ਜੰਗਲਾਂ 'ਚ ਅਫੀਮ ਬੀਜ ਕੇ ਨਸਲਾਂ ਬਰਬਾਦ ਕਰ ਰਹੇ ਹਨ ਗ਼ੈਰ ਕਾਨੂੰਨੀ ਕਾਰੋਬਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਏ ਹਨ।

Opium Cultivation

ਖੂੰਟੀ : ਖੇਤਾਂ ਵਿਚ ਲਗੇ ਲਾਲ ਅਤੇ ਚਿੱਟੇ ਫੁੱਲਾਂ ਨੂੰ ਦੇਖ ਕੇ ਪਹਿਲੀ ਨਜ਼ਰ ਵਿਚ ਇਹ ਗੁਲਾਬ ਲਗਦੇ ਹਨ ਪਰ ਗੁਲਾਬ ਦੀ ਦਿੱਖ ਵਰਗੇ ਇਹ ਫੁੱਲ ਖੁਸ਼ਬੂ ਨਹੀ ਸਗੋਂ ਨਸ਼ਾ ਫੈਲਾਉਣ ਦਾ ਕੰਮ ਕਰਦੇ ਹਨ। ਖੂੰਟੀ ਜ਼ਿਲ੍ਹੇ ਦੇ ਜੰਗਲਾਂ ਵਿਚ ਅਫੀਮ ਲਈ ਡੋਡਿਆਂ ਦੀ ਫਸਲ ਵੱਡੇ ਪੱਧਰ 'ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਬੀਜੀ ਜਾਂਦੀ ਹੈ। ਸੂਚਨਾ ਮਿਲਣ 'ਤੇ ਪੁਲਿਸ ਹਰ ਵਾਰ ਇਹਨਾਂ ਨੂੰ ਖਤਮ ਕਰਦੀ ਹੈ ਪਰ ਨਸ਼ੇ ਦੇ ਕਾਰੋਬਾਰੀ ਹਰ ਵਾਰ ਇਹਨਾਂ ਨੂੰ ਵੱਖ-ਵੱਖ ਥਾਵਾਂ 'ਤੇ ਬੀਜ ਦਿੰਦੇ ਹਨ। ਪਹਿਲੀ ਵਾਰ ਜ਼ਿਲ੍ਹੇ ਦੇ ਕਰਰਾ ਖ਼ੇਤਰ ਵਿਚ ਅਫੀਮ ਦੀ ਖੇਤੀ ਦੇ ਮਾਮਲੇ ਸਾਹਮਣੇ ਆਏ ਹਨ।

ਇਕ ਦਿਨ ਪਹਿਲਾਂ ਪੁਲਿਸ ਨੇ ਕਰਰਾ ਦੇ ਪਹਾੜਟੋਲੀ ਵਿਚ ਅਫੀਮ ਦੀ ਫਸਲ ਬਰਬਾਦ ਕੀਤੀ ਤਾਂ ਅਗਲੇ ਦਿਨ ਕਰਰਾ ਦੀ ਥਾਂ ਤੇ ਜਰੀਆਗੜ੍ਹ  ਥਾਣਾ ਅਧੀਨ ਆਉਂਦ ਤਿਲਮੀ ਚੁਟੀਆਟੋਲੀ ਵਿਚ ਪੁਲਿਸ ਨੇ ਦੋ ਏਕੜ ਵਿਚ ਲਗੇ ਅਫੀਮ ਦੇ ਪੌਦਿਆਂ ਨੂੰ ਖਤਮ ਕਰਨ ਦਾ ਕੰਮ ਕੀਤਾ। ਖੂੰਟੀ ਜ਼ਿਲ੍ਹੇ ਦੇ ਮਾਰੰਗਹਾਦਾ ਥਾਣੇ ਦੀ ਪੁਲਿਸ ਨੇ ਅਫੀਮ ਵਿਰੁਧ ਵੱਡੇ ਪੱਧਰ 'ਤੇ ਮੁਹਿੰਮ ਚਲਾ ਰਹੀ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਏ ਹਨ।

ਜ਼ਿਲ੍ਹੇ ਦੇ ਐਸਡੀਪੀਓ ਕੁਲਦੀਪ ਕੁਮਾਰ ਅਤੇ ਡੀਐਸਪੀ ਵਿਕਾਸ ਆਨੰਦ ਅਪਣੀ ਪੂਰੀ ਟੀਮ ਦੇ ਨਾਲ ਮਾਰੰਗਹਾਦਾ ਖੇਤਰ ਦੇ ਪਿੰਡ ਦੁਲਮੀ ਪੁੱਜੀ। ਦੁਲਮੀ ਪਿੰਡ ਵਿਚ ਕੀਤੀ ਗਈ ਅਫੀਮ ਦੀ ਖੇਤੀ ਦੇ ਪੌਦੇ ਵੱਡੇ ਹੋ ਚੁੱਕੇ ਸਨ। ਦੂਰ-ਦੂਰ ਤੱਕ ਅਫੀਮ ਦੇ ਚਿੱਟੇ ਅਤੇ ਲਾਲ ਰੰਗ ਦੇ ਫੁੱਲ ਦਿਖਾਏ ਦੇ ਰਹੇ ਸਨ। ਪੁਲਿਸ ਅਤੇ ਐਨਸੀਬੀ ਦੀ ਟੀਮ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਵਿਚ ਪਹਿਲੀ ਵਾਰ

ਘਾਟ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕਰਦੇ ਹੋਏ ਲਗਭਗ ਅੱਠ ਏਕੜ ਵਿਚ ਲਗੀ ਅਫੀਮ ਦੀ ਫਸਲ ਨੂੰ ਵੀ ਖਤਮ ਕਰ ਦਿਤਾ ਹੈ। ਪੁਲਿਸ ਮੁਤਾਬਕ ਅਫੀਮ ਦੀ ਖੇਤੀ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਉਹਨਾਂ ਦੀ ਪਛਾਣ ਹੁੰਦੇ ਹੀ ਉਹਨਾਂ ਵਿਰੁਧ ਐਫਆਈਆਰ ਦਰਜ ਕੀਤੀ ਜਾਵੇਗੀ। ਸੂਤਰਾਂ ਦੀ ਮੰਨੀ ਜਾਵੇ ਤਾਂ ਜੰਗਲਾਂ ਵਿਚ ਅਫੀਮ ਦੇ ਖੇਤਾਂ ਵਿਚ ਜਿਵੇਂ ਹੀ ਫੁੱਲ ਲਗਣਗੇ, ਡਰੋਨ ਕੈਮਰੇ ਦੀ ਵਰਤੋਂ ਨਾਲ ਅਫੀਮ ਦੇ ਖੇਤਾਂ ਦਾ ਪਤਾ ਲਗਾਇਆ ਜਾਵੇਗਾ।