ਕਿਸਾਨ ਨੇਤਾ ਸੋਚ ਕੇ ਆਉਣਗੇ ਕਿ ਹੱਲ ਕੱਢਣਾ ਹੈ ਤਾਂ ਹੱਲ ਜ਼ਰੂਰ ਨਿਕਲੇਗਾ- ਕੇਂਦਰੀ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

8ਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਜਤਾਈ ਉਮੀਦ

Kailash Choudhary - Farmer Protest

ਨਵੀਂ ਦਿੱਲੀ: ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਕਹਿਣਾ ਹੈ ਕਿ ਪਹਿਲੇ ਗੇੜ ਦੀ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵਿਸ਼ਾ ਸੀ ਕਿ ਅਸੀਂ ਇਸ ਵਿਚ ਸੁਧਾਰ ਚਾਹੁੰਦੇ ਹਨ। ਸਰਕਾਰ ਸੁਧਾਰ ਲਈ ਤਿਆਰ ਹੈ।

ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅੱਜ ਦੀ ਗੱਲਬਾਤ ਵਿਚ ਉਹ ਸਭ ਇਸ ਗੱਲ ਨੂੰ ਸਮਝਣਗੇ। ਜੇਕਰ ਕਿਸਾਨ ਯੂਨੀਅਨ ਦੇ ਨੇਤਾ ਸੋਚ ਕੇ ਆਉਣਗੇ ਕਿ ਹੱਲ ਕੱਢਣਾ ਹੈ ਤਾਂ ਹੱਲ ਜ਼ਰੂਰ ਹੋਵੇਗਾ।

ਦੱਸ ਦਈਏ ਕਿ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਅੱਜ ਸ਼ੁੱਕਰਵਾਰ ਨੂੰ ਅੱਠਵੇਂ ਦੌਰ ਦੀ ਗੱਲਬਾਤ ਕਰਨਗੀਆਂ। ਦੋਵਾਂ ਧਿਰਾਂ ਦੀ ਜ਼ਿੱਦ ਅਤੇ ਕਿਸਾਨੀ ਜੱਥੇਬੰਦੀਆਂ ਦੀ ਤਾਕਤ ਦੀ ਪਰਖ ਵਿਚਕਾਰ ਗੱਲਬਾਤ ਦੇ ਨਤੀਜੇ ਨਿਕਲਣ ਦੀ ਸੰਭਾਵਨਾ ਨਹੀਂ ਹੈ।

ਸਕਾਰਾਤਮਕ ਰਵੱਈਏ ਨੂੰ ਦਰਸਾਉਣ ਲਈ ਸਰਕਾਰ ਇਸ ਸੰਵਾਦ ਵਿੱਚ ਕਿਸਾਨ ਸੰਗਠਨਾਂ ਨਾਲ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੇ ਗੱਲਬਾਤ ਕਰਨ ਦਾ ਪ੍ਰਸਤਾਵ ਦੇ ਸਕਦੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਕੇਐਮਪੀ ਹਾਈਵੇਅ ‘ਤੇ ਕਿਸਾਨਾਂ ਨੇ ਹਜ਼ਾਰਾਂ ਟਰੈਕਟਰਾਂ ਨਾਲ ਵਿਸ਼ਾਲ ਰੈਲੀ ਕੱਢੀ। ਇਸ ਦੌਰਾਨ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦਾ ਸਫਲ ਟਰੇਲਰ ਦਿਖਾਇਆ ਗਿਆ।