ਮੂਰਤੀਆਂ ਮਾਮਲੇ ‘ਚ ਮਾਇਆਵਤੀ ਨੂੰ ਸੁਪਰੀਮ ਕੋਰਟ ਦਾ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਤੋਂ ਬੀ.ਐਸ.ਪੀ ਮੁਖੀ ਮਾਇਆਵਤੀ ਨੂੰ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਹੁਕਮ ਸੁਣਾਇਆ ਕਿ ਆਪਣੇ ਕਾਰਜਕਾਲ ਦੌਰਾਨ ਸਮਾਰਕਾਂ ਅਤੇ...

Mayawati

ਨਵੀਂ ਦਿੱਲੀ : ਸੁਪਰੀਮ ਕੋਰਟ ਤੋਂ ਬੀ.ਐਸ.ਪੀ ਮੁਖੀ ਮਾਇਆਵਤੀ ਨੂੰ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਹੁਕਮ ਸੁਣਾਇਆ ਕਿ ਆਪਣੇ ਕਾਰਜਕਾਲ ਦੌਰਾਨ ਸਮਾਰਕਾਂ ਅਤੇ ਮੂਰਤੀਆਂ 'ਤੇ ਖਰਚਿਆ ਲੋਕਾਂ ਦਾ ਪੈਸਾ ਮਾਇਆਵਤੀ ਵਾਪਸ ਕਰੇ। 2009 'ਚ ਦਰਜ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਹ ਆਦੇਸ਼ ਦਿੱਤਾ।

ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 2 ਅਪ੍ਰੈਲ ਦੀ ਤੈਅ ਕੀਤੀ ਗਈ ਹੈ। ਮਾਇਆਵਤੀ ਦੇ ਵਕੀਲ ਨੇ ਮਾਮਲੇ ਦੀ ਸੁਣਵਾਈ ਮਈ ਤੋਂ ਬਾਅਦ ਕਰਨ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਹ ਅਪੀਲ ਸਵੀਕਾਰ ਨਹੀਂ ਕੀਤੀ। ਮੂਰਤੀਆਂ 'ਤੇ ਜਨਤਾ ਦੇ ਪੈਸੇ ਖਰਚ ਹੋਣ ਸਬੰਧੀ ਸੁਪਰੀਮ ਕੋਰਟ 'ਚ 2009 ਦਰਮਿਆਨ ਜਨਹਿਤ ਪਟੀਸ਼ਨ ਦਰਜ ਕੀਤੀ ਗਈ ਸੀ।