ਕੋਰੋਨਾ ਵਾਇਰਸ ਦਾ ਉਦਯੋਗ ਜਗਤ 'ਤੇ ਅਸਰ, ਬੰਦ ਹੋਇਆ ਦੁਨੀਆਂ ਦਾ ਸੱਭ ਤੋਂ ਵੱਡਾ ਕਾਰ ਕਾਰਖ਼ਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੋਨਾ ਵਿਸ਼ਾਣੂ ਦੇ ਪ੍ਰਭਾਵ ਤੋਂ ਉਦਯੋਗ ਜਗਤ ਵੀ ਨਹੀਂ ਬੱਚ ਸਕਿਆ। ਦੁਨੀਆਂ ਵਿਚ ਸੱਭ ਤੋਂ ਵੱਧ ਉਤਪਾਦਨ ਸ਼ਕਤੀ ਵਾਲਾ...

File Photo

ਨਵੀਂ ਦਿੱਲੀ : ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਤੋਂ ਉਦਯੋਗ ਜਗਤ ਵੀ ਨਹੀਂ ਬੱਚ ਸਕਿਆ। ਦੁਨੀਆਂ ਵਿਚ ਸੱਭ ਤੋਂ ਵੱਧ ਉਤਪਾਦਨ ਸ਼ਕਤੀ ਵਾਲਾ ਕਾਰਖ਼ਾਨਾ ਸ਼ੁਕਰਵਾਰ ਨੂੰ ਅਸਥਾਈ ਤੌਰ 'ਤੇ ਬੰਦ ਹੋ ਗਿਆ। ਦਖਣੀ ਕੋਰੀਆਈ ਕੰਪਨੀ ਹੁੰਦਈ ਨੇ ਅਪਣੇ ਵਿਸ਼ਾਲ ਉਲਸਾਨ ਪਲਾਂਟ ਦਾ ਕੰਮ ਬੰਦ ਦਰ ਦਿਤਾ ਹੈ। ਚੀਨ ਵਿਚ ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਨਾਲ ਉਦਯੋਗਿਕ ਉਤਪਾਦਨ 'ਤੋ ਅਸਰ ਪੈਣ ਕਾਰਨ ਵਾਹਨਾਂ ਦੇ ਕਲਪੁਰਜ਼ਿਆਂ ਦੀ ਕਮੀ ਹੋਣ ਲੱਗੀ ਹੈ।

 ਇਸ ਪਲਾਂਟ ਦੀ ਸਮਰਥਾ ਸਾਲਾਨਾ 14 ਲੱਖ ਵਾਹਨ ਬਨਾਉਣ ਦੀ ਹੈ। ਇਹ ਪਲਾਂਟ ਸਮੁੰਦਰ ਕੰਢੇ 'ਤੇ ਸਥਿਤ ਹੈ। ਇਸ ਨਾਲ ਇਹ ਆਸਾਨੀ ਨਾਲ ਕਲਪੁਰਜ਼ਿਆਂ ਦਾ ਆਯਾਤ ਅਤੇ ਤਿਆਰ ਵਾਹਨਾਂ ਦਾ ਨਰਯਾਤ ਕਰ ਸਕਦਾ ਹੈ। ਚੀਨ ਨੇ ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਨੂੰ ਹੋਰ ਫ਼ੈਲਣ ਤੋਂ ਰੋਕਣ ਲਈ ਕਾਰਖ਼ਾਨਿਆਂ ਨੂੰ ਬੰਦ ਕਰਨ ਦੇ ਹੁਕਮ ਦਿਤੇ ਹਨ।

ਇਸ ਕਾਰਨ ਚੀਨ ਵਿਚ ਤਿਆਰ ਕਲਪੁਰਜ਼ਿਆਂ 'ਤੇ ਨਿਰਭਰ ਉਦਯੋਗਾਂ ਲਈ ਕੰਮ ਜਾਰੀ ਰਖਣਾ ਮੁਸ਼ਕਲ ਹੋਣ ਲਗਿਆ ਹੈ। ਹੰਦਈ ਕੋਲ ਵਾਹਨ ਪਲਾਂਟ ਦੇ ਇਲੈਕਟ੍ਰਿਕ ਉਪਕਰਨਾਂ ਨੂੰ ਆਪਸ ਵਿਚ ਜੋੜਨ ਵਾਲੇ ਸਮਾਨ ਦੀ ਕਮੀ ਹੋ ਗਈ ਹੈ। ਇਸ ਕਾਰਨ ਦਖਣੀ ਕੋਰੀਆ ਵਿਚ ਹੰਦਈ ਸਮੇਤ ਹੋਰ ਕੰਪਨੀਆਂ ਨੇ ਉਤਪਾਦਨ ਫਿਲਹਾਲ ਰੋਕ ਦਿਤਾ ਹੈ।

ਸਿਰਫ਼ ਦਖਛੀ ਕੋਰੀਆ ਵਿਚ ਹੀ ਇਸ ਕਾਰਨ ਕਰੀਬ 25 ਹਜ਼ਾਰ ਕਾਮਿਆਂ ਨੂੰ ਜ਼ਬਰੀਂ ਛੁੱਟੀ 'ਤੇ ਭੇਜ ਦਿਤਾ ਗਿਆ ਹੈ।ਉਲਸਾਨ ਪਲਾਂਟ ਵਿਚ ਕੰਮ ਕਰਨ ਵਾਲੇ ਪਾਰਕ ਨੇ ਕਿਹਾ,''ਇਹ ਸ਼ਰਮਿੰਦਗੀ ਦੀ ਗੱਲ ਹੈ ਕਿ ਮੈਂ ਕੰਮ 'ਤੇ ਨਹੀਂ ਜਾ ਸਕਦਾ ਅਤੇ ਤਨਖਾਹ ਵਿਚ ਕਟੌਤੀ ਵੀ ਮੰਨਣੀ ਪਵੇਗੀ। ਇਹ ਬੇਹਦ ਅਸਿਹਜ ਕਰਨ ਵਾਲੀ ਗੱਲ ਹੈ।''

 ਮਾਹਰਾਂ ਦਾ ਮੰਨਣਾ ਹੈ ਕਿ ਇਹ ਕੋਰੋਨਾ ਵਿਸ਼ਾਣੂ ਕਾਰਨ ਚੀਨ ਤੋਂ ਬਾਹਰ ਕਾਰਖ਼ਾਨਿਆਂ ਦੇ ਬੰਦ ਹੋਣ ਦਾ ਪਹਿਲਾ ਉਦਾਹਰਣ ਹੈ। ਮਾਹਰਾਂ ਅਨੁਸਾਰ ਹੁੰਦਈ 'ਤੇ ਇਸ ਦਾ ਗੰਭੀਰ ਅਸਰ ਹੋਣ ਵਾਲਾ ਹੈ। ਕੰਪਨੀ ਨੂੰ ਪੰਜ ਦਿਨ ਪਲਾਂਟ ਬੰਦ ਰੱਖਣ ਨਾਲ ਅੰਦਾਜ਼ਨ ਘੱਟੋ ਘੱਟ 600 ਅਰਬ ਵਾਨ ਭਾਵ 50 ਕਰੋੜ ਡਾਲਰ ਦਾ ਨੁਕਸਾਨ ਹੋਵੇਗਾ।