ਪਲਕ ਦਾ ਸੁਫ਼ਨਾ 'ਮਿਸ ਇੰਡੀਆ' ਅਤੇ 'ਮਿਸ ਵਰਲਡ' ਬਣਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਦ ਰੁੱਤ ਦੀ ਸੁੰਦਰੀ ਦਾ ਤਾਜ ਪਹਿਨਣ ਵਾਲੀ ਚੰਬੇ ਦੇ ਦੁਰਗਮ ਸਿੰਹੁਤਾ ਖੇਤਰ ਦੀ ਪਲਕ ਸ਼ਰਮਾ ਮਿਸ ਇੰਡੀਆ ਦਾ ਖਿਤਾਬ ਜਿੱਤਣਾ ਚਾਹੁੰਦੀ ਹੈ। ਪਲਕ ਨੇ ਕਿਹਾ ਕਿ ਇਹ ...

Palak Sharma

ਮਨਾਲੀ : ਸਰਦ ਰੁੱਤ ਦੀ ਸੁੰਦਰੀ ਦਾ ਤਾਜ ਪਹਿਨਣ ਵਾਲੀ ਚੰਬੇ ਦੇ ਦੁਰਗਮ ਸਿੰਹੁਤਾ ਖੇਤਰ ਦੀ ਪਲਕ ਸ਼ਰਮਾ ਮਿਸ ਇੰਡੀਆ ਦਾ ਖਿਤਾਬ ਜਿੱਤਣਾ ਚਾਹੁੰਦੀ ਹੈ। ਪਲਕ ਨੇ ਕਿਹਾ ਕਿ ਇਹ ਕਰੀਅਰ ਦੀ ਸ਼ੁਰੂਆਤ ਹੈ। ਹਲੇ ਮੰਜ਼ਿਲ ਦੂਰ ਹੈ। ਇਸ ਦੇ ਲਈ ਕੜੀ ਮਿਹਨਤ ਕਰਾਂਗੀ। ਵਿੰਟਰ ਕਵੀਨ ਮੁਕਾਬਲੇ ਦੇ ਅਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਵੀਹ ਸਾਲ ਦੀ ਪਲਕ ਨੇ ਦੱਸਿਆ ਕਿ ਵਿੰਟਰ ਕਵੀਨ ਮੁਕਾਬਲੇ ਅਪਣੇ ਆਪ ਵਿਚ ਇਕ ਚੁਣੋਤੀ ਹੈ ਅਤੇ ਕੜਾਕੇ ਦੀ ਠੰਡ ਵਿਚ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਸੀ।

ਉਨ੍ਹਾਂ ਨੇ ਕਿਹਾ ਕਿ ਸਹੀ ਮਾਅਨੇ ਵਿਚ ਵਿੰਟਰ ਕਵੀਨ ਬਨਣਾ ਓਵਰ ਆਲ ਪ੍ਰਦਰਸ਼ਨ 'ਤੇ ਹੀ ਨਿਰਭਰ ਕਰਦਾ ਹੈ। ਮੈਨੂੰ ਖੁਦ ਦੀ ਪ੍ਰਤਿਭਾ 'ਤੇ ਭਰੋਸਾ ਸੀ, ਇਸ ਦਾ ਨਤੀਜਾ ਹੈ ਕਿ ਤਾਜ ਉਨ੍ਹਾਂ ਦੇ ਸਿਰ ਸੱਜਿਆ ਹੈ। ਮਾਡਲਿੰਗ ਵਿਚ ਕਰੀਅਰ ਬਣਾਉਣਾ ਉਨ੍ਹਾਂ ਦਾ ਸੁਫ਼ਨਾ ਹੈ। ਚੰਬਾ ਦੇ ਪਿੰਡ ਸਿਹੁੰਤਾ ਦੀ ਰਹਿਣ ਵਾਲੀ ਪਲਕ ਆਮ ਪਰਵਾਰ ਤੋਂ ਹੈ। ਬਚਪਨ ਤੋਂ ਹੀ ਘਰ ਤੋਂ ਬਾਹਰ ਰਹਿਣ ਵਾਲੀ ਪਲਕ ਦੇ ਪਿਤਾ ਰਾਜੀਵ ਸ਼ਰਮਾ ਸਟੇਟ ਕੋਆਪਰੇਟਿਵ ਬੈਂਕ ਵਿਚ ਬਤੌਰ ਮੈਨੇਜਰ ਹਨ। ਮਾਤਾ ਘਰੇਲੂ ਔਰਤ ਹੈ। ਇਸ ਤੋਂ ਪਹਿਲਾਂ ਉਹ ਧਰਮਸ਼ਾਲਾ ਵਿਚ ਮਿਸ ਹਿਮਾਲਿਆ ਪੇਜੇਂਟਰੀ ਦੀ ਬਿਊਟੀ ਕਵੀਨ ਮੁਕਾਬਲੇ ਵਿਚ ਦੂਜੇ ਸਥਾਨ 'ਤੇ ਰਹੀ ਹੈ।

ਉਨ੍ਹਾਂ ਦੀ ਦਸਵੀਂ ਤੱਕ ਦੀ ਸਿੱਖਿਆ ਮਾਡਲ ਸਕੂਲ ਕਰਮਲ ਗਗਲ ਤੋਂ ਹੋਈ ਹੈ ਅਤੇ ਬਾਰਵੀਂ ਗੁਰੂਕੁਲ ਰਾਵਮਾ ਪਾਠਸ਼ਾਲਾ ਧਰਮਸ਼ਾਲਾ ਤੋਂ ਪਾਸ ਕੀਤੀ ਹੈ। ਵਿੰਟਰ ਕਾਰਨੀਵਾਲ ਵਿਚ ਵਾਈਸ ਆਫ ਕਾਰਨੀਵਾਲ ਬਣੇ ਮੰਡੀ ਦੇ ਪਧਰ ਨਿਵਾਸੀ ਸੁਬਰਤ ਸ਼ਰਮਾ ਬਾਲੀਵੁੱਡ ਵਿਚ ਪਲੇ ਬੈਕ ਸਿੰਗਰ ਬਨਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਕਾਬਲੇ ਵਿਚ ਪ੍ਰਸਤੁਤੀ ਦੇਣਾ ਆਸਾਨ ਨਹੀਂ ਹੁੰਦਾ।

ਸੂਤਰਾਂ ਅਨੁਸਾਰ ਉਹ ਡੀਏਵੀ ਕਾਲਜ ਜਲੰਧਰ ਵਿਚ ਬੀਏ ਦੀ ਪੜਾਈ ਕਰ ਰਹੇ ਹਨ। ਇਨ੍ਹਾਂ ਦਾ ਵਿਸ਼ਾ ਸੰਗੀਤ ਹੈ। ਸੁਬਰਤ ਨੇ ਕਿਹਾ ਕਿ ਉਹ ਵਾਈਸ ਆਫ ਕਾਰਨੀਵਾਲ ਦਾ ਜੇਤੂ ਬਣ ਕੇ ਬੇਹੱਦ ਖੁਸ਼ ਹਾਂ। ਉਨ੍ਹਾਂ ਨੇ ਇਸ ਖਿਤਾਬ ਨੂੰ ਸੰਗੀਤ ਦੇ ਸਿਖਿਅਕ ਬਲਦੇਵ ਸਿੰਘ ਨਾਰੰਗ ਨੂੰ ਸਮਰਪਤ ਕੀਤਾ ਹੈ। ਇਸ ਤੋਂ ਇਲਾਵਾ ਅਪਣੀ ਸਫਲਤਾ ਦਾ ਪੁੰਨ ਪਿਤਾ ਗੋਪਾਲ ਸ਼ਰਮਾ ਅਤੇ ਮਾਤਾ ਹਰਸ਼ਾ ਸ਼ਰਮਾ ਨੂੰ ਵੀ ਦਿਤਾ ਹੈ।