5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 15 ਜਨਵਰੀ ਤੱਕ ਕੋਈ ਰੋਡ ਸ਼ੋਅ ਜਾਂ ਰੈਲੀ ਨਹੀਂ ਹੋਵੇਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 690 ਸੀਟਾਂ 'ਤੇ 7 ਪੜਾਅ ਤਹਿਤ ਹੋਵੇਗੀ ਵੋਟਿੰਗ

Assembly Election 2022

 

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ 7 ​​ਪੜਾਵਾਂ ਤਹਿਤ ਵੋਟਿੰਗ ਹੋਵੇਗੀ। ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਤੋਂ ਹੋਵੇਗੀ। ਸਾਰੇ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

 

2022 Legislative Assembly election

ਚੋਣ ਕਮਿਸ਼ਨ ਨੇ ਕਿਹਾ ਕਿ ਕੋਰੋਨਾ ਦਰਮਿਆਨ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਖ਼ਤ ਪ੍ਰੋਟੋਕੋਲ ਦਾ ਪਾਲਣ ਕੀਤਾ ਜਾਵੇਗਾ। 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਰੈਲੀ, ਯਾਤਰਾ, ਸਾਈਕਲ ਅਤੇ ਸਕੂਟਰ ਰੈਲੀ ਦੀ ਇਜਾਜ਼ਤ ਨਹੀਂ ਹੋਵੇਗੀ। ਵਰਚੁਅਲ ਰੈਲੀ ਰਾਹੀਂ ਹੀ ਚੋਣ ਪ੍ਰਚਾਰ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿੱਤ ਤੋਂ ਬਾਅਦ ਕੋਈ ਜਲੂਸ ਨਹੀਂ ਕੱਢਿਆ ਜਾਵੇਗਾ। ਘਰ-ਘਰ ਪ੍ਰਚਾਰ ਕਰਨ ਲਈ ਸਿਰਫ਼ 5 ਲੋਕ ਹੀ ਜਾ ਸਕਦੇ ਹਨ। 15 ਜਨਵਰੀ ਤੋਂ ਬਾਅਦ ਚੋਣ ਕਮਿਸ਼ਨ ਸਥਿਤੀ ਦਾ ਜਾਇਜ਼ਾ ਲੈ ਕੇ ਕੋਈ ਫੈਸਲਾ ਲਵੇਗਾ।

Election Commission press conference

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਦੇਸ਼ ਦੇ 5 ਸੂਬਿਆਂ ਦੀਆਂ 690 ਵਿਧਾਨ ਸਭਾ ਸੀਟਾਂ ਉੱਤੇ ਚੋਣਾਂ ਹੋਣਗੀਆਂ। ਚੋਣਾਂ ਵਿਚ 18.34 ਕਰੋੜ ਵੋਟਰ ਹਿੱਸਾ ਲੈਣਗੇ। ਕੋਰੋਨਾ ਦਰਮਿਆਨ ਚੋਣਾਂ ਕਰਵਾਉਣ ਲਈ ਨਵੇਂ ਪ੍ਰੋਟੋਕੋਲ ਲਾਗੂ ਕੀਤੇ ਜਾਣਗੇ। ਸਾਰੇ ਚੋਣ ਵਰਕਰਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹੋਣਗੀਆਂ।

 2022 ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ ਬਿਗੁਲ

 

  • ਪਹਿਲਾ ਪੜਾਅ- 10 ਫਰਵਰੀ (ਉੱਤਰ ਪ੍ਰਦੇਸ਼)

  • ਦੂਜਾ ਪੜਾਅ-  14 ਫਰਵਰੀ (ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ ,ਗੋਆ)

  • ਤੀਜਾ ਪੜਾਅ-  20 ਫਰਵਰੀ (ਉੱਤਰ ਪ੍ਰਦੇਸ਼)

  • ਚੌਥਾ ਪੜਾਅ-  23 ਫਰਵਰੀ (ਉੱਤਰ ਪ੍ਰਦੇਸ਼)

  • ਪੰਜਵਾਂ ਪੜਾਅ- 27 ਫਰਵਰੀ (ਉੱਤਰ ਪ੍ਰਦੇਸ਼, ਮਣੀਪੁਰ)

  • ਛੇਵਾਂ ਪੜਾਅ-   3 ਮਾਰਚ   (ਉੱਤਰ ਪ੍ਰਦੇਸ਼, ਮਣੀਪੁਰ)

  • ਸੱਤਵਾਂ ਪੜਾਅ- 7 ਮਾਰਚ  (ਉੱਤਰ ਪ੍ਰਦੇਸ਼)

  • ਨਤੀਜੇ -  10 ਮਾਰਚ

 

ਸਿਆਸੀ ਪਾਰਟੀਆਂ ਲਈ ਦਿਸ਼ਾ-ਨਿਰਦੇਸ਼

1. ਸਾਰੇ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।

2. ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਦਾ ਐਲਾਨ ਕਰਨਾ ਹੋਵੇਗਾ।

3. ਉਮੀਦਵਾਰ ਨੂੰ ਅਪਰਾਧਿਕ ਇਤਿਹਾਸ ਵੀ ਦੱਸਣਾ ਹੋਵੇਗਾ।

4. ਯੂਪੀ, ਪੰਜਾਬ ਅਤੇ ਉਤਰਾਖੰਡ ਵਿਚ ਹਰ ਉਮੀਦਵਾਰ 40 ਲੱਖ ਰੁਪਏ ਖਰਚ ਕਰ ਸਕੇਗਾ।

5. ਮਣੀਪੁਰ ਅਤੇ ਗੋਆ ਵਿਚ ਇਹ ਖਰਚ ਸੀਮਾ 28 ਲੱਖ ਰੁਪਏ ਹੋਵੇਗੀ।