ਹੇਠਲੇ ਤਾਪਮਾਨ ਨੇ ਕਈ ਰਿਕਾਰਡ ਤੋੜ ਦਿਤੇ। ਜਿੱਥੇ ਸ਼ਿਮਲਾ ਦਾ ਹੇਠਲਾ ਤਾਪਮਾਨ ਸ਼ਨੀਵਾਰ ਨੂੰ 4.5 ਡਿਗਰੀ ਸੈਲਸੀਅਸ ਰਿਹਾ। ਉਥੇ ਹੀ ਦਿੱਲੀ ਵਿਚ ਇਹ 2.6 ਪਹੁੰਚ ਗਿਆ।

ਇਸ ਤੋਂ ਇਲਾਵਾ ਗੁਰੂਗਰਾਮ ਵਿਚ ਹੇਠਲਾ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ, ਪੰਜਾਬ ਵਿਚ ਆਦਮਪੁਰ ਸੱਭ ਤੋਂ ਠੰਡਾ ਰਿਹਾ, ਜਿੱਥੇ ਪਾਰਾ 1.7 ਡਿਗਰੀ ਤੱਕ ਡਿੱਗ ਗਿਆ। ਜਦੋਂ ਕਿ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦਾ ਤਾਪਮਾਨ ਕ੍ਰਮਵਾਰ 0.4 ਅਤੇ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭੀਲਵਾੜਾ - 1.0, ਚੁਰ - 0.6, ਮਾਉਂਟ ਆਬੂ - 1.0, ਫਤਿਹਪੁਰ ਸ਼ੇਖਾਵਾਟੀ - 4.5