WhatsApp ਜ਼ਰੀਏ 5 ਮਿੰਟ ’ਚ ਡਾਊਨਲੋਡ ਕਰੋ ਕੋਵਿਡ ਵੈਕਸੀਨ ਸਰਟੀਫਿਕੇਟ, ਜਾਣੋ ਪੂਰੀ ਪ੍ਰਕਿਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਤੁਹਾਨੂੰ ਤੁਰੰਤ ਵੈਕਸੀਨ ਸਰਟੀਫਿਕੇਟ ਦੀ ਲੋੜ ਹੈ ਤਾਂ ਤੁਸੀਂ ਇਸ ਨੂੰ ਵਟਸਐਪ ਤੋਂ ਵੀ ਡਾਊਨਲੋਡ ਕਰ ਸਕਦੇ ਹੋ।

Download Vaccine Certificate on Whatsapp

ਨਵੀਂ ਦਿੱਲੀ: ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਦੇ ਚਲਦਿਆਂ ਹੁਣ ਜਨਤਕ ਥਾਵਾਂ ’ਤੇ ਜਾਣ ਲਈ ਕੋਵਿਡ-19 ਟੀਕਾਕਰਨ ਲਾਜ਼ਮੀ ਹੈ।  ਬਹੁਤ ਸਾਰੀਆਂ ਥਾਵਾਂ ਦੀ ਯਾਤਰਾ ਕਰਨ ਲਈ ਤੁਹਾਡੇ ਕੋਲ ਹੁਣ COVID-19 ਵੈਕਸੀਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਤੁਸੀਂ ਇਸ ਸਰਟੀਫਿਕੇਟ ਨੂੰ Co-Win ਦੀ ਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।  ਇਸ ਤੋਂ ਇਲਾਵਾ ਜੇਕਰ ਤੁਹਾਨੂੰ ਤੁਰੰਤ ਵੈਕਸੀਨ ਸਰਟੀਫਿਕੇਟ ਦੀ ਲੋੜ ਹੈ ਤਾਂ ਤੁਸੀਂ ਇਸ ਨੂੰ ਵਟਸਐਪ ਤੋਂ ਵੀ ਡਾਊਨਲੋਡ ਕਰ ਸਕਦੇ ਹੋ।

Coronavirus vaccine

ਇਸ ਦੀ ਪ੍ਰਕਿਰਿਆ ਬਹੁਤ ਅਸਾਨ ਹੈ। ਇਸ ਦੇ ਲਈ ਬਸ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਤੋਂ ਵਟਸਐਪ ਮੈਸੇਜ ਕਰਨਾ ਹੋਵੇਗਾ। ਤੁਸੀਂ WhatsApp ’ਤੇ ਮੌਜੂਦ MyGov Corona Helpdesk ਚੈਟਬੋਟ ਤੋਂ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਮਾਰਚ 2020 ਵਿਚ ਕੋਵਿਡ-19 ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਕੀਤਾ ਗਿਆ ਸੀ।

Whatsapp

COVID-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਤੁਸੀਂ ਵਟਸਐਪ ਜ਼ਰੀਏ COVID-19 ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪਹਿਲਾਂ ਆਪਣੇ ਫੋਨ ਵਿਚ +91 9013151515 ਨੰਬਰ ਨੂੰ MyGov Corona Helpdesk ਨਾਂਅ ਤੋਂ ਸੇਵ ਕਰਨਾ ਹੋਵੇਗਾ। ਨੰਬਰ ਸੇਵ ਹੋਣ ਤੋਂ ਬਾਅਦ WhatsApp ਖੋਲ੍ਹੋ ਅਤੇ ਇਕ ਨਵੀਂ ਚੈਟ ਵਿੰਡੋ ਵਿਚ ਜਾਓ ਅਤੇ +91 9013151515 (MyGov Corona Helpdesk) ਨੂੰ ਸਰਚ ਕਰੋ। ਇਸ ਨੰਬਰ 'ਤੇ ਤੁਹਾਨੂੰ Hi ਲਿਖ ਕੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਹ ਤੁਹਾਨੂੰ ਕਈ ਵਿਕਲਪ ਦੇਵੇਗਾ।

Covid Vaccination Certificate

ਇਸ ਵਿਚ ਤੁਹਾਨੂੰ ਡਾਊਨਲੋਡ ਸਰਟੀਫਿਕੇਟ ਦਾ ਵਿਕਲਪ ਚੁਣਨਾ ਹੋਵੇਗਾ। ਇਸ ਦੇ ਲਈ ਤੁਹਾਨੂੰ 2 ਲਿਖ ਕੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਨੰਬਰ 'ਤੇ OTP ਆਵੇਗਾ। ਤੁਹਾਨੂੰ ਇਸ ਨੂੰ ਮੈਸੇਜ ਵਿਚ ਲਿਖ ਕੇ ਭੇਜਣਾ ਹੋਵੇਗਾ। OTP ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਮੋਬਾਈਲ ਨੰਬਰ ਨਾਲ ਰਜਿਸਟਰਡ ਲੋਕਾਂ ਦੀ ਸੂਚੀ ਦਿਖਾਏਗਾ। ਇਸ ਤੋਂ ਬਾਅਦ ਤੁਹਾਨੂੰ ਉਸ ਵਿਅਕਤੀ ਦਾ ਨਾਂਅ ਚੁਣਨਾ ਹੋਵੇਗਾ ਜਿਸ ਦਾ ਕੋਰੋਨਾ ਵੈਕਸੀਨ ਸਰਟੀਫਿਕੇਟ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ। ਫਿਰ ਤੁਹਾਨੂੰ ਮੈਸੇਜ ਵਿਚ ਪੀਡੀਐਫ ਫਾਰਮੈਟ ’ਚ ਕੋਰੋਨਾ ਸਰਟੀਫਿਕੇਟ ਭੇਜ ਦਿੱਤਾ ਜਾਵੇਗਾ।