ਕੋਰੋਨਾ ਵਾਇਰਸ ਦਾ ਟੈਸਟ ਹੁਣ ਅਹਿਮਦਾਬਾਦ ਸਿਵਲ ਹਸਪਤਾਲ ‘ਚ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨੂੰ ਲੈ ਕੇ ਦੁਨਿਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ...

Corona Virus

ਅਹਿਮਦਾਬਾਦ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨਿਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੀਨ ‘ਚ 600 ਤੋਂ ਜ਼ਿਆਦਾ ਲੋਕਾਂ ਨੂੰ ਲੀਲ ਚੁੱਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਸ਼ਵ ਦੇ ਦੇਸ਼ ਹਰ ਸੰਭਵ ਉਪਾਅ ਕਰ ਰਹੇ ਹਨ।

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਦੀ ਦਿਸ਼ਾ ਜਰੂਰੀ ਕਦਮ ਚੁੱਕੇ ਗਏ ਹਨ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਟੈਸਟ ਲਈ ਸੈਂਪਲ ਪੁਨੇ ਭੇਜੇ ਜਾਂਦੇ ਸਨ ਲੇਕਿਨ ਹੁਣ ਕੋਰੋਨਾ ਵਾਇਰਸ ਦਾ ਟੈਸਟ ਗੁਜਰਾਤ ਵਿੱਚ ਹੋ ਸਕੇਗਾ।

ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਟੈਸਟ ਲਈ ਅਤਿਆਧੁਨਿਕ ਲੈਬੋਰੇਟਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਲੈਬ ਸ਼ੁਰੂ ਹੋਣ ਨਾਲ ਮਰੀਜਾਂ ਨੂੰ ਰਿਪੋਰਟ ਲਈ ਲੰਮਾ ਇੰਤਜਾਰ ਨਹੀਂ ਕਰਨਾ ਪਵੇਗਾ। ਕੇਵਲ 24 ਘੰਟੇ ਵਿੱਚ ਮਰੀਜ ਦੀ ਰਿਪੋਰਟ ਮਿਲ ਜਾਵੇਗੀ।

ਸਿਵਲ ਹਸਪਤਾਲ ਵਿੱਚ ਬੀ.ਜੇ ਮੈਡੀਕਲ ਕਾਲਜ ਵਿੱਚ ਕੋਰੋਨਾ ਵਾਇਰਸ ਦੇ ਟੈਸਟ ਲਈ ਖਾਸ ਲੇਬੋਰੇਟਰੀ ਤਿਆਰ ਕੀਤੀ ਗਈ ਹੈ। ਪਹਿਲਾਂ ਕੋਰੋਨਾ ਵਾਇਰਸ ਦੇ ਟੈਸਟ ਲਈ ਸੈਂਪਲ ਮਹਾਰਾਸ਼ਟਰ ਦੇ ਪੁਨੇ ਭੇਜੇ ਜਾਂਦੇ ਸਨ, ਲੇਕਿਨ ਹੁਣ ਇਸਦਾ ਟੈਸਟ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਹੋਵੇਗਾ।