ਡਿਗਦੀ ਵਿਕਾਸ ਦਰ : ਸਾਬਕਾ ਵਿੱਤ ਮੰਤਰੀ ਨੇ ਸਰਕਾਰ ਨੂੰ ਘੇਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜ ਫ਼ੀ ਸਦੀ ਵਿਕਾਸ ਦਰ ਦਾ ਅਨੁਮਾਨ ਸਰਕਾਰ ਦੇ ਮਾੜੇ ਪ੍ਰਬੰਧ ਦਾ ਸਬੂਤ

file photo

ਨਵੀਂ ਦਿੱਲੀ : ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਰਕਾਰ 'ਤੇ ਹਮਲੇ ਜਾਰੀ ਹਨ। ਇਸੇ ਦੌਰਾਨ ਵਿਕਾਸ ਦਰ ਦੇ ਲਾਏ ਜਾ ਰਹੇ ਨਵੇਂ ਅਨੁਮਾਨਾਂ ਨੇ ਜਿੱਥੇ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ ਉਥੇ ਵਿਰੋਧੀਆਂ ਨੂੰ ਵੀ ਹਮਲੇ ਕਰਨ ਦਾ ਮੌਕਾ ਦੇ ਦਿਤਾ ਹੈ। ਇਸੇ ਦੌਰਾਨ  ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸਾਲ 2019-20 ਲਈ ਵਿਕਾਸ ਦਰ ਪੰਜ ਫ਼ੀ ਸਦੀ ਰਹਿਣ ਦੇ ਅਨੁਮਾਨ ਕਾਰਨ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਰਕਾਰ ਤੇ ਮਾੜੇ ਪ੍ਰਬੰਧਾਂ ਦਾ ਦੋਸ਼ ਲਾÀੁਂਦਿਆਂ ਕਿ ਇਹ ਅਨੁਮਾਨ ਸਰਕਾਰ ਦੁਆਰਾ ਅਰਥਚਾਰੇ ਨੂੰ ਸੰਭਾਲਣ ਵਿਚ ਮੁਜਰਮਾਨਾ ਨਾਕਾਮੀ ਦਾ ਸਬੂਤ ਹੈ।

ਚਿਦੰਬਰਮ ਨੇ ਟਵਿਟਰ 'ਤੇ ਕਿਹਾ, 'ਕਲ ਜਾਰੀ ਕੀਤੀ ਗਈ ਰੀਪੋਰਟ ਵਿਚ ਦਸਿਆ ਗਿਆ ਅਨੁਮਾਨ ਸਰਕਾਰ ਦੇ ਮਾੜੇ ਪ੍ਰਬੰਧ ਦੀ ਕਹਾਣੀ ਬਿਆਨ ਕਰਦਾ ਹੈ। ਪਹਿਲੀ ਛਿਮਾਹੀ ਵਿਚ ਆਰਥਕ ਵਾਧਾ ਦਰ 4.75 ਫ਼ੀ ਸਦੀ ਸੀ ਤਾਂ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਦੂਜੀ ਛਿਮਾਹੀ ਵਿਚ ਇਹ 5.2 ਫ਼ੀ ਸਦੀ ਹੋਵੇਗੀ।'

ਉਨ੍ਹਾਂ ਦਾਅਵਾ ਕੀਤਾ, 'ਪ੍ਰਮੁੱਖ ਖੇਤਰ ਪੰਜ ਫ਼ੀ ਸਦੀ ਤੋਂ ਘੱਟ ਦਰ 'ਤੇ ਵਿਕਸਿਤ ਹੋਣਗੇ। ਅਸਲ ਵਿਚ ਇਹ 3.2 ਫ਼ੀ ਸਦੀ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਵਿਚ ਖੇਤੀ, ਮਾਇਨਿੰਗ, ਨਿਰਮਾਣ ਖੇਤਰ ਸ਼ਾਮਲ ਹਨ। ਇਸ ਤਰ੍ਹਾਂ, ਰੁਜ਼ਗਾਰ ਪੈਦਾ ਕਰਨ ਵਾਲੇ ਖੇਤਰ 3.2 ਫ਼ੀ ਸਦੀ ਜਾਂ ਇਸ ਤੋਂ ਘੱਟ ਦਰ 'ਤੇ ਹੀ ਵਧਣਗੇ।'

ਸਾਬਕਾ ਵਿੱਤ ਮੰਤਰੀ ਨੈ ਕਿਹਾ, 'ਸਰਕਾਰ ਦਾ ਦਾਅਵਾ ਹੈ ਕਿ ਲੱਖਾਂ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ, ਇਹ ਵੱਡਾ ਜੁਮਲਾ ਹੈ। 2019-20 ਵਿਚ ਮੌਜੂਦਾ ਕੀਮਤਾਂ 'ਤੇ ਗਰੌਸ ਫ਼ਿਕਸਡ ਕੈਪੀਟਲ ਫ਼ਾਰਮੇਸ਼ਨ ਯਾਨੀ ਜੀਐਸਫ਼ਸੀਐਫ਼ 28.1 ਫ਼ੀ ਸਦੀ ਹੋਵੇਗਾ ਜੋ ਹਾਲ ਹੀ ਦੇ ਸਾਲਾਂ ਵਿਚ ਸੱਭ ਤੋਂ ਘੱਟ ਹੈ ਅਤੇ ਸਿਖਰ ਤੋਂ ਤੀਬਰ ਗਿਰਾਵਟ ਹੈ।

ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਵਪਾਰਕ ਵਿਅਕਤੀ ਭਾਰਤ ਵਿਚ ਨਿਵੇਸ਼ ਕਰਨ ਦੇ ਚਾਹਵਾਨ  ਨਹੀਂ।' ਉਨ੍ਹਾਂ ਕਿਹਾ ਕਿ ਪ੍ਰਤੀ ਵਿਅਕਤੀ ਜੀਡੀਪੀ 4.3 ਫ਼ੀ ਸਦੀ ਦੀ ਦਰ ਨਾਲ ਵਧੇਗੀ, ਬਹੁਤੇ ਭਾਰਤੀਆਂ ਨੂੰ ਅਪਣੀ ਆਮਦਨ ਅਤੇ ਜੀਵਨ ਦੇ ਮਿਆਰ ਵਿਚਬਹੁਤ ਘੱਟ ਜਾਂ ਕੋਈ ਵਾਧਾ ਵਿਖਾਈ ਨਹੀਂ ਦੇਵੇਗਾ।