ਸ਼ਿਮਲਾ 'ਚ ਭਾਰੀ ਬਰਫਬਾਰੀ, 10 ਸਾਲ ਬਾਅਦ ਮੰਡੀ 'ਚ ਵੀ ਹੋਈ ਬਰਫ਼ਬਾਰੀ, ਸ਼ਹਿਰ 'ਚ ਆਵਾਜਾਈ ਠਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਦੇਰ ਰਾਤ ਭਾਰੀ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਰਾਤ ਕਰੀਬ 8 ਵਜੇ ਸ਼ਹਿਰ ਦੀ ਜਾਖੂ ਚੋਟੀ ਸਹਿਤ ਹੋਰ ਉਚਾਈ ਵਾਲੇ ਇਲਾਕਿਆਂ ਵਿਚ ...

Shimla

ਸ਼ਿਮਲਾ : ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਦੇਰ ਰਾਤ ਭਾਰੀ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਰਾਤ ਕਰੀਬ 8 ਵਜੇ ਸ਼ਹਿਰ ਦੀ ਜਾਖੂ ਚੋਟੀ ਸਹਿਤ ਹੋਰ ਉਚਾਈ ਵਾਲੇ ਇਲਾਕਿਆਂ ਵਿਚ ਬਰਫਬਾਰੀ ਦਾ ਦੌਰ ਸ਼ੁਰੂ ਹੋਇਆ। ਇਸ ਤੋਂ ਬਾਅਦ ਹੋਰ ਖੇਤਰਾਂ ਵਿਚ ਵੀ ਬਰਫਬਾਰੀ ਸ਼ੁਰੂ ਹੋਈ। ਬਰਫਬਾਰੀ ਨਾਲ ਸ਼ਹਿਰ ਦੇ ਸਰਕੁਲਰ ਰੋਡ 'ਤੇ ਰਾਤ ਕਰੀਬ 9 ਵਜੇ ਤੋਂ ਬਾਅਦ ਆਵਾਜਾਈ ਠਪ ਹੋ ਗਈ।

ਪੁਰਾਣਾ ਬੱਸ ਅੱਡਾ ਤੋਂ ਬਾਇਆ ਲੱਕੜ ਬਾਜ਼ਾਰ - ਸੰਜੌਲੀ ਅਤੇ ਬਾਇਆ ਟਾਲੈਂਡ ਖਲੀਨੀ ਨਾਲ ਵਾਹਨਾਂ ਦੀ ਆਵਾਜਾਹੀ ਰੁਕੀ ਹੈ। ਉਥੇ ਹੀ ਸ਼ਹਿਰ ਵਿਚ ਤਾਜ਼ਾ ਬਰਫਬਾਰੀ ਨਾਲ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ। ਦੇਰ ਰਾਤ ਸੈਲਾਨੀ ਮਾਲਰੋਡ ਅਤੇ ਰਿਜ 'ਤੇ ਬਰਫ਼ਬਾਰੀ ਦੇ ਵਿਚ ਮਸਤੀ ਕਰਦੇ ਨਜ਼ਰ ਆਏ। ਹਿਮਾਚਲ ਵਿਚ ਰਾਤ ਤੋਂ ਮੀਂਹ - ਬਰਫਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਨਾਲ ਸ਼ਿਮਲਾ ਲਈ ਆਵਾਜਾਈ ਠਪ ਹੋ ਗਿਆ ਹੈ। ਕੁਫਰੀ, ਨਾਰਕੰਡਾ ਤੋਂ ਵਾਹਨਾਂ ਦੀ ਆਵਾਜਾਹੀ ਬੰਦ ਹੋ ਗਈ।

ਬਰਫਬਾਰੀ ਵਾਲੇ ਇਲਾਕਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ, ਲਾਹੌਲ ਵਿਚ ਬਰਫ਼ ਦੀਆਂ ਢਿੱਗਾਂ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਭਾਰੀ ਬਰਫਬਾਰੀ ਦੇ ਵਿਚ ਵੀਰਵਾਰ ਨੂੰ ਬੱਚੇ ਸਕੂਲ ਨਹੀਂ ਜਾ ਸਕਣਗੇ। ਲਾਹੌਲ ਜਿਲਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਵੀ ਸਕੂਲਾਂ ਵਿਚ ਛੁੱਟੀ ਐਲਾਨ ਕਰ ਦਿਤੀ ਹੈ। ਉੱਧਰ ਚੰਬਾ ਦੇ ਬਟਕਰ ਪਿੰਡ ਵਿਚ ਬਿਜਲੀ ਡਿੱਗਣ ਨਾਲ  ਇਕ ਔਰਤ ਬੇਹੋਸ਼ ਹੋ ਗਈ।

ਮੰਡੀ ਦੇ ਘਟਸਨੀ ਦੇ ਕੋਲ ਭਾਰੀ ਬਰਫਬਾਰੀ ਨਾਲ ਮੰਡੀ - ਪਠਾਨਕੋਟ ਰਸਤਾ ਬੰਦ ਹੋ ਗਿਆ ਹੈ। ਬਰਫਬਾਰੀ ਨਾਲ ਇੱਥੇ ਦੋ ਗੱਡੀਆਂ ਟਕਰਾ ਗਈਆਂ। ਕਈ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਧਰਮਸ਼ਾਲਾ ਦੇ ਮੈਕਲੋਡਗੰਜ ਵਿਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ। ਇੱਥੇ ਬਰਫ਼ਬਾਰੀ ਦਾ ਦੌਰ ਜਾਰੀ ਹੈ। ਇਸ ਨਾਲ ਸਥਾਨਿਕ ਕਾਰੋਬਾਰੀਆਂ ਅਤੇ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ। ਸੁੰਦਰ ਨਗਰ ਵਿਚ 30 ਦਸੰਬਰ 1990 ਤੋਂ ਬਾਅਦ ਰਾਤ 10 : 30 ਵਜੇ ਤੋਂ ਬਰਫ਼ਬਾਰੀ ਸ਼ੁਰੂ ਹੋਣ ਨਾਲ ਸਥਾਨਿਕ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।